ਸਹੁਰੇ ਕਹਿੰਦੇ ਛੱਤ ਤੋਂ ਡਿੱਗਣ ਨਾਲ ਹੋਈ ਕੁੜੀ ਦੀ ਮੋਤ, ਭਰਾ ਨੇ ਦੇਖੀ ਲਾਲ ਚੂੜੇ ਚ ਭੈਣ ਦੀ ਲਾਸ਼ ਤਾਂ ਉੱਡੇ ਹੋਸ਼

ਸੁਲਤਾਨਪੁਰ ਲੋਧੀ ਦੇ ਮੁਹੱਲਾ ਚੰਡੀਗਡ਼੍ਹ ਵਿੱਚ ਮੁਸਕਾਨ ਨਾਮ ਦੀ ਵਿਆਹੁਤਾ ਦੀ ਜਾਨ ਜਾਣ ਦੇ ਮਾਮਲੇ ਵਿੱਚ ਉਸ ਦੇ ਪੇਕੇ ਪਰਿਵਾਰ ਨੇ ਮ੍ਰਿਤਕਾ ਦੇ ਸਹੁਰੇ ਪਰਿਵਾਰ ਤੇ ਗਲਾ ਦਬਾ ਕੇ ਜਾਨ ਲੈਣ ਦੇ ਦੋਸ਼ ਲਗਾਏ ਹਨ। ਮ੍ਰਿਤਕਾ ਦੇ ਪੇਕੇ ਕਪੂਰਥਲਾ ਦੇ ਜੱਗੂ ਸ਼ਾਹ ਡੇਰਾ ਵਿੱਚ ਹਨ। ਜਸਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ 3:30 ਵਜੇ ਫੋਨ ਆਇਆ ਸੀ ਕਿ ਮੁਸਕਾਨ ਦੀ ਤਬੀਅਤ ਖ਼ਰਾਬ ਹੈ। ਉਹ ਉਸੇ ਸਮੇਂ ਸੁਲਤਾਨਪੁਰ ਲੋਧੀ ਲਈ ਤੁਰ ਪਏ। 10 ਮਿੰਟ ਬਾਅਦ ਉਨ੍ਹਾਂ ਨੂੰ ਫਿਰ ਫੋਨ ਆਇਆ ਕਿ ਮੁਸਕਾਨ ਦਮ ਤੋੜ ਚੁੱਕੀ ਹੈ।

ਜਸਦੀਪ ਦਾ ਕਹਿਣਾ ਹੈ ਕਿ ਮ੍ਰਿਤਕਾ ਦੇ ਸਹੁਰੇ ਪਰਿਵਾਰ ਨੇ ਫੋਨ ਵੀ ਨਹੀਂ ਕੀਤਾ, ਸਗੋਂ ਵਿਚੋਲੇ ਨੇ ਫੋਨ ਕੀਤਾ ਸੀ। ਮੁਸਕਾਨ ਦਾ 10 ਮਹੀਨੇ ਪਹਿਲਾਂ ਸਨੀ ਨਾਲ ਵਿਆਹ ਹੋਇਆ ਸੀ। ਕੁਝ ਸਮਾਂ ਪਹਿਲਾਂ ਮ੍ਰਿਤਕਾ ਦੇ ਦਿਓਰ ਨੇ ਵੀ ਉਸ ਦੀ ਖਿੱਚ ਧੂਹ ਕੀਤੀ ਸੀ। ਜਸਦੀਪ ਦੇ ਦੱਸਣ ਮੁਤਾਬਕ ਮੁਸਕਾਨ ਦੇ ਸਹੁਰੇ ਕਹਿ ਰਹੇ ਹਨ ਕਿ ਉਹ ਕੋਠੇ ਤੋਂ ਡਿੱਗੀ ਹੈ ਪਰ ਉਸ ਦੀ ਗਰਦਨ ਤੇ ਨਿਸ਼ਾਨ ਦੇਖ ਕੇ ਲੱਗਦਾ ਹੈ ਕਿ ਉਸ ਦਾ ਗਲਾ ਘੁੱਟਿਆ ਗਿਆ ਹੈ।

ਮੁਸਕਾਨ ਦੀ ਮਾਂ ਨੇ ਦੱਸਿਆ ਹੈ ਕਿ ਉਨ੍ਹਾਂ ਨੇ 10 ਮਹੀਨੇ ਪਹਿਲਾਂ ਆਪਣੀ ਧੀ ਦਾ ਵਿਆਹ ਸੰਨੀ ਨਾਲ ਕੀਤਾ ਸੀ। ਮੁਸਕਾਨ ਦੀ ਨਣਦ, ਸੱਸ, ਸਹੁਰਾ ਅਤੇ ਦਿਉਰ ਉਸ ਨੂੰ ਟਿਕਣ ਨਹੀਂ ਸੀ ਦਿੰਦੇ। ਦਿਓਰ ਨੇ ਤਾਂ ਮੁਸਕਾਨ ਦੇ ਸੱਟ ਵੀ ਲਗਾ ਦਿੱਤੀ ਸੀ। ਮੁਸਕਾਨ ਦੀ ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਧੀ ਦਾ ਗਲਾ ਦਬਾ ਕੇ ਉਸ ਦੀ ਜਾਨ ਲਈ ਗਈ ਹੈ। ਉਨ੍ਹਾਂ ਨੇ ਸਾਰੇ ਪਰਿਵਾਰ ਤੇ ਕਾਰਵਾਈ ਦੀ ਮੰਗ ਕੀਤੀ ਹੈ। ਹਸਪਤਾਲ ਦੀ ਮਹਿਲਾ ਡਾਕਟਰ ਦੇ ਦੱਸਣ ਮੁਤਾਬਕ ਮੁਸਕਾਨ ਨੂੰ ਉਨ੍ਹਾਂ ਕੋਲ ਮ੍ਰਿਤਕ ਹਾਲਤ ਵਿੱਚ ਹੀ ਲਿਆਂਦਾ ਗਿਆ ਹੈ।

ਉਨ੍ਹਾਂ ਨੇ ਮ੍ਰਿਤਕ ਦੇਹ ਮੋਰਚਰੀ ਵਿਚ ਰਖਵਾ ਦਿੱਤੀ ਹੈ। ਜਿਸ ਦਾ ਪੋਸਟਮਾਰਟਮ ਕੀਤਾ ਜਾਵੇਗਾ। ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਮਾਮਲੇ ਦੀ ਇਤਲਾਹ ਮਿਲਣ ਤੇ ਉਹ ਹਸਪਤਾਲ ਪਹੁੰਚੇ ਹਨ। ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਅਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੇ ਹੀ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਦੇ ਦੱਸਣ ਮੁਤਾਬਕ ਮ੍ਰਿਤਕਾ ਦੇ ਪੇਕੇ ਪਰਿਵਾਰ ਵੱਲੋਂ ਦੋਸ਼ ਲਗਾਏ ਜਾ ਰਹੇ ਹਨ ਕਿ

ਇਨ੍ਹਾਂ ਦੇ ਪਰਿਵਾਰ ਵਿੱਚ ਪਹਿਲਾਂ ਵੀ ਕਲੇਸ਼ ਹੁੰਦਾ ਸੀ ਪਰ ਇਸ ਤੋਂ ਪਹਿਲਾਂ ਇਨ੍ਹਾਂ ਦੀ ਪੁਲੀਸ ਕੋਲ ਕੋਈ ਦਰਖਾਸਤ ਨਹੀਂ ਆਈ ਅਤੇ ਨਾ ਹੀ ਇਨ੍ਹਾਂ ਨੇ ਕੋਈ ਰਾਜ਼ੀਨਾਮੇ ਦੀ ਨਕਲ ਹੀ ਦਿਖਾਈ ਹੈ। ਪੁਲੀਸ ਵੱਲੋਂ ਉਨ੍ਹਾਂ ਦੀ ਵੀ ਗੱਲ ਸੁਣੀ ਜਾ ਰਹੀ ਹੈ। ਪੁਲੀਸ ਪੋਸਟਮਾਰਟਮ ਦੀ ਰਿਪੋਰਟ ਦੀ ਉਡੀਕ ਕਰ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *