ਪੁਲਿਸ ਵਾਲੇ ਪਿੰਡ ਤੋਂ ਚੁੱਕ ਲਿਆਏ ਮੁੰਡਾ, ਦੇਖੋ ਕਿਵੇਂ ਇਕੱਲੇ ਬੰਦੇ ਨੇ ਥਾਣੇ ਚ ਕਰ ਦਿੱਤਾ ਹੰਗਾਮਾ

ਇਹ ਮਾਮਲਾ ਥਾਣਾ ਸਿਟੀ ਫਾਜ਼ਿਲਕਾ ਦਾ ਹੈ। ਜਿੱਥੇ ਇਕ ਵਿਅਕਤੀ ਨੇ ਥਾਣੇ ਅੰਦਰ ਦਾਖ਼ਲ ਹੋ ਕੇ ਪੁਲੀਸ ਤੇ ਦੋਸ਼ ਲਗਾਉਂਦੇ ਹੋਏ ਹੰਗਾਮਾ ਕੀਤਾ। ਜਿਸ ਦੇ ਸਿੱਟੇ ਵਜੋਂ ਪੁਲਿਸ ਨੂੰ ਆਪਣੇ 2 ਮੁਲਾਜ਼ਮਾਂ ਤੇ ਵਿਭਾਗੀ ਕਾਰਵਾਈ ਕਰਨੀ ਪਈ ਅਤੇ ਥਾਣਾ ਮੁਖੀ ਨੂੰ ਪੁਲੀਸ ਲਾਈਨ ਭੇਜ ਦਿੱਤਾ ਗਿਆ ਹੈ। ਇਕ ਵਿਅਕਤੀ ਦੇ ਦੱਸਣ ਮੁਤਾਬਕ 6 ਮਹੀਨੇ ਪਹਿਲਾਂ ਦਰਜ ਹੋਏ 326 ਦੇ ਮਾਮਲੇ ਦੇ ਸਬੰਧ ਵਿੱਚ ਪੁਲੀਸ ਉਸ ਦੇ ਰਿਸ਼ਤੇਦਾਰੀ ਵਿਚੋਂ ਲਗਦੇ ਭਰਾ ਨੂੰ ਚੁੱਕ ਲਿਆਈ।

ਪੁਲੀਸ ਨੇ ਉਸ ਦੀ ਬਹੁਤ ਜ਼ਿਆਦਾ ਖਿੱਚ ਧੂਹ ਕੀਤੀ ਹੈ ਅਤੇ ਉਸ ਨੂੰ ਧੱਕੇ ਨਾਲ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲੀਸ ਨੂੰ ਕਿਸੇ ਵਿਅਕਤੀ ਦੀ ਖਿੱਚ ਧੂਹ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਪੁਲੀਸ ਦਾ ਕੰਮ ਅਦਾਲਤ ਵਿੱਚ ਪੇਸ਼ ਕਰਨਾ ਹੈ। ਇਸ ਵਿਅਕਤੀ ਦੇ ਦੱਸਣ ਮੁਤਾਬਕ ਉਸ ਨੇ ਮਾਮਲਾ ਹਲਕਾ ਵਿਧਾਇਕ ਦੇ ਧਿਆਨ ਵਿੱਚ ਵੀ ਲਿਆਂਦਾ ਹੈ। ਉਸ ਨੇ ਪੁਲੀਸ ਤੇ ਪੈਸੇ ਵਸੂਲਣ ਅਤੇ ਲੋਕਾਂ ਨਾਲ ਧੱਕਾ ਕਰਨ ਦੇ ਦੋਸ਼ ਲਗਾਏ ਹਨ।

ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ 7 ਮਾਰਚ 2021 ਨੂੰ ਸਿਟੀ ਪੁਲੀਸ ਸਟੇਸ਼ਨ ਫ਼ਾਜ਼ਿਲਕਾ ਵਿੱਚ 326 ਦਾ ਮਾਮਲਾ ਦਰਜ ਹੋਇਆ ਸੀ। ਜਿਸ ਵਿੱਚ 13 ਵਿਅਕਤੀ ਨਾਮਜ਼ਦ ਸਨ, ਜਿਨ੍ਹਾਂ ਵਿੱਚੋਂ 8..9 ਬੰਦੇ ਨਾ ਮਲੂਮ ਹਨ। ਪੁਲੀਸ ਨੇ ਇਕ ਵਿਅਕਤੀ ਤਾਂ ਪਹਿਲਾਂ ਹੀ ਫੜ ਲਿਆ ਸੀ ਅਤੇ ਹੁਣ ਕੈਪਟਨ ਨਾਮ ਦੇ ਬੰਦੇ ਨੂੰ ਫੜਿਆ ਸੀ। ਸੀਨੀਅਰ ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਸੱਤਾਧਾਰੀ ਪਾਰਟੀ ਦੇ ਵਿਅਕਤੀ ਕਹਿ ਰਹੇ ਹਨ ਕਿ ਕੈਪਟਨ ਇਸ ਮਾਮਲੇ ਵਿਚ ਸ਼ਾਮਲ ਨਹੀਂ ਸੀ ਪਰ ਐਫ ਆਈ ਆਰ ਦੇ ਮੁਤਾਬਕ ਉਨ੍ਹਾਂ ਨੂੰ ਕੈਪਟਨ ਲੋੜੀਂਦਾ ਸੀ।

ਸੱਤਾਧਾਰੀ ਪਾਰਟੀ ਨੇ ਪੁਲੀਸ ਤੇ ਖਿੱਚ ਧੂਹ ਕਰਨ ਦੇ ਵੀ ਦੋਸ਼ ਲਗਾਏ ਹਨ। ਜਿਸ ਕਰਕੇ ਪੁਲੀਸ ਨੇ 2 ਮੁਲਾਜ਼ਮਾਂ ਤੇ ਵਿਭਾਗੀ ਕਾਰਵਾਈ ਕੀਤੀ ਹੈ ਅਤੇ ਥਾਣਾ ਮੁਖੀ ਨੂੰ ਵੀ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਉਨ੍ਹਾ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਜੋ ਵੀ ਸਾਹਮਣੇ ਆਇਆ, ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *