ਸਹੁਰੇ ਘਰ ਖੁਸ਼ੀ ਖੁਸ਼ੀ ਮਿਲਣ ਆਏ ਧੀ ਤੇ ਜਵਾਈ, ਸਵੇਰੇ ਸਵੇਰੇ ਸੈਰ ਕਰਨ ਗਏ ਜਵਾਈ ਨਾਲ ਵਾਪਰ ਗਿਆ ਭਾਣਾ

ਕਿਸੇ ਦੀ ਜ਼ਿੰਦਗੀ ਦਾ ਸੂਰਜ ਕਿੱਥੇ ਛੁਪ ਜਾਣਾ ਹੈ? ਕੁਝ ਕਿਹਾ ਨਹੀਂ ਜਾ ਸਕਦਾ। ਪਟਿਆਲਾ ਤੋਂ ਆਪਣੇ ਸਹੁਰੇ ਘਰ ਜਾ ਰਹੇ ਲੈਕਚਰਾਰ ਰਵਿੰਦਰ ਸਿੰਘ ਨੂੰ ਕੀ ਪਤਾ ਸੀ ਕਿ ਉਸ ਦੀ ਜ਼ਿੰਦਗੀ ਦਾ ਸਫ਼ਰ ਮੁੱਕਣ ਵਾਲਾ ਹੈ। ਹੁਣ ਉਸ ਨੇ ਵਾਪਸ ਆਪਣੇ ਘਰ ਨਹੀਂ ਮੁੜਨਾ। ਰਵਿੰਦਰ ਸਿੰਘ ਦੇ ਸਾਲੇ ਨੇ ਦੱਸਿਆ ਹੈ ਕਿ ਉਸ ਦਾ ਜੀਜਾ ਉਨ੍ਹਾਂ ਕੋਲ ਆਇਆ ਸੀ। ਉਹ ਸਵੇਰੇ ਉੱਠ ਕੇ ਸੈਰ ਕਰਨ ਲਈ ਬੌੜਾਂ ਗੇਟ ਚੌਕ ਵੱਲ ਨਿਕਲ ਗਿਆ। ਕਿਸੇ ਤੇਜ਼ ਰਫਤਾਰ ਟਰੱਕ ਨੇ ਹਰਵਿੰਦਰ ਸਿੰਘ ਨੂੰ ਆਪਣੀ ਲਪੇਟ ਵਿਚ ਲੈ ਲਿਆ।

ਇਸ ਵਿਅਕਤੀ ਦੇ ਦੱਸਣ ਮੁਤਾਬਕ ਉਨ੍ਹਾਂ ਨੂੰ ਕਿਸੇ ਨੇ ਟਰੱਕ ਦਾ ਨੰਬਰ ਵੀ ਨੋਟ ਕਰ ਕੇ ਦਿੱਤਾ ਹੈ। ਦੇਖਣ ਵਾਲਿਆਂ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਟਰੱਕ ਕਾਫੀ ਤੇਜ਼ ਸੀ। ਹਾਦਸੇ ਤੋਂ ਬਾਅਦ ਚਾਲਕ ਟਰੱਕ ਨੂੰ ਭਜਾ ਕੇ ਲੈ ਗਿਆ। ਘਟਨਾ ਸਥਾਨ ਤੇ ਤਾਂ ਕੋਈ ਸੀ ਸੀ ਟੀ ਵੀ ਨਹੀਂ ਹੈ ਪਰ ਹੋ ਸਕਦਾ ਹੈ, ਅੱਗੇ ਸੀ ਸੀ ਟੀ ਵੀ ਹੋਵੇ। ਉਨ੍ਹਾਂ ਨੇ ਟਰੱਕ ਚਾਲਕ ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਪਰਿਵਾਰ ਦੇ ਇੱਕ ਬਜ਼ੁਰਗ ਨੇ ਦੱਸਿਆ ਹੈ ਕਿ ਮ੍ਰਿਤਕ ਰਵਿੰਦਰ ਸਿੰਘ ਮਰੌੜ ਵਿਖੇ ਲੈਕਚਰਾਰ ਵਜੋਂ ਡਿਊਟੀ ਕਰਦਾ ਸੀ।

ਉਸ ਦੀ ਉਮਰ 45 ਤੋਂ 50 ਸਾਲ ਦੇ ਵਿਚਕਾਰ ਸੀ। ਉਸ ਦੇ 2 ਪੁੱਤਰ ਹਨ। ਬਜ਼ੁਰਗ ਦਾ ਕਹਿਣਾ ਹੈ ਕਿ ਹਾਦਸਾ ਸਵੇਰੇ ਵਾਪਰਿਆ ਹੈ। ਉਹ ਤਾਂ ਉਸ ਸਮੇਂ ਸੌਂ ਰਹੇ ਸਨ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਰਵਿੰਦਰ ਸਿੰਘ ਪਟਿਆਲਾ ਤੋਂ ਆਪਣੇ ਸਹੁਰੇ ਘਰ ਆਇਆ ਹੋਇਆ ਸੀ। ਬੌੜਾਂ ਗੇਟ ਉਸ ਦੇ ਸਹੁਰੇ ਹਨ। ਰਵਿੰਦਰ ਸਿੰਘ ਸਵੇਰ ਸਮੇਂ ਸੈਰ ਕਰਨ ਲਈ ਬੌੜਾਂ ਗੇਟ ਚੌਕ ਵੱਲ ਜਾ ਰਿਹਾ ਸੀ।

ਕਿਸੇ ਟਰੱਕ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਜਿਸ ਨਾਲ ਰਵਿੰਦਰ ਸਿੰਘ ਦੀ ਮੌਕੇ ਤੇ ਹੀ ਜਾਨ ਚਲੀ ਗਈ। ਪੁਲੀਸ ਵੱਲੋਂ ਸੀ ਸੀ ਟੀ ਵੀ ਚੈੱਕ ਕੀਤੇ ਜਾ ਰਹੇ ਹਨ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਮਿ੍ਤਕ ਦੇਹ ਸਰਕਾਰੀ ਹਸਪਤਾਲ ਲਿਆਂਦੀ ਗਈ ਹੈ। ਪੁਲੀਸ ਵੱਲੋਂ ਮਾਮਲਾ ਦਰਜ ਕਰਕੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *