ਪ੍ਰੇਮਿਕਾ ਦੀ ਮੰਗਣੀ ਹੋਣ ਤੇ ਭੜਕੇ ਪ੍ਰੇਮੀ ਨੇ ਕਰ ਦਿੱਤਾ ਕਾਂਡ, ਕਾਂਡ ਕਰਨ ਤੋਂ ਬਾਅਦ ਮਾਰੀ ਟਰੇਨ ਅੱਗੇ ਛਾਲ

ਪ੍ਰੇਮ ਸੰਬੰਧਾਂ ਦੇ ਚੱਲਦੇ ਕਈ ਵਾਰ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ, ਜੋ ਦੋਵੇਂ ਧਿਰਾਂ ਲਈ ਨੁ ਕ ਸਾ ਨ ਦੇ ਹ ਸਾਬਤ ਹੁੰਦੀਆਂ ਹਨ। ਕਈ ਵਾਰ ਤਾਂ ਜਾਨੀ ਨੁਕਸਾਨ ਵੀ ਹੋ ਜਾਂਦਾ ਹੈ। ਇਸ ਤੋਂ ਬਿਨਾਂ ਸਮਾਜ ਵਿੱਚ ਕਈ ਤਰ੍ਹਾਂ ਦੇ ਹਾਲਾਤਾਂ ਦਾ ਸਾਹਮਣਾ ਅਲੱਗ ਕਰਨਾ ਪੈਂਦਾ ਹੈ। ਅਜਿਹਾ ਹੀ ਇੱਕ ਮਾਮਲਾ ਰਾਜਸਥਾਨ ਤੋਂ ਸਾਹਮਣੇ ਆਇਆ ਹੈ, ਜਿਥੇ ਇਕ ਪ੍ਰੇਮੀ ਤੋਂ ਆਪਣੀ ਪ੍ਰੇਮਿਕਾ ਦੀ ਮੰਗਣੀ ਦੀ ਖ਼ਬਰ ਬਰਦਾਸ਼ਤ ਨਹੀਂ ਹੋਈ। ਉਸ ਨੇ ਪਹਿਲਾਂ ਤਾਂ ਕਿਸੇ ਤਿੱਖੀ ਚੀਜ਼ ਦੀ ਮਦਦ ਨਾਲ ਅਨੇਕਾਂ ਵਾਰ ਕਰ ਕੇ ਆਪਣੀ ਪ੍ਰੇਮਿਕਾ ਲਕਸ਼ਿਤਾ ਪਾਲੀ ਦੀ ਜਾਨ ਲੈ ਲਈ।

ਫੇਰ ਖੁਦ ਟ੍ਰੇਨ ਹੇਠ ਆ ਕੇ ਆਪਣੀ ਜਾਨ ਦੇ ਦਿੱਤੀ। ਮਿਲੀ ਜਾਣਕਾਰੀ ਮੁਤਾਬਕ ਪ੍ਰੇਮੀ ਹੇਮੰਤ ਨਾਗੌਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਜਦਕਿ 25 ਸਾਲਾ ਪ੍ਰੇਮਿਕਾ ਲਕਸ਼ਿਤਾ ਪਾਲੀ ਜ਼ਿਲ੍ਹਾ ਜੋਧਪੁਰ ਦੇ ਸੋਜਤ ਰੋਡ ਦੀ ਰਹਿਣ ਵਾਲੀ ਸੀ। ਉਹ ਜੋਧਪੁਰ ਦੇ ਹੋਸਟਲ ਵਿੱਚ ਰਹਿੰਦੀ ਸੀ ਅਤੇ ਲਾਅ ਦੀ ਪੜ੍ਹਾਈ ਕਰ ਰਹੀ ਸੀ। ਇਨ੍ਹਾਂ ਦੋਵਾਂ ਵਿਚਕਾਰ 5 ਸਾਲ ਤੋਂ ਪ੍ਰੇਮ ਸਬੰਧ ਚੱਲ ਰਹੇ ਸਨ। ਅਜੇ 5-7 ਦਿਨ ਪਹਿਲਾਂ ਹੀ ਲਕਸ਼ਿਤਾ ਪਾਲੀ ਦੀ ਮੰਗਣੀ ਹੋਈ ਸੀ। ਪ੍ਰੇਮੀ ਪ੍ਰੇਮਿਕਾ ਦੋਵੇਂ ਹੀ ਸੋਮਵਾਰ ਨੂੰ ਜੋਧਪੁਰ ਦੇ ਜਾਲੌਰੀ ਗੇਟ ਸਥਿਤ ਸਿੱਧੀਵਿਨਾਇਕ ਹੋਟਲ ਵਿੱਚ ਆ ਕੇ ਠਹਿਰੇ।

ਮੰਗਲਵਾਰ ਸਵੇਰੇ ਹੇਮੰਤ ਦੀ ਮ੍ਰਿਤਕ ਦੇਹ ਮੰਡੌਰ ਦੇ ਰੇਲਵੇ ਸਟੇਸ਼ਨ ਨੇਡ਼ੇ ਤੋਂ ਮਿਲੀ। ਜਿਸ ਦੇ ਟ੍ਰੇਨ ਦੁਆਰਾ 2 ਟੁਕੜੇ ਕਰ ਦਿੱਤੇ ਗਏ ਸਨ। ਉਸ ਦੀ ਜੇਬ ਵਿੱਚ ਪਏ ਦਸਤਾਵੇਜ਼ ਤੋਂ ਉਸ ਦੀ ਪਛਾਣ ਹੋਈ। ਉਹ ਇੱਕ ਕੱਪੜਾ ਵਪਾਰੀ ਸੀ। ਇਸ ਤੋਂ ਬਾਅਦ ਮੰਗਲਵਾਰ ਸ਼ਾਮ ਨੂੰ ਹੋਟਲ ਦੇ ਕਮਰੇ ਵਿੱਚੋਂ ਲਕਸ਼ਿਤਾ ਪਾਲੀ ਦੀ ਮ੍ਰਿਤਕ ਦੇਹ ਬਰਾਮਦ ਹੋਈ। ਜਿਸ ਤੇ ਕਿਸੇ ਤਿੱਖੀ ਚੀਜ਼ ਦੇ ਅਨੇਕਾਂ ਹੀ ਵਾਰ ਕੀਤੇ ਹੋਏ ਸਨ। ਸਰਦਾਰਪੁਰਾ ਪੁਲੀਸ ਨੇ ਹੋਟਲ ਵਿਚ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਆਪਸੀ ਪਿਆਰ ਸਬੰਧਾਂ ਨੇ ਦੋਵਾਂ ਦੀ ਜਾਨ ਲੈ ਲਈ ਹੈ।

Leave a Reply

Your email address will not be published. Required fields are marked *