ਘਰੋਂ ਸੱਦਕੇ ਪੰਜਾਬੀ ਮੁੰਡੇ ਨੂੰ ਦਿੱਤੀ ਮੋਤ, ਫੇਰ ਖੇਤ ਚ ਸੁੱਟੀ ਲਾਸ਼

ਪੁਲੀਸ ਦੀਆਂ ਅੱਖਾਂ ਵਿੱਚ ਘੱਟਾ ਪਾਉਣਾ ਕੋਈ ਸੌਖਾ ਕੰਮ ਨਹੀਂ। ਕਈ ਆਦਮੀ ਘਟਨਾ ਨੂੰ ਅੰਜਾਮ ਦੇਣ ਸਮੇਂ ਇਹ ਸੋਚ ਲੈਂਦੇ ਹਨ ਕਿ ਉਨ੍ਹਾਂ ਨੂੰ ਕਿਹੜਾ ਕਿਸੇ ਨੇ ਦੇਖਿਆ ਹੈ ? ਪੁਲੀਸ ਊਨਾ ਤੱਕ ਕਿਵੇਂ ਪਹੁੰਚ ਸਕਦੀ ਹੈ ? ਜਦ ਕਿ ਇਹ ਉਨ੍ਹਾਂ ਦਾ ਇਹ ਭਰਮ ਹੈ। ਹੁਸ਼ਿਆਰਪੁਰ ਦੇ ਹਲਕਾ ਗੜਦੀਵਾਲ ਦੇ ਪਿੰਡ ਅਰਗੋਵਾਲ ਵਿੱਚ ਪਿਛਲੇ ਦਿਨੀਂ ਗੁਰਦੀਪ ਸਿੰਘ ਗੀਪਾ ਨਾਮ ਦੇ ਨੌਜਵਾਨ ਦੀ ਖਿੱਚ ਧੂਹ ਕਰਕੇ ਲਈ ਗਈ ਜਾਨ ਨਾਲ ਸਬੰਧਤ ਮਾਮਲਾ ਪੁਲੀਸ ਨੇ ਸੁਲਝਾ ਲਿਆ ਹੈ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਹੈ

ਕਿ 31ਅਗਸਤ ਨੂੰ ਗੁਰਦੀਪ ਸਿੰਘ ਗੀਪਾ ਦੀ ਖਿੱਚ ਧੂਹ ਹੋਈ ਸੀ ਅਤੇ ਪਰਿਵਾਰ ਨੇ ਇਸ ਸੰਬੰਧ ਵਿਚ ਜਸਕਰਨ ਸਿੰਘ, ਬਿੰਦੀ ਅਤੇ ਕੁਝ ਨਾਮਾਲੂਮ ਵਿਅਕਤੀਆਂ ਦੇ ਨਾਮ ਲਿਖਵਾਏ ਸਨ। ਪੁਲੀਸ ਨੇ ਇਸ ਸੰਬੰਧ ਵਿਚ 307 ਦਾ ਮਾਮਲਾ ਦਰਜ ਕੀਤਾ ਸੀ ਪਰ ਬਾਅਦ ਵਿੱਚ ਹਸਪਤਾਲ ਵਿੱਚ ਗੀਪਾ ਦੀ ਜਾਨ ਜਾਣ ਕਾਰਨ ਇਹ ਮਾਮਲਾ 302 ਵਿੱਚ ਤਬਦੀਲ ਹੋ ਗਿਆ ਸੀ। ਸੀਨੀਅਰ ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਜਾਂਚ ਟੀਮ ਨੇ ਮਿਹਨਤ ਕਰਕੇ ਜਸਕਰਨ ਸਿੰਘ ਅਤੇ ਹਰਦੀਪ ਕੁਮਾਰ ਲਾਡੀ ਨੂੰ ਜਲੰਧਰ ਲੁਧਿਆਣਾ ਬਾਰਡਰ ਤੋਂ ਕਾਬੂ ਕਰ ਲਿਆ ਹੈ।

ਇਨ੍ਹਾਂ ਦੇ ਬਾਕੀ ਸਾਥੀ ਅਜੇ ਫੜੇ ਨਹੀਂ ਗਏ। ਘਟਨਾ ਦੌਰਾਨ ਵਰਤੀ ਗਈ ਸਵਿਫਟ ਕਾਰ ਅਤੇ ਦਾਤ ਵਰਗਾ ਤਿੱਖਾ ਸਾਮਾਨ ਵੀ ਪੁਲਿਸ ਨੂੰ ਬਰਾਮਦ ਹੋਇਆ ਹੈ। ਇਸ ਤੋਂ ਬਿਨਾਂ ਇਨ੍ਹਾਂ ਕੋਲੋਂ 2 ਗ਼ੈਰ ਲਾਇਸੈਂਸੀ ਪਿ ਸ ਟ ਲ ਵੀ ਮਿਲੇ ਹਨ ਪਰ ਡਾਕਟਰਾਂ ਮੁਤਾਬਕ ਘਟਨਾ ਦੌਰਾਨ ਪਿ ਸ ਟ ਲ ਦੀ ਵਰਤੋਂ ਨਹੀਂ ਹੋਈ। ਸੀਨੀਅਰ ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲੇ ਦੀ ਵਜਾ ਪੁਰਾਣੀ ਰੰ ਜਿ ਸ਼ ਹੈ। ਇਕ ਸਾਲ ਪਹਿਲਾਂ ਵੀ ਇਨ੍ਹਾਂ ਦਾ ਆਪਸ ਵਿੱਚ ਟਕਰਾਅ ਹੋਇਆ ਸੀ

ਅਤੇ ਦੋਵੇਂ ਧਿਰਾਂ ਤੇ ਕਰਾਸ ਪਰਚੇ ਹੋਏ ਸਨ। ਸੀਨੀਅਰ ਪੁਲਿਸ ਅਧਿਕਾਰੀ ਮੁਤਾਬਕ ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁਲਿਸ ਇਹ ਵੀ ਜਾਨਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਨ੍ਹਾਂ ਨੇ ਇਹ ਸਾਮਾਨ ਕਿੱਥੋਂ ਹਾਸਲ ਕੀਤਾ ਅਤੇ ਕੀ ਕਿਸੇ ਹੋਰ ਘਟਨਾ ਨੂੰ ਅੰਜਾਮ ਤਾਂ ਨਹੀਂ ਦਿੱਤਾ ? ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *