ਨਵੀਂ ਕੋਠੀ ਦਾ ਚੱਲ ਰਿਹਾ ਸੀ ਕੰਮ, ਮੁੰਡੇ ਨਾਲ ਹੋ ਗਿਆ ਵੱਡਾ ਕਾਂਡ

ਇਹ ਮੰਦਭਾਗੀ ਖ਼ਬਰ ਲਹਿਰਾਗਾਗਾ ਤੋਂ ਸਾਹਮਣੇ ਆਈ ਹੈ। ਜਿੱਥੇ ਕੋਠੀ ਦਾ ਕੰਮ ਕਰ ਰਹੇ 3 ਮਜ਼ਦੂਰਾਂ ਨੂੰ ਕਰੰਟ ਲੱਗ ਗਿਆ। ਜਿਨ੍ਹਾਂ ਵਿੱਚੋਂ ਸੁਖਵਿੰਦਰ ਸਿੰਘ ਸੁੱਖਾ ਪੁੱਤਰ ਮਹਾਵੀਰ ਸਿੰਘ ਦਮ ਤੋੜ ਗਿਆ ਹੈ ਅਤੇ ਕਿਰਪਾਲ ਸਿੰਘ ਹਸਪਤਾਲ ਵਿਚ ਭਰਤੀ ਹੈ। ਮਾਮਲਾ ਪੁਲੀਸ ਦੇ ਵਿਚਾਰ ਅਧੀਨ ਹੈ। ਇਕ ਔਰਤ ਦੇ ਦੱਸਣ ਮੁਤਾਬਕ ਵੱਡੇ ਪੁਲ ਨੇੜੇ 3 ਕੋਠੀਆਂ ਦਾ ਕੰਮ ਚੱਲ ਰਿਹਾ ਸੀ। ਉਨ੍ਹਾਂ ਨੇ ਠੇਕੇਦਾਰ ਨੂੰ ਠੇਕਾ ਦਿੱਤਾ ਹੋਇਆ ਸੀ। ਚੱਲਦੇ ਕੰਮ ਦੌਰਾਨ 3 ਬੰਦਿਆਂ ਨੂੰ ਕਰੰਟ ਲੱਗ ਗਿਆ।

ਜਿਸ ਕਰ ਕੇ ਸੁਖਵਿੰਦਰ ਸਿੰਘ ਦੀ ਜਾਨ ਚਲੀ ਗਈ ਹੈ। ਮ੍ਰਿਤਕ ਬਹੁਤ ਹੀ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ। ਔਰਤ ਦੇ ਦੱਸਣ ਮੁਤਾਬਕ ਮ੍ਰਿਤਕ ਦੀਆਂ 2 ਬੱਚੀਆਂ ਹਨ। ਉਸ ਦੀ ਪਤਨੀ ਬੋਲਣ ਤੋਂ ਵੀ ਅਸਮਰੱਥ ਹੈ, ਜਦ ਕਿ ਮ੍ਰਿਤਕ ਦੇ ਪਿਤਾ ਦਾ ਪਹਿਲਾਂ ਹੀ ਦੇਹਾਂਤ ਹੋ ਚੁੱਕਾ ਹੈ। ਇਕ ਵਿਅਕਤੀ ਨੇ ਜਾਣਕਾਰੀ ਦਿੱਤੀ ਹੈ ਕਿ ਤੀਰਥ ਰਾਜ ਸ਼ਰਮਾ ਅਤੇ ਉਸ ਦੇ ਪੁੱਤਰ ਦੀ ਕੋਠੀ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਹਾਦਸਾ ਵਾਪਰ ਗਿਆ ਅਤੇ ਕਰੰਟ ਲੱਗਣ ਕਾਰਨ ਇਕ ਵਿਅਕਤੀ ਦੀ ਜਾਨ ਚਲੀ ਗਈ।

ਦੂਸਰਾ ਵਿਅਕਤੀ ਹਸਪਤਾਲ ਵਿਚ ਭਰਤੀ ਹੈ। ਉਨ੍ਹਾਂ ਦੇ ਦੱਸਣ ਮੁਤਾਬਕ ਜਿਸ ਵਿਅਕਤੀ ਦੀ ਜਾਨ ਗਈ ਹੈ, ਉਹ ਬਹੁਤ ਹੀ ਗ਼ਰੀਬ ਹੈ। ਉਸ ਦੀਆਂ 2 ਧੀਆਂ ਹਨ ਅਤੇ ਪਤਨੀ ਬੋਲ ਨਹੀਂ ਸਕਦੀ। ਇਸ ਕਰਕੇ ਪੰਚਾਇਤ ਨੇ ਮਾਮਲਾ ਇੱਥੇ ਹੀ ਨਿਬੇੜਨ ਦੀ ਕੋਸ਼ਿਸ਼ ਕੀਤੀ ਸੀ। ਪੰਚਾਇਤ ਚਾਹੁੰਦੀ ਸੀ ਕਿ ਗ਼ਰੀਬ ਪਰਿਵਾਰ ਦੀ ਕੁਝ ਮਦਦ ਕਰ ਦਿੱਤੀ ਜਾਵੇ ਪਰ ਤੀਰਥ ਰਾਜ ਦੇ ਭਰਾ ਰਾਮ ਲਾਲ ਨੇ ਨਾਂਹ ਕਰ ਦਿੱਤੀ ਹੈ। ਕਿਰਪਾਲ ਸਿੰਘ ਦੇ ਦੱਸਣ ਮੁਤਾਬਕ ਉਹ ਕੋਠੀ ਦਾ ਕੰਮ ਕਰ ਰਹੇ ਸਨ।

ਉੱਥੇ ਉਨ੍ਹਾਂ ਨੂੰ ਕਰੰਟ ਲੱਗ ਗਿਆ ਹੈ । ਉਹ ਖੁਦ ਹਸਪਤਾਲ ਵਿੱਚ ਹੈ ਅਤੇ ਸੁਖਵਿੰਦਰ ਸਿੰਘ ਸੁੱਖਾ ਦਮ ਤੋੜ ਚੁੱਕਾ ਹੈ। ਡਾਕਟਰ ਦੇ ਦੱਸਣ ਮੁਤਾਬਕ ਉਨ੍ਹਾਂ ਕੋਲ 2 ਵਿਅਕਤੀ ਲਿਆਂਦੇ ਗਏ ਸਨ। ਇਨ੍ਹਾਂ ਵਿਚੋਂ ਇਕ ਤਾਂ ਮ੍ਰਿਤਕ ਹਾਲਤ ਵਿੱਚ ਸੀ ਅਤੇ ਦੂਜੇ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਸੰਗਰੂਰ ਰੈਫਰ ਕਰ ਦਿੱਤਾ ਸੀ। ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਹਸਪਤਾਲ ਤੋਂ ਰੁੱਕਾ ਮਿਲਿਆ ਸੀ।

ਉਹ ਹਸਪਤਾਲ ਪਹੁੰਚੇ ਹਨ। ਕਰੰਟ ਲੱਗਣ ਨਾਲ ਸੁਖਵਿੰਦਰ ਸਿੰਘ ਸੁੱਖਾ ਦਮ ਤੋੜ ਗਿਆ ਹੈ ਅਤੇ ਕਿਰਪਾਲ ਸਿੰਘ ਹਸਪਤਾਲ ਵਿੱਚ ਹੈ, ਜੋ ਠੀਕ ਹੈ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਵਿਚ ਬਣਦੀ ਕਾਰਵਾਈ ਕੀਤੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *