6 ਸਾਲ ਤੱਕ ਜਿਸ ਨੂੰ ਮਰਿਆ ਸਮਝ ਰੋਂਦੀ ਰਹੀ ਮਾਂ, ਅੱਜ ਵਾਪਿਸ ਘਰ ਆ ਗਿਆ ਉਹ ਪੁੱਤ

ਅੱਜ ਅਸੀਂ ਇਕ ਅਜਿਹੇ ਪਰਿਵਾਰ ਦੀ ਗੱਲ ਕਰਨ ਜਾ ਰਹੇ ਹਾਂ ਜਿਨ੍ਹਾਂ ਦਾ ਬੱਚਾ ਉਨ੍ਹਾਂ ਨੂੰ 6-7 ਸਾਲ ਮਗਰੋਂ ਮਿਲਿਆ ਹੈ। ਲਾਪਤਾ ਹੋਣ ਸਮੇਂ ਬੱਚਾ ਵਿਨੋਦ ਕੁਮਾਰ ਬਿਲਕੁਲ ਠੀਕ ਠਾਕ ਸੀ ਪਰ ਇਸ ਸਮੇਂ ਉਸ ਦਾ ਇਕ ਹੱਥ ਨਹੀਂ ਹੈ। ਜੋ ਟੋਕੇ ਵਾਲੀ ਮਸ਼ੀਨ ਵਿੱਚ ਆਉਣ ਨਾਲ ਕੱਟਿਆ ਗਿਆ ਹੈ। ਪਰਿਵਾਰ ਨੂੰ ਇਸ ਗੱਲ ਦੀ ਤਸੱਲੀ ਹੈ ਕਿ ਉਨ੍ਹਾਂ ਨੂੰ ਆਪਣਾ ਬੱਚਾ ਦੁਬਾਰਾ ਮਿਲ ਗਿਆ ਹੈ। ਫ਼ਰੀਦਕੋਟ ਤੋਂ ਪਿੰਡ ਖਾਰਾ ਦੇ ਐੱਮ.ਸੀ ਸਤਪਾਲ ਸਿੰਘ ਨੇ ਦੱਸਿਆ ਹੈ

ਕਿ 2015 ਵਿੱਚ ਉਸ ਦਾ ਭਾਣਜਾ ਵਿਨੋਦ ਕੁਮਾਰ ਉਸ ਸਮੇਂ ਗੁੰਮ ਹੋ ਗਿਆ ਸੀ, ਜਦੋਂ ਉਹ ਪਰਿਵਾਰ ਨਾਲ ਡੇਰਾ ਬਿਆਸ ਗਿਆ ਸੀ। ਉਸ ਸਮੇਂ ਲੜਕੇ ਦੀ ਉਮਰ ਲਗਭਗ 12 ਸਾਲ ਸੀ। ਪਰਿਵਾਰ ਨੇ ਬੱਚੇ ਨੂੰ ਬਹੁਤ ਲੱਭਿਆ ਪਰ ਉਹ ਕਿਧਰੇ ਨਹੀਂ ਮਿਲਿਆ। ਸੱਤਪਾਲ ਸਿੰਘ ਦੇ ਦੱਸਣ ਮੁਤਾਬਕ ਹੁਣ ਜਦੋਂ ਜ਼ਿਲ੍ਹਾ ਗੁਰਦਾਸਪੁਰ ਦੇ ਧਾਰੀਵਾਲ ਵਿਖੇ ਮਾਨਵਤਾ ਬਿਰਧ ਆਸ਼ਰਮ ਨਾਮ ਹੇਠ ਚੱਲ ਰਹੀ ਸੰਸਥਾ ਨੇ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਕੀਤੀ

ਤਾਂ ਉਨ੍ਹਾਂ ਨੇ ਦੇਖਿਆ ਕਿ ਵੀਡੀਓ ਵਿੱਚ ਦਿਖਾਈ ਦੇਣ ਵਾਲਾ ਲੜਕਾ ਉਨ੍ਹਾਂ ਦਾ ਭਾਣਜਾ ਵਿਨੋਦ ਕੁਮਾਰ ਹੈ। ਜੋ 2015 ਵਿੱਚ ਗੁੰਮ ਹੋ ਗਿਆ ਸੀ। ਉਨ੍ਹਾਂ ਦਾ ਪਰਿਵਾਰ ਧਾਰੀਵਾਲ ਪਹੁੰਚਿਆ। ਸਤਪਾਲ ਦੇ ਦੱਸਣ ਮੁਤਾਬਕ ਵਿਨੋਦ ਕੁਮਾਰ ਨੇ ਸਾਰਿਆਂ ਨੂੰ ਪਛਾਣ ਲਿਆ। ਸੰਸਥਾ ਵਾਲਿਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਵਿਨੋਦ ਕੁਮਾਰ ਉਨ੍ਹਾਂ ਕੋਲ 8-9 ਮਹੀਨੇ ਤੋਂ ਰਹਿ ਰਿਹਾ ਹੈ। ਜਦੋਂ ਉਨ੍ਹਾਂ ਨੂੰ ਵਿਨੋਦ ਕੁਮਾਰ ਮਿਲਿਆ ਸੀ ਤਾਂ ਉਸ ਦੀ ਹਾਲਤ ਬਹੁਤ ਬੁਰੀ ਸੀ।

ਉਸ ਦੇ ਸਰੀਰ ਤੇ ਸੱਟਾਂ ਲੱਗੀਆਂ ਹੋਈਆਂ ਸਨ। ਜਿਸ ਦੇ ਨਿਸ਼ਾਨ ਅੱਜ ਵੀ ਦੇਖੇ ਜਾ ਸਕਦੇ ਹਨ। ਸੱਤਪਾਲ ਦਾ ਕਹਿਣਾ ਹੈ ਕਿ ਵਿਨੋਦ ਕੁਮਾਰ ਨੂੰ ਖੁਦ ਨੂੰ ਵੀ ਪਤਾ ਨਹੀਂ ਕਿ ਹੁਣ ਤਕ ਉਹ ਕਿੱਥੇ ਕਿੱਥੇ ਰਿਹਾ ਹੈ। ਪਤਾ ਨਹੀਂ ਕਿੱਥੇ ਉਸ ਨੂੰ ਗੁੱਜਰਾਂ ਨੇ ਕੈਦ ਕੀਤਾ? ਟੋਕੇ ਵਾਲੀ ਮਸ਼ੀਨ ਵਿੱਚ ਆਉਣ ਨਾਲ ਉਸ ਦਾ ਇੱਕ ਹੱਥ ਵੀ ਕੱਟਿਆ ਗਿਆ ਹੈ। ਪਰਿਵਾਰ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਨ੍ਹਾਂ ਦਾ ਬੱਚਾ ਉਨ੍ਹਾਂ ਨੂੰ ਦੁਬਾਰਾ ਮਿਲ ਗਿਆ ਹੈ। ਉਨ੍ਹਾਂ ਨੇ ਸੰਸਥਾ ਵਾਲਿਆਂ ਦਾ ਵੀ ਧੰਨਵਾਦ ਕੀਤਾ ਹੈ।

ਜਿਨ੍ਹਾਂ ਨੇ ਲਗਪਗ 9 ਮਹੀਨੇ ਵਿਨੋਦ ਕੁਮਾਰ ਨੂੰ ਸੰਭਾਲੀ ਰੱਖਿਆ। ਉਸ ਨੂੰ ਦਵਾਈ ਦਿਵਾਈ ਅਤੇ ਉਸ ਦੇ ਠੀਕ ਹੋ ਜਾਣ ਤੇ ਉਸ ਦੀ ਵੀਡੀਓ ਵਾਇਰਲ ਕਰ ਕੇ ਉਸ ਨੂੰ ਪਰਿਵਾਰ ਨਾਲ ਮਿਲਾ ਵੀ ਦਿੱਤਾ ਹੈ। ਸਤਪਾਲ ਸਿੰਘ ਦੇ ਦੱਸਣ ਮੁਤਾਬਕ ਉਨ੍ਹਾਂ ਦਾ ਪਰਿਵਾਰ ਬਹੁਤ ਖੁਸ਼ ਹੈ। ਨਿਰਮਲ ਸਿੰਘ ਨੇ ਦੱਸਿਆ ਹੈ ਕਿ ਬੱਚਾ ਵਿਨੋਦ ਕੁਮਾਰ 2015 ਵਿੱਚ ਆਪਣੇ ਪਰਿਵਾਰ ਨਾਲ ਡੇਰਾ ਬਿਆਸ ਗਿਆ ਸੀ। ਜਿੱਥੇ ਉਹ ਲਾਪਤਾ ਹੋ ਗਿਆ ਸੀ। ਹੁਣ ਕਈ ਸਾਲਾਂ ਮਗਰੋਂ ਪਰਿਵਾਰ ਨੂੰ ਆਪਣਾ ਬੱਚਾ ਵਾਪਸ ਮਿਲਿਆ ਹੈ। ਜਿਸ ਕਰਕੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ। ਹੇਠਾਂ ਦੇਖੋ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *