ਮੁੰਡਾ ਗਿਆ ਸੀ ਥਾਣੇ ਆਪਣੀ ਫਰਿਆਦ ਲੈ ਕੇ, ਅੱਗੋਂ ਦੇਖੋ ਮੁੰਡੇ ਨਾਲ ਥਾਣੇ ਚ ਕੀ ਹੋਇਆ

ਮੁਕਤਸਰ ਸਾਹਿਬ ਦੇ ਰਹਿਣ ਵਾਲੇ ਸਾਜਨ ਕਟਾਰੀਆ ਨਾਮ ਦੇ ਵਿਅਕਤੀ ਨੇ ਥਾਣਾ ਸਿਟੀ ਪੁਲੀਸ ਤੇ ਉਸ ਦੀ ਖਿੱਚ ਧੂਹ ਕਰਨ ਦੇ ਦੋਸ਼ ਲਗਾਏ ਹਨ ਅਤੇ ਉਹ ਹਸਪਤਾਲ ਵਿੱਚ ਭਰਤੀ ਹੋਇਆ ਹੈ। ਦੂਜੇ ਪਾਸੇ ਪੁਲੀਸ ਅਧਿਕਾਰੀ ਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਨਕਾਰਿਆ ਹੈ। ਸਾਜਨ ਕਟਾਰੀਆ ਨੇ ਦੱਸਿਆ ਹੈ ਕਿ ਉਨ੍ਹਾਂ ਦੋਵੇਂ ਭਰਾਵਾਂ ਦਾ ਆਪਸ ਵਿੱਚ ਜਾਇਦਾਦ ਦੀ ਵੰਡ ਨੂੰ ਲੈ ਕੇ ਮਾਮਲਾ ਸੀ। ਜੋ ਸੁਲਝ ਗਿਆ ਸੀ। ਉਹ ਥਾਣੇ ਵਿਚ ਦਰਖਾਸਤ ਦੇਣ ਗਿਆ ਸੀ ਕਿ ਉਹ ਆਪਣੇ ਭਰਾ ਨੂੰ 15 ਦਿਨਾਂ ਤਕ ਪੈਸੇ ਦੇ ਦੇਣਗੇ।

ਸਾਜਨ ਦਾ ਕਹਿਣਾ ਹੈ ਕਿ ਐੱਸ ਐੱਚ ਓ ਥਾਣੇ ਵਿੱਚ ਨਹੀਂ ਸੀ। ਉਸ ਨੇ ਏ ਐੱਸ ਆਈ ਨੂੰ ਦਰਖਾਸਤ ਦੇਣੀ ਚਾਹੀ ਪਰ ਥਾਣੇਦਾਰ ਨੇ ਅਤੇ ਇਕ ਸਿਵਲ ਵਰਦੀ ਚ ਵਿਅਕਤੀ ਨੇ ਉਸ ਦੀ ਖਿੱਚ ਧੂਹ ਕੀਤੀ। ਇਨ੍ਹਾਂ ਦੇ ਨਾਲ ਸੰਤਰੀ ਵੀ ਲੱਗ ਗਿਆ ਅਤੇ ਉਸ ਨੂੰ ਜੇ ਲ੍ਹ ਵਾਲੇ ਪਾਸੇ ਲੈ ਗਏ। ਉੱਥੇ ਲਿਜਾ ਕੇ ਉਸ ਦੀ ਖਿੱਚ ਧੂਹ ਕੀਤੀ ਗਈ ਅਤੇ ਉਸ ਨੂੰ ਮੋਬਾਇਲ ਤੇ ਕਿਸੇ ਨਾਲ ਗੱਲ ਵੀ ਨਹੀਂ ਕਰਨ ਦਿੱਤੀ। ਸਾਜਨ ਦੇ ਦੱਸਣ ਮੁਤਾਬਕ ਉਸ ਨਾਲ ਹੋਈ ਖਿੱਚ ਧੂਹ ਦਾ ਮਾਮਲਾ ਸੀ ਸੀ ਟੀ ਵੀ ਵਿੱਚ ਵੀ ਦੇਖਿਆ ਜਾ ਸਕਦਾ ਹੈ।

ਉਸ ਨੇ ਜ਼ਿਲ੍ਹਾ ਪੁਲੀਸ ਮੁਖੀ ਤੋਂ ਇਨਸਾਫ ਦੀ ਮੰਗ ਕੀਤੀ ਹੈ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਦੋਵੇਂ ਭਰਾਵਾਂ ਦਾ ਜਾਇਦਾਦ ਦੀ ਵੰਡ ਸਬੰਧੀ ਮਾਮਲਾ ਸੀ। ਸਾਜਨ ਕਟਾਰੀਆ, ਉਸ ਦਾ ਪਿਤਾ ਕਮਲ ਕਟਾਰੀਆ ਅਤੇ ਮਾਂ ਊਸ਼ਾ ਕਟਾਰੀਆ ਨੇ ਪੰਚਾਇਤੀ ਬੰਦਿਆਂ ਨੂੰ ਵਿੱਚ ਪਾ ਕੇ ਇਕ ਰਾਜ਼ੀਨਾਮਾ ਕਰ ਲਿਆ। ਉਹ ਇਕ ਐਫੀਡੈਵਿਟ ਨੋਟਰੀ ਤੋਂ ਪਾਸ ਕਰਵਾ ਕੇ ਥਾਣੇ ਦੇ ਗਏ ਕਿ ਉਹ ਸਾਜਨ ਦੇ ਭਰਾ ਕੇਸ਼ਵ ਕਟਾਰੀਆ ਨੂੰ ਉਸ ਦਾ ਬਣਦਾ ਹਿੱਸਾ ਦੇ ਦੇਣਗੇ ਪਰ ਉਨ੍ਹਾਂ ਨੇ ਦਿੱਤਾ ਨਹੀਂ।

ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਇਨ੍ਹਾਂ ਨੇ ਕੇਸ਼ਵ ਕਟਾਰੀਆ ਨੂੰ ਜੋ ਚੈੱਕ ਦਿੱਤਾ ਹੈ, ਉਸ ਵਿੱਚ ਵੀ ਐਤਵਾਰ ਦੀ ਤਰੀਕ ਪਾ ਦਿੱਤੀ ਹੈ। ਇਹ ਲੋਕ ਕੇਸ਼ਵ ਕਟਾਰੀਆ ਨੂੰ ਉਸ ਦਾ ਬਣਦਾ ਹਿੱਸਾ ਦੇਣਾ ਨਹੀਂ ਚਾਹੁੰਦੇ, ਸਗੋਂ ਪੁਲੀਸ ਤੇ ਖਿੱਚ ਧੂਹ ਕਰਨ ਦੇ ਝੂਠੇ ਦੋਸ਼ ਲਗਾਏ ਜਾ ਰਹੇ ਹਨ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *