ਭਰਾ ਨੇ ਨਹੀਂ ਬਖਸ਼ੀਆਂ ਆਪਣੀਆਂ ਸਕੀਆਂ ਭੈਣਾਂ, ਥਰ ਥਰ ਕੰਬੇਆ ਭੈਣਾਂ ਦਾ ਪਰਿਵਾਰ

ਇਨਸਾਨ ਇਨ੍ਹਾਂ ਸਵਾਰਥੀ ਹੋ ਗਿਆ ਹੈ ਕਿ ਜ਼ਮੀਨ ਜਾਇਦਾਦ ਪਿੱਛੇ ਦੁਨਿਆਵੀ ਰਿਸ਼ਤੇ ਵੀ ਭੁੱਲ ਜਾਂਦਾ ਹੈ ਅਤੇ ਆਪਣਿਆਂ ਦੀ ਹੀ ਜਾਨ ਲੈਣ ਤੇ ਉਤਾਰੂ ਹੋ ਜਾਂਦਾ ਹੈ। ਜ਼ਿਲ੍ਹਾ ਪਟਿਆਲਾ ਦੇ ਥਾਣਾ ਪਸਿਆਣਾ ਅਧੀਨ ਪੈਂਦੇ ਪਿੰਡ ਮੱਲੋ ਮਾਜਰਾ ਵਿੱਚ 2 ਭਰਾਵਾਂ ਤੇ ਆਪਣੀਆਂ ਹੀ 2 ਸਕੀਆਂ ਭੈਣਾਂ ਦੀ ਜਾਨ ਲੈਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਲੱਗੇ ਹਨ। ਪੁਲੀਸ ਨੇ 4 ਬੰਦਿਆਂ ਤੇ 307 ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਰਮਜੀਤ ਕੌਰ ਨੇ ਦੱਸਿਆ ਹੈ ਕਿ ਉਸ ਦਾ ਵਿਆਹ ਨਹੀਂ ਹੋਇਆ ਅਤੇ ਉਸ ਦੀ ਭੈਣ ਦਾ ਤਲਾਕ ਹੋ ਚੁੱਕਾ ਹੈ।

ਉਸ ਕੋਲ 6 ਸਾਲ ਦੀ ਇੱਕ ਕੁੜੀ ਹੈ। ਪਰਮਜੀਤ ਕੌਰ ਦਾ ਕਹਿਣਾ ਹੈ ਕਿ ਉਸ ਦਾ ਪਿਤਾ ਉਸਦੇ ਦੋਵੇਂ ਭਰਾਵਾਂ ਨੂੰ 25-25 ਕਿੱਲੇ ਜ਼ਮੀਨ ਦੇ ਗਿਆ ਸੀ ਅਤੇ ਉਨ੍ਹਾਂ ਦੋਵੇਂ ਭੈਣਾਂ ਨੂੰ 4-4 ਕਿੱਲੇ। ਉਸ ਦੇ ਭਰਾ ਉਨ੍ਹਾਂ ਤੋਂ ਜ਼ਮੀਨ ਮੰਗਦੇ ਹਨ। 22 ਜੁਲਾਈ ਨੂੰ ਉਹ ਕੇਸ ਜਿੱਤ ਗਈਆਂ ਹਨ। ਜਿਸ ਕਰ ਕੇ ਪਹਿਲਾਂ ਤਾਂ ਗੱਡੀ ਦੀ ਫੇਟ ਲਗਾ ਕੇ ਉਨ੍ਹਾਂ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਬਚ ਗਈਆਂ। ਪਰਮਜੀਤ ਕੌਰ ਦਾ ਕਹਿਣਾ ਹੈ ਕਿ ਹੁਣ ਰਾਤ ਨੂੰ ਢਾਈ ਵਜੇ ਉਨ੍ਹਾਂ ਦੋਵੇਂ ਭੈਣਾਂ ਤੇ ਰਿ ਵਾ ਲ ਵ ਰ ਨਾਲ ਫਾਏਰ ਕਰ ਦਿੱਤੇ ਗਏ।

ਉਨ੍ਹਾਂ ਦੋਵਾਂ ਦੇ ਸੱਟਾਂ ਲੱਗੀਆਂ ਹਨ। ਉਹ ਵਾਰ ਵਾਰ ਪੁਲੀਸ ਦਰਖਾਸਤ ਦਿੰਦੀਆਂ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਦੇ ਭਰਾਵਾਂ ਨੂੰ ਰਾਜਨੀਤਕ ਸ਼ਹਿ ਵੀ ਪ੍ਰਾਪਤ ਹੈ। ਪਰਮਜੀਤ ਕੌਰ ਨੇ ਇਨਸਾਫ ਦੀ ਮੰਗ ਕੀਤੀ ਹੈ। ਇਕ ਵਿਅਕਤੀ ਨੇ ਦੱਸਿਆ ਹੈ ਕਿ ਉਸ ਨੇ ਰਾਤ ਸਮੇਂ ਖੜਕਾ ਸੁਣਿਆ ਅਤੇ ਉਹ ਉੱਠ ਗਿਆ। ਉਸ ਨੇ 2 ਵਿਅਕਤੀ ਭੱਜੇ ਜਾਂਦੇ ਵੀ ਦੇਖੇ, ਜਿਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਸਨ। ਇਸ ਤੋਂ ਬਾਅਦ ਗੁਆਂਢੀ ਦੋਵੇਂ ਭੈਣਾਂ ਨੂੰ ਗੱਡੀ ਵਿਚ ਹਸਪਤਾਲ ਲੈ ਗਏ। ਬਜ਼ੁਰਗ ਔਰਤ ਜਸਵੀਰ ਕੌਰ ਨੇ ਦੱਸਿਆ ਹੈ ਕਿ ਭੈਣਾਂ ਭਰਾਵਾਂ ਦਾ ਆਪਸ ਚ ਜ਼ਮੀਨੀ ਰੋਲਾ ਹੈ।

ਇਨ੍ਹਾਂ ਦਾ ਪਿਤਾ ਆਪਣੇ ਪੁੱਤਰਾਂ ਨੂੰ 25-25 ਕਿਲ੍ਹੇ ਅਤੇ ਧੀਆਂ ਨੂੰ 4-4 ਕਿੱਲੇ ਜ਼ਮੀਨ ਦੇ ਗਿਆ ਸੀ ਪਰ ਭਰਾ ਆਪਣੀਆਂ ਭੈਣਾਂ ਨੂੰ ਜ਼ਮੀਨ ਨਹੀਂ ਦੇਣਾ ਚਾਹੁੰਦੇ। ਜਿਸ ਕਰਕੇ ਭਰਾਵਾਂ ਨੇ ਇਹ ਭਾਣਾ ਵਰਤਾ ਦਿੱਤਾ। ਪੁਲੀਸ ਮੌਕੇ ਤੇ ਪਹੁੰਚੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ 2 ਔਰਤਾਂ ਦੇ ਘਰ ਵੜ ਕੇ ਰਿ ਵਾ ਲ ਵ ਰ ਦੇ 4 ਤੋਂ ਵੱਧ ਫਾਏਰ ਕੀਤੇ ਗਏ ਹਨ। ਪਰਮਜੀਤ ਕੌਰ ਅਤੇ ਕੁਲਵਿੰਦਰ ਤੇ 2-2 ਵਾਰ ਹੋਏ ਹਨ। ਦੋਵਾਂ ਦੀ ਹਾਲਤ ਠੀਕ ਹੈ। ਪੁਲੀਸ ਨੇ ਉਨ੍ਹਾਂ ਦੇ ਬਿਆਨਾਂ ਤੇ 4 ਬੰਦਿਆਂ ਤੇ 307 ਦਾ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ਦਾ ਆਪਸ ਵਿੱਚ ਜ਼ਮੀਨ ਦਾ ਕੇਸ ਚੱਲ ਰਿਹਾ ਹੈ। ਪੁਲੀਸ ਵੱਲੋਂ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *