30-30 ਲੱਖ ਲਾ ਕੇ ਅਮਰੀਕਾ ਪਹੁੰਚੇ ਪੰਜਾਬੀਆਂ ਨਾਲ ਹੋਈ ਬਹੁਤੀ ਮਾੜੀ

ਅਮਰੀਕਾ ਵਿਚ ਜਿਹੜੇ ਇਮੀਗ੍ਰੇਸ਼ਨ ਹਿਰਾਸਤ ਵਿੱਚ ਲਏ ਗਏ, ਲੋਕ ਸੋਚਦੇ ਸਨ ਕਿ ਡੋਨਾਲਡ ਟਰੰਪ ਦੀ ਜਗ੍ਹਾ ਜੋਅ ਬਾਈਡੇਨ ਦੇ ਆਉਣ ਨਾਲ ਉਨ੍ਹਾਂ ਨੂੰ ਕੋਈ ਰਾਹਤ ਮਿਲ ਸਕਦੀ ਹੈ, ਉਨ੍ਹਾਂ ਦਾ ਭੁਲੇਖਾ ਦੂਰ ਹੋ ਗਿਆ ਹੈ ਜਾਂ ਇੰਜ ਕਹਿ ਲਿਆ ਜਾਵੇ ਕਿ ਉਨ੍ਹਾਂ ਨੂੰ ਤਾਂ ਝਟਕਾ ਲੱਗਾ ਹੈ, ਕਿਉਂਕਿ ਇਸ ਸੰਬੰਧ ਵਿਚ ਨੀਤੀਆਂ ਅਜੇ ਵੀ ਡੋਨਾਲਡ ਟਰੰਪ ਦੇ ਸ਼ਾਸਨ ਕਾਲ ਵਾਲੀਆਂ ਹੀ ਚੱਲ ਰਹੀਆਂ ਹਨ। ਜਿਹੜੇ ਨੌਜਵਾਨ ਅਮਰੀਕਾ ਦੀ ਇਮੀਗ੍ਰੇਸ਼ਨ ਹਿਰਾਸਤ ਵਿੱਚੋਂ ਜ਼ਮਾਨਤ ਲੈਣ ਦੇ ਚਾਹਵਾਨ ਹਨ,

ਉਨ੍ਹਾਂ ਨੂੰ 10 ਹਜ਼ਾਰ ਡਾਲਰ ਤੋਂ 25 ਹਜ਼ਾਰ ਡਾਲਰ ਤੱਕ ਜ਼ਮਾਨਤ ਦੀ ਰਕਮ ਦੇ ਰੂਪ ਵਿੱਚ ਖਰਚਣੇ ਪੈ ਰਹੇ ਹਨ। ਜਦ ਕਿ ਦੂਜੇ ਪਾਸੇ ਇਹ ਲੋਕ 30-30 ਲੱਖ ਰੁਪਏ ਏਜੰਟਾਂ ਨੂੰ ਦੇ ਚੁੱਕੇ ਹਨ। ਹੁਣ ਇਹ ਲੋਕ ਜ਼ਮਾਨਤ ਲਈ ਰਕਮ ਕਿੱਥੋਂ ਲਿਆਉਣ? ਜੇਕਰ ਉਹ ਇਹ ਰਕਮ ਨਹੀਂ ਖਰਚਦੇ ਤਾਂ ਉਨ੍ਹਾਂ ਨੂੰ ਡਿਪੋਰਟ ਵੀ ਕੀਤਾ ਜਾ ਸਕਦਾ ਹੈ। ਏਜੰਟਾਂ ਦੇ ਪਿੱਛੇ ਲੱਗ ਕੇ ਗਲਤ ਤਰੀਕੇ ਨਾਲ ਅਮਰੀਕਾ ਵਿੱਚ ਦਾਖ਼ਲ ਹੋਣ ਦਾ ਖਮਿਆਜ਼ਾ ਇਨ੍ਹਾਂ ਨੂੰ ਭੁਗਤਣਾ ਪੈ ਰਿਹਾ ਹੈ।

ਅਮਰੀਕਾ ਦੀ ਇਮੀਗ੍ਰੇਸ਼ਨ ਹਿਰਾਸਤ ਵਿੱਚ ਲਏ ਗਏ ਲੋਕਾਂ ਤੋਂ ਮੋਟੀਆਂ ਰਕਮਾਂ ਜ਼ਮਾਨਤ ਦੀ ਰਕਮ ਦੇ ਰੂਪ ਵਿੱਚ ਟਰੰਪ ਸਰਕਾਰ ਵੇਲੇ ਵਸੂਲਣੀਆਂ ਸ਼ੁਰੂ ਹੋਈਆਂ ਸਨ। ਜਿਸ ਬਾਰੇ ਸਰਕਾਰ ਦੀ ਦਲੀਲ ਸੀ ਕਿ ਇਸ ਰਕਮ ਨਾਲ ਜੱਜਾਂ ਦੀ ਤਨਖ਼ਾਹ ਦਿੱਤੀ ਜਾਂਦੀ ਹੈ। ਇਹ ਸਿਲਸਿਲਾ ਜੋਅ ਬਾਈਡੇਨ ਪ੍ਰਸ਼ਾਸਨ ਵਿੱਚ ਵੀ ਜਿਉਂ ਦਾ ਤਿਉਂ ਚੱਲ ਰਿਹਾ ਹੈ। ਕਈ ਵਾਰ ਇਹ ਬਾਂਡ ਸਰਕਾਰੀ ਵਕੀਲ ਦੇ ਕਹਿਣ ਤੇ ਹੋਰ ਵੀ ਵਧਾ ਦਿੱਤਾ ਜਾਂਦਾ ਹੈ।

ਇਹ ਵੀ ਕਿਹਾ ਜਾ ਰਿਹਾ ਹੈ ਕਿ ਦੱਖਣੀ ਕੈਲੀਫੋਰਨੀਆ ਦੇ ਡਿਟੈਂਸ਼ਨ ਸੈਂਟਰ ਵਿਚ ਬੰਦ ਪਰਵਾਸੀਆਂ ਨੂੰ ਰਿਹਾਅ ਕਰਨ ਲਈ ਉਨ੍ਹਾਂ ਤੋਂ 5 ਹਜ਼ਾਰ ਡਾਲਰ ਤੋਂ 7 ਹਜ਼ਾਰ ਡਾਲਰ ਤਕ ਦਾ ਬਾਉਂਡ ਭਰਵਾਇਆ ਜਾ ਰਿਹਾ ਹੈ ਪਰ ਜ਼ਿਆਦਾਤਰ ਲੋਕ ਇਹ ਹੀ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਇਹ ਰਕਮ 10 ਹਜ਼ਾਰ ਡਾਲਰ ਤੋਂ 25 ਹਜ਼ਾਰ ਡਾਲਰ ਤਕ ਖਰਚ ਕਰਨੀ ਪੈ ਰਹੀ ਹੈ। ਉਨ੍ਹਾਂ ਨੂੰ ਉਮੀਦ ਸੀ ਕਿ ਜੋਅ ਬਾਈਡੇਨ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਰਾਹਤ ਦਿੱਤੀ ਜਾਵੇਗੀ ਪਰ ਅਜਿਹਾ ਨਹੀਂ ਹੋ ਸਕਿਆ।

Leave a Reply

Your email address will not be published. Required fields are marked *