ਕਾਰ ਚ ਆਉਂਦੇ ਮੁੰਡੇ ਤੋਂ ਔਰਤ ਨੇ ਮੰਗੀ ਲਿਫਟ, ਜਦ ਬੈਠੀ ਕਾਰ ਅੰਦਰ ਤਾਂ ਦੇਖੋ ਕੀ ਕਾਂਡ ਕਰ ਦਿੱਤਾ

ਇਕ ਪਾਸੇ ਤਾਂ ਮਹਿੰਗਾਈ ਨੇ ਲੋਕਾਂ ਦਾ ਨੱਕ ਵਿੱਚ ਦਮ ਕਰ ਰੱਖਿਆ ਹੈ। ਦੂਜੇ ਪਾਸੇ ਕਈ ਧੋਖੇਬਾਜ਼ ਲੋਕ ਭੋਲੀ ਭਾਲੀ ਜਨਤਾ ਨੂੰ ਵੱਖ ਵੱਖ ਤਰੀਕਿਆਂ ਨਾਲ ਚੂਨਾ ਲਾ ਰਹੇ ਹਨ। ਇਨ੍ਹਾਂ ਨੌਸਰਬਾਜ਼ਾਂ ਵਿੱਚ ਕਈ ਔਰਤਾਂ ਵੀ ਸ਼ਾਮਲ ਹਨ। ਜੋ ਮਰਦਾਂ ਤੋਂ ਕਾਰਾਂ ਵਿੱਚ ਲਿਫ਼ਟ ਮੰਗ ਕੇ ਉਨ੍ਹਾਂ ਤੋਂ ਪੈਸੇ ਹਥਿਆ ਲੈਂਦੀਆਂ ਹਨ। ਲੁਧਿਆਣਾ ਦੇ ਸਲੇਮ ਟਾਬਰੀ ਥਾਣੇ ਦੀ ਪੁਲਿਸ ਨੇ ਇੱਕ ਅਜਿਹੀ ਔਰਤ ਨੂੰ ਕਾਬੂ ਕੀਤਾ ਹੈ। ਜੋ ਕਿਸੇ ਬਹਾਨੇ ਕਿਸੇ ਦੀ ਕਾਰ ਵਿੱਚ ਬੈਠ ਜਾਂਦੀ ਸੀ ਅਤੇ ਫੇਰ ਕਾਰ ਚਾਲਕ ਨੂੰ ਧਮਕਾ ਕੇ ਉਸ ਤੋਂ ਪੈਸੇ ਵਸੂਲ ਲੈਂਦੀ ਸੀ।

ਪੁਲੀਸ ਨੇ ਇਸ ਔਰਤ ਨੂੰ ਕਾਬੂ ਕਰ ਲਿਆ ਹੈ। ਉਸ ਨੇ ਆਪਣੀ ਗਲਤੀ ਮੰਨਦੇ ਹੋਏ ਮੁਆਫੀ ਮੰਗੀ ਹੈ। ਇਸ ਔਰਤ ਨੇ ਇਹ ਵੀ ਸਵੀਕਾਰ ਕੀਤਾ ਹੈ ਕਿ ਉਹ ਅਮਲ ਪਦਾਰਥ ਦੀ ਵੀ ਵਰਤੋਂ ਕਰਦੀ ਹੈ। ਇਕ ਵਿਅਕਤੀ ਨੇ ਉਪਰੋਕਤ ਮਾਮਲੇ ਦੇ ਸੰਬੰਧ ਵਿਚ ਜਾਣਕਾਰੀ ਦਿੱਤੀ ਹੈ ਕਿ ਉਹ ਸਿਵਲ ਲਾਈਨ ਤੋਂ ਆਪਣੀ ਭਰਜਾਈ ਨਾਲ ਆ ਰਿਹਾ ਸੀ। ਉਸ ਨੇ ਸੜਕ ਤੇ ਕੁਝ ਵਿਅਕਤੀ ਅਤੇ ਇਕ ਔਰਤ ਨੂੰ ਖੜ੍ਹੇ ਦੇਖਿਆ। ਔਰਤ ਨੂੰ ਉਸ ਨੇ ਝੱਟ ਪਛਾਣ ਲਿਆ।

ਇਸ ਵਿਅਕਤੀ ਦਾ ਕਹਿਣਾ ਹੈ ਕਿ ਡੇਢ ਮਹੀਨਾ ਪਹਿਲਾਂ ਇਸ ਔਰਤ ਨੇ ਉਸ ਨਾਲ ਵੀ ਧੋਖਾ ਕੀਤਾ ਸੀ ਅਤੇ ਉਸ ਤੋਂ 1000 ਰੁਪਏ ਹਥਿਆ ਲਏ ਸਨ। ਅੱਜ ਉਸ ਨੇ ਤੁਰੰਤ ਥਾਣਾ ਸਲੇਮ ਟਾਬਰੀ ਪੁਲੀਸ ਨੂੰ ਫੋਨ ਕੀਤਾ। 15 ਮਿੰਟ ਬਾਅਦ ਇਕ ਮਹਿਲਾ ਪੁਲੀਸ ਮੁਲਾਜ਼ਮ ਅਤੇ 2 ਮਰਦ ਮੁਲਾਜ਼ਮ ਮੌਕੇ ਤੇ ਪਹੁੰਚ ਗਏ। ਇਸ ਵਿਅਕਤੀ ਦੇ ਦੱਸਣ ਮੁਤਾਬਕ ਇਹ ਔਰਤ ਰੋਡ ਤੇ ਖੜ੍ਹ ਕੇ ਕਾਰਾਂ ਨੂੰ ਹੱਥ ਦਿੰਦੀ ਹੈ। ਇਸ ਤਰ੍ਹਾਂ ਕੋਈ ਨਾ ਕੋਈ ਕਾਰ ਚਾਲਕ ਹਮਦਰਦੀ ਕਰਕੇ ਗੱਡੀ ਰੋਕ ਲੈਂਦਾ ਹੈ।

ਇਹ ਔਰਤ ਗੱਡੀ ਵਿੱਚ ਬੈਠ ਕੇ ਕੁਝ ਅੱਗੇ ਜਾ ਕੇ ਆਪਣੇ ਕੱਪੜੇ ਫਾੜ ਦੇਣ ਦਾ ਡਰਾਮਾ ਕਰਦੀ ਹੈ। ਉਹ ਕਾਰ ਚਾਲਕ ਨੂੰ ਕਹਿੰਦੀ ਹੈ ਕਿ ਜੋ ਕੁਝ ਵੀ ਉਸ ਦੇ ਕੋਲ ਹੈ ਰੱਖ ਦੇਵੇ ਨਹੀਂ ਤਾਂ ਉਹ ਕਾਰ ਚਾਲਕ ਨੂੰ ਪੁਲੀਸ ਕੋਲ ਫੜਾ ਦੇਵੇਗੀ। ਇਸ ਤਰ੍ਹਾਂ ਇਹ ਔਰਤ ਕਾਰ ਚਾਲਕਾਂ ਤੋਂ ਪੈਸੇ ਹਥਿਆ ਲੈਂਦੀ ਹੈ। ਇਸ ਵਿਅਕਤੀ ਦੇ ਦੱਸਣ ਮੁਤਾਬਕ ਇਸ ਔਰਤ ਨੇ ਡੇਢ ਮਹੀਨਾ ਪਹਿਲਾਂ ਉਸ ਨੂੰ ਵੀ 1000 ਰੁਪਏ ਵਿੱਚ ਰਗੜ ਦਿੱਤਾ ਸੀ ਅਤੇ ਉਸ ਦਿਨ ਤੋਂ ਹੀ ਉਹ ਇਸ ਔਰਤ ਦੀ ਭਾਲ ਕਰ ਰਿਹਾ ਸੀ।

ਅੱਜ ਇਹ ਔਰਤ ਦੁਬਾਰਾ ਫੇਰ ਉਸ ਨੂੰ ਮਿਲ ਗਈ। ਅੱਜ ਉਥੋਂ ਆ ਰਹੇ ਕਿਸੇ ਹੋਰ ਵਿਅਕਤੀ ਤੋਂ 2100 ਰੁਪਏ ਹਥਿਆ ਲਏ ਹਨ। ਇਸ ਵਿਅਕਤੀ ਦਾ ਕਹਿਣਾ ਹੈ ਕਿ ਉਪਰੋਕਤ ਵਿਅਕਤੀ ਕਿਸੇ ਝਮੇਲੇ ਵਿੱਚ ਨਹੀਂ ਪੈਣਾ ਚਾਹੁੰਦਾ ਅਤੇ ਉਹ ਸਾਹਮਣੇ ਨਹੀਂ ਆ ਰਿਹਾ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *