ਪਤੀ ਨੌਕਰੀ ਛੱਡ ਕਰਦਾ ਪਤਨੀ ਦੀ ਰਾਖੀ, ਵਜ੍ਹਾ ਜਾਣਕੇ ਉੱਡ ਜਾਣਗੇ ਹੋਸ਼

ਇਸ ਪਦਾਰਥਵਾਦੀ ਯੁੱਗ ਵਿੱਚ ਆਦਮੀ ਲਈ ਪੈਸਾ ਹੀ ਸਭ ਕੁਝ ਰਹਿ ਗਿਆ ਹੈ। ਪੈਸੇ ਲਈ ਆਦਮੀ ਘਟੀਆ ਤੋਂ ਘਟੀਆ ਕੰਮ ਕਰਨ ਲੱਗੇ ਵੀ ਹਿਚਕਚਾਉਂਦਾ ਨਹੀਂ। ਪੈਸੇ ਦੇ ਲਾਲਚੀ ਲੋਕ ਇਹ ਨਹੀਂ ਸੋਚਦੇ ਕਿ ਜਿਊਣ ਦਾ ਹੱਕ ਸਭ ਨੂੰ ਹੈ। ਇਹ ਖ਼ਬਰ ਗੁਰਦਾਸਪੁਰ ਨਾਲ ਸਬੰਧਤ ਹੈ। ਜਿੱਥੇ ਸੋਨੀਆ ਨਾਮ ਦੀ ਇਕ ਔਰਤ ਦੀ ਕਿਸੇ ਨੇ ਅੱਖਾਂ ਦੀ ਰੋਸ਼ਨੀ ਲੈ ਲਈ। 7-8 ਸਾਲ ਤੋਂ ਉਸ ਦੀ ਜ਼ਿੰਦਗੀ ਹਨੇਰ ਬਣ ਚੁੱਕੀ ਹੈ।

ਸੋਨੀਆ ਦੇ ਪਤੀ ਕ੍ਰਿਸ਼ਨ ਲਾਲ ਨੇ ਦੱਸਿਆ ਹੈ ਕਿ ਉਹ ਪ੍ਰਾਈਵੇਟ ਨੌਕਰੀ ਕਰਦਾ ਸੀ। 2013 ਵਿੱਚ ਉਸ ਦੀ ਪਤਨੀ ਸੋਨੀਆ ਤੇ ਕਿਸੇ ਨੇ ਤੇ ਜ਼ਾ ਬ ਪਾ ਦਿੱਤਾ ਸੀ। ਜਿਸ ਕਰਕੇ ਸੋਨੀਆ ਨੂੰ ਦੋਵੇਂ ਅੱਖਾਂ ਤੋਂ ਦਿਸਣੋਂ ਹਟ ਗਿਆ। ਉਹ ਕੰਮ ਛੱਡ ਕੇ ਆਪਣੀ ਪਤਨੀ ਦੀ ਦੇਖਭਾਲ ਕਰਦਾ ਹੈ। ਕਈ ਵਾਰ ਸੋਨੀਆ ਆਪਣੀ ਜਾਨ ਦੇਣ ਦੀ ਕੋਸ਼ਿਸ਼ ਕਰਦੀ ਹੈ। ਉਹ ਹੁਣ ਤਕ 35 ਹਸਪਤਾਲਾਂ ਵਿੱਚ ਸੋਨੀਆ ਨੂੰ ਡਾਕਟਰੀ ਸਹਾਇਤਾ ਦਿਵਾ ਚੁੱਕਾ ਹੈ ਪਰ ਸੋਨੀਆ ਦੀ ਨਜ਼ਰ ਵਾਪਸ ਨਹੀਂ ਆਈ।

ਬਹੁਤ ਲੋਕਾਂ ਨੇ ਉਨ੍ਹਾਂ ਦੀ ਮਦਦ ਵੀ ਕੀਤੀ। ਸੋਨੀਆ ਦੇ ਪਤੀ ਨੇ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਹੈ ਕਿ ਕੋਈ ਸੋਨੀਆ ਦੀਆਂ ਵਿਦੇਸ਼ ਜਾਂ ਆਪਣੇ ਮੁਲਕ ਵਿੱਚ ਹੀ ਅੱਖਾਂ ਠੀਕ ਕਰਵਾ ਦੇਵੇ। ਜੇਕਰ ਦੋਵੇਂ ਅੱਖਾਂ ਠੀਕ ਨਹੀਂ ਹੁੰਦੀਆਂ ਤਾਂ ਇਕ ਹੀ ਠੀਕ ਹੋ ਜਾਵੇ। ਸੋਨੀਆ ਦੇ ਦੱਸਣ ਮੁਤਾਬਕ ਗੁਰਦਾਸਪੁਰ ਦੇ ਨੰਗਲ ਕੋਟਲੀ ਦੇ ਰਹਿਣ ਵਾਲੇ ਰਾਜੂ ਨੇ 2013 ਵਿੱਚ ਉਸ ਤੇ ਤੇ ਜ਼ਾ ਬ ਪਾ ਦਿੱਤਾ ਸੀ। ਜਿਸ ਨਾਲ ਉਸ ਦੀਆਂ ਦੋਵੇਂ ਅੱਖਾਂ ਦੀ ਰੌਸ਼ਨੀ ਚਲੀ ਗਈ ਸੀ।

ਅੱਖਾਂ ਠੀਕ ਕਰਵਾਉਣ ਦੇ ਚੱਕਰ ਵਿਚ ਉਨ੍ਹਾਂ ਦਾ ਘਰ ਵੀ ਵਿਕ ਚੁੱਕਾ ਹੈ। ਲੋਕਾਂ ਤੋਂ ਪੈਸੇ ਮੰਗ ਕੇ ਅੱਖਾਂ ਠੀਕ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਕੋਈ ਸਫ਼ਲਤਾ ਨਹੀਂ ਮਿਲੀ। ਸੋਨੀਆ ਦਾ ਕਹਿਣਾ ਹੈ ਕਿ ਇਸ ਸਮੇਂ ਉਨ੍ਹਾਂ ਦੀ ਹਾਲਤ ਬਹੁਤ ਮੰਦੀ ਹੈ। ਉਨ੍ਹਾਂ ਦੇ ਪਤੀ ਤੋਂ ਬਿਨਾਂ ਉਨ੍ਹਾਂ ਦਾ ਕੋਈ ਸਹਾਰਾ ਨਹੀਂ। ਸੋਨੀਆ ਚਾਹੁੰਦੀ ਹੈ ਕਿ ਕੋਈ ਉਸ ਦੀਆਂ ਅੱਖਾਂ ਠੀਕ ਕਰਵਾ ਦੇਵੇ। ਜੇਕਰ 2 ਨਹੀਂ ਤਾਂ ਕੋਈ ਉਸ ਦੀ ਇਕ ਅੱਖ ਹੀ ਠੀਕ ਕਰਵਾ ਦੇਵੇ। ਉਹ ਦੱਸਦੀ ਹੈ ਕਿ ਉਨ੍ਹਾਂ ਨੇ ਕਿਸੇ ਕੋਲੋਂ ਕਮੇਟੀ ਪਾਈ ਸੀ।

ਜਦੋਂ ਉਨ੍ਹਾਂ ਨੇ ਕਮੇਟੀ ਦੇ ਪੈਸੇ ਮੰਗੇ ਤਾਂ ਦੂਜੀ ਧਿਰ ਨੇ ਉਨ੍ਹਾ ਤੇ ਰੰਜਿਸ਼ ਨਾਲ ਤੇ ਜ਼ਾ ਬ ਪਾ ਦਿੱਤਾ। ਜਿਸ ਨਾਲ ਉਨ੍ਹਾਂ ਦੀਆਂ ਦੋਵੇਂ ਅੱਖਾਂ ਦੀ ਰੌਸ਼ਨੀ ਚਲੀ ਗਈ। ਇੱਥੇ ਦੱਸਣਾ ਬਣਦਾ ਹੈ ਕਿ ਤੇ ਜ਼ਾ ਬ ਪਾਉਣ ਵਾਲੇ 2 ਵਿਅਕਤੀਆਂ ਵਿੱਚੋਂ ਇਕ ਨੂੰ ਸੋਨੀਆ ਨੇ ਪਛਾਣ ਲਿਆ ਸੀ ਅਤੇ ਹੁਣ ਉਹ ਸਲਾਖਾਂ ਪਿੱਛੇ ਹੈ। ਸੋਨੀਆ ਸਭ ਨੂੰ ਅਪੀਲ ਕਰਦੀ ਹੈ ਕਿ ਉਸ ਦੀਆ ਅੱਖਾਂ ਠੀਕ ਕਰਨ ਵਿਚ ਲੋਕ ਉਸ ਦੀ ਵੱਧ ਤੋਂ ਵੱਧ ਮਦਦ ਕਰਨ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *