ਰਾਤ ਨੂੰ ਸੁੱਤੇ ਪਏ ਵਿਅਕਤੀ ਨਾਲ ਕੌਣ ਕਰ ਗਿਆ ਇੰਨਾ ਵੱਡਾ ਕਾਂਡ, ਧਾਹਾਂ ਮਾਰ ਮਾਰ ਰੋਈ ਪਤਨੀ

ਮਾੜੇ ਲੋਕਾਂ ਦੇ ਹੌਂਸਲੇ ਦਿਨੋਂ ਦਿਨ ਵੱਧਦੇ ਜਾ ਰਹੇ ਹਨ। ਪਹਿਲਾਂ ਤਾਂ ਲੋਕ ਘਰ ਤੋਂ ਬਾਹਰ ਚੁਕੰਨੇ ਹੋ ਕੇ ਨਿਕਲਦੇ ਸਨ। ਕਿਉਂਕਿ ਪਤਾ ਨਹੀਂ ਕੌਣ ਤੁਹਾਡਾ ਪਰਸ, ਮੋਬਾਈਲ ਜਾਂ ਗਹਿਣੇ ਵਗੈਰਾ ਲੈ ਕੇ ਭੱਜ ਜਾਵੇ ਪਰ ਹੁਣ ਦੌਰ ਅਜਿਹਾ ਜਿੱਥੇ ਲੋਕ ਬਾਹਰ ਤਾਂ ਬਹੁਤ ਦੂਰ ਦੀ ਗੱਲ ਹੈ। ਆਪਣੇ ਘਰ ਵਿਚ ਹੀ ਸੁਰੱਖਿਅਤ ਨਹੀਂ ਹਨ। ਇਹ ਖ਼ਬਰ ਪੜ੍ਹ ਕੇ ਤੁਹਾਨੂੰ ਵੀ ਕੁਝ ਅਜਿਹਾ ਹੀ ਜਾਪੇਗਾ ਤਾਜ਼ਾ ਖਬਰ ਮੋਗਾ ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ ਟਰੱਕ ਡਰਾਈਵਰ ਦੀ ਭੇਤ ਭਰੇ ਹਾਲਾਤਾਂ ਵਿਚ ਲਾਸ਼ ਮਿਲੀ ਹੈ।

ਲਾਸ਼ ਮਿਲਣ ਤੋਂ ਬਾਅਦ ਇਲਾਕੇ ਵਿਚ ਸਨਸਨੀ ਛਾ ਗਈ। ਪੁਲੀਸ ਵੱਲੋਂ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਵਧੇਰੇ ਜਾਣਕਾਰੀ ਲਈ ਦੱਸ ਦਈਏ ਕਿ 45 ਸਾਲਾ ਰਾਜਵਿੰਦਰ ਸਿੰਘ ਜੋ ਪੇਸ਼ੇ ਵਜੋਂ ਟਰੱਕ ਡਰਾਈਵਰ ਸੀ। ਬੀਤੀ ਰਾਤ ਆਪਣੇ ਘਰ ਵਿੱਚ ਚੁਬਾਰੇ ਅੰਦਰ 9 ਵਜੇ ਸੌਣ ਲਈ ਚਲਾ ਗਿਆ। ਸਵੇਰੇ ਜਦੋਂ ਪਰਿਵਾਰ ਨੇ ਚੁਬਾਰੇ ਵਿੱਚ ਜਾ ਕੇ ਦੇਖਿਆ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿਉਂਕਿ ਰਾਜਵਿੰਦਰ ਸਿੰਘ ਮ੍ਰਿਤਕ ਹਾਲਤ ਵਿੱਚ ਪਿਆ ਸੀ।

ਦੱਸਿਆ ਜਾ ਰਿਹਾ ਹੈ ਕਿ ਉਸ ਉੱਤੇ ਕਿਸੇ ਤਿੱਖੀ ਚੀਜ਼ ਨਾਲ ਵਾਰ ਕੀਤਾ ਗਿਆ ਹੈ। ਪੁਲੀਸ ਵੱਲੋਂ ਪਰਿਵਾਰ ਦੇ ਬਿਆਨ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਮ੍ਰਿਤਕ ਦੇ ਸਹੁਰੇ ਮੇਜਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਜਵਾਈ ਰਾਜਵਿੰਦਰ ਸਿੰਘ 9 ਵਜੇ ਰਾਤ ਨੂੰ ਚੁਬਾਰੇ ਵਿੱਚ ਜਾ ਕੇ ਸੌਂ ਗਿਆ। ਸਵੇਰੇ ਜਦੋ ਚੁਬਾਰੇ ਵਿੱਚ ਜਾ ਕੇ ਦੇਖਿਆ ਗਿਆ ਤਾਂ ਰਾਜਵਿੰਦਰ ਦੀ ਜਾਨ ਜਾ ਚੁੱਕੀ ਸੀ ਮ੍ਰਿਤਕ ਦੋ ਬੱਚਿਆਂ ਦਾ ਪਿਤਾ ਸੀ। ਮੇਜਰ ਸਿੰਘ ਨੇ ਇਨਸਾਫ ਦੀ ਮੰਗ ਕੀਤੀ ਹੈ।

ਮੌਕੇ ਤੇ ਹਾਜ਼ਰ ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਕਿ ਰਾਜਵਿੰਦਰ ਸਿੰਘ ਜੋ ਪੇਸ਼ੇ ਵਜੋਂ ਡਰਾਈਵਰ ਸੀ। ਉਸ ਦੀ ਆਪਣੇ ਘਰ ਵਿੱਚੋਂ ਹੀ ਲਾਸ਼ ਮਿਲੀ ਹੈ। ਦੇਖਣ ਤੋਂ ਜਾਪਦਾ ਹੈ ਕਿ ਉਸ ਦੀ ਤੇਜ਼ ਧਾਰ ਹ ਥਿ ਆ ਰਾਂ ਨਾਲ ਜਾਨ ਲਈ ਗਈ ਹੈ। ਜਿਸ ਸਮੇਂ ਇਹ ਸਭ ਹੋਇਆ, ਉਸ ਸਮੇਂ ਘਰ ਵਿਚ ਬਾਕੀ ਪਰਿਵਾਰਕ ਮੈਂਬਰ ਵੀ ਮੌਜੂਦ ਸਨ। ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪਰਿਵਾਰ ਦੇ ਬਿਆਨ ਦਰਜ ਕਰਕੇ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *