ਹਾਲੇ ਤਾਂ ਵਿਆਹ ਦੇ ਚਾਅ ਵੀ ਨਹੀਂ ਹੋਏ ਸੀ ਪੂਰੇ, ਪਤੀ ਨਾਲ ਸਮੁੰਦਰ ਚ ਹੋ ਗਈ ਵੱਡੀ ਜੱਗੋ ਤੇਰਵੀ

ਰੋਜ਼ੀ ਰੋਟੀ ਦੇ ਚੱਕਰ ਵਿਚ ਇਨਸਾਨ ਨੂੰ ਬਹੁਤ ਕੁਝ ਕਰਨਾ ਪੈਂਦਾ ਹੈ। ਸਾਡੇ ਮੁਲਕ ਵਿਚ ਰੋਜਗਾਰ ਦੇ ਸਾਧਨ ਬਹੁਤ ਘਟ ਹਨ। ਲੋਕ ਦੂਰ ਦੂਰ ਵੀ ਪੈਸੇ ਕਮਾਉਣ ਜਾਂਦੇ ਹਨ। ਕਈ ਵਾਰ ਇਨਸਾਨ ਘਰੋਂ ਤਾਂ ਚੰਗਾ ਸੋਚਕੇ ਨਿਕਲਦਾ ਹੈ ਪਰ ਉਸ ਨਾਲ ਹੋ ਮਾੜਾ ਜਾਂਦਾ ਹੈ। ਅਗਲੇ ਪਲ ਇਨਸਾਨ ਨਾਲ ਕੀ ਹੋ ਜਾਣਾ ਹੈ, ਇਸ ਦਾ ਪਤਾ ਸਿਰਫ ਰੱਬ ਨੂੰ ਹੈ। ਅਜਿਹਾ ਹੀ ਇਕ ਮਾਮਲਾ ਗੁਰਦਾਸਪੁਰ ਦੇ ਇਕ ਪਿੰਡ ਚੌਂਤਾ ਤੋਂ ਸਾਹਮਣੇ ਆਇਆ ਹੈ, ਜਿੱਥੇ ਕੈਮਰੂਨ ਦੇਸ਼ ਤੋਂ ਵਾਪਸ ਆਉਂਦੇ ਸਮੇਂ ਗੈਵਿਨ ਦੇਸ਼ ਦੀ ਬੰਦਰਗਾਹ ਤੇ ਸਮੁੰਦਰੀ ਜਹਾਜ਼ ਉੱਪਰ ਕੁਝ ਲੁਟੇਰਿਆਂ ਵੱਲੋਂ ਹਮਲਾ ਕਰ ਦਿੱਤਾ ਗਿਆ।

ਜਿਸ ਵਿਚ ਪੰਕਜ ਕੁਮਾਰ ਉਮਰ 30 ਸਾਲਾ ਲਾਪਤਾ ਹੋ ਗਿਆ। ਪੰਕਜ ਕੁਮਾਰ ਦੀ ਪਤਨੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੈ ਉਨ੍ਹਾਂ ਦੇ ਪਤੀ 29 ਤਰੀਕ ਨੂੰ ਕੈਮਰੂਨ ਗਏ ਸਨ। ਉਸ ਤੋਂ ਬਾਅਦ ਉਨ੍ਹਾਂ ਨੂੰ 6 ਤਰੀਕ ਨੂੰ ਕੰਪਨੀ ਨੇ ਫ਼ੋਨ ਰਾਹੀਂ ਪੁੱਛਿਆ ਕਿ ਉਨ੍ਹਾਂ ਦੀ ਪੰਕਜ ਨਾਲ ਗੱਲਬਾਤ ਹੋ ਰਹੀ ਹੈ ਪਰ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਦੇ ਫੋਨ ਦਾ ਨੈਟਵਰਕ ਨਾ ਹੋਣ ਕਾਰਨ ਉਨ੍ਹਾਂ ਨਾਲ ਕੋਈ ਵੀ ਗੱਲਬਾਤ ਨਹੀਂ ਹੋਈ। ਜਿਸ ਤੋਂ ਬਾਅਦ ਕੰਪਨੀ ਵਲੋਂ ਉਨ੍ਹਾਂ ਦੇ ਘਰ ਦੇ ਵੱਡੇ ਮੈਂਬਰ ਦਾ ਨੰਬਰ ਮੰਗਿਆ ਗਿਆ। ਉਨ੍ਹਾਂ ਨੇ ਪੰਕਜ ਦੇ ਭਰਾ ਦਾ ਨੰਬਰ ਦੇ ਦਿੱਤਾ।

ਕੰਪਨੀ ਨੇ ਪੰਕਜ ਕੁਮਾਰ ਦੇ ਭਰਾ ਨਾਲ ਗੱਲਬਾਤ ਕੀਤੀ ਤੇ ਦੱਸਿਆ ਕਿ ਉਨ੍ਹਾਂ ਦੇ ਭਰਾ ਦੇ ਜਹਾਜ ਉਤੇ ਲੁਟੇਰਿਆਂ ਵੱਲੋਂ ਹ ਮ ਲਾ ਕੀਤਾ ਗਿਆ ਹੈ, ਜਿਸ ਵਿੱਚ ਪੰਕਜ ਕੁਮਾਰ ਲਾਪਤਾ ਹੋ ਗਏ ਹਨ। ਪੰਕਜ ਕੁਮਾਰ ਦੀ ਪਤਨੀ ਦਾ ਕਹਿਣਾ ਹੈ ਕਿ ਅੱਜ 5 ਦਿਨ ਹੋ ਗਏ ਹਨ, ਉਨ੍ਹਾਂ ਦੇ ਪਤੀ ਬਾਰੇ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗਾ। ਉਨ੍ਹਾਂ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਉਨ੍ਹਾਂ ਦੇ ਪਤੀ ਨੂੰ ਜਲਦ ਤੋਂ ਜਲਦ ਵਾਪਿਸ ਭੇਜਿਆ ਜਾਵੇ। ਪੰਕਜ ਕੁਮਾਰ ਦੇ ਛੋਟੇ ਭਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 29 ਤਰੀਕ ਨੂੰ ਕੰਪਨੀ ਪ੍ਰੋਐਕਟਿੰਗ ਸ਼ਿਪਿੰਗ ਮੈਨੇਜਮੇਂਟ ਪ੍ਰਾਈਵੇਟ ਲਿਮਟਡ ਉਨ੍ਹਾਂ ਦੇ ਭਰਾ ਨੂੰ ਸੈਕਿੰਡ ਇੰਜਨੀਅਰ ਦੇ ਤੌਰ ਤੇ ਲੈ ਕੇ ਗਏ ਸਨ।

ਜਿਸ ਦਾ ਚਾਰ ਮਹੀਨੇ ਦਾ ਕੰਟੈਰਕਟ ਸੀ। ਜਿਸ ਤੋਂ ਬਾਅਦ ਉਸ ਦੇ ਭਰਾ ਦੀ 26 ਤਰੀਕ ਨੂੰ ਸਾਰੇ ਪਰਿਵਾਰ ਨਾਲ ਗੱਲ ਹੋਈ ਸੀ। ਜਿਸ ਵਿਚ ਉਸ ਨੇ ਦੱਸਿਆ ਸੀ ਕਿ ਉਹ ਜਲਦੀ ਹੀ ਵਾਪਸ ਘਰ ਆ ਰਿਹਾ ਹੈ ਅਤੇ ਉਹ 15-20 ਦਿਨ ਬਾਅਦ ਫੋਨ ਕਰੇਗਾ ਪਰ 6 ਤਰੀਕ ਨੂੰ ਉਨ੍ਹਾਂ ਨੂੰ ਕੰਪਨੀ ਵੱਲੋਂ ਫੋਨ ਕੀਤਾ ਗਿਆ ਅਤੇ ਦੱਸਿਆ ਗਿਆ ਕਿ ਉਹਨਾਂ ਦੇ ਭਰਾ ਦੇ ਜਹਾਜ਼ ਉੱਤੇ ਹ ਮ ਲਾ ਹੋਇਆ ਹੈ। ਜਿਸ ਵਿਚ ਚੀਫ਼ ਅਫਸਰ ਅਤੇ ਚੀਫ਼ ਕੁੱਕ ਗੋ ਲੀ ਆਂ ਕਾਰਨ ਜ਼ ਖ਼ ਮੀ ਹੋਏ ਹਨ।

ਚੀਫ਼ ਕੁੱਕ ਦੁਆਰਾ ਦੱਸਿਆ ਗਿਆ ਹੈ ਕਿ ਉਨ੍ਹਾਂ ਦੇ ਭਰਾ ਨੂੰ ਚੁੱਕ ਕੇ ਸਮੁੰਦਰ ਵਿਚ ਸੁੱਟ ਦਿੱਤਾ ਗਿਆ ਹੈ। ਪੰਕਜ ਦੇ ਭਰਾ ਦਾ ਕਹਿਣਾ ਹੈ ਕਿ ਇਸ ਸਬੰਧ ਵਿਚ ਉਨ੍ਹਾਂ ਦੀ ਕੰਪਨੀ ਨਾਲ ਹਰ ਰੋਜ਼ ਗੱਲਬਾਤ ਹੁੰਦੀ ਹੈ ਪਰ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗਦਾ, ਇਸ ਕਰਕੇ ਉਨ੍ਹਾਂ ਨੇ ਕੰਪਨੀ ਦੇ ਕੈਪਟਨ ਨਾਲ ਵੀ ਗੱਲਬਾਤ ਕੀਤੀ। ਸੰਨੀ ਦਿਓਲ ਦੇ ਪੀ ਏ ਨੂੰ ਵੀ ਉਨ੍ਹਾਂ ਦੇ ਭਰਾ ਦੇ ਲਾਪਤਾ ਹੋਣ ਦੀ ਜਾਣਕਾਰੀ ਦਿੱਤੀ ਪਰ ਅਜੇ ਤੱਕ ਕੁਝ ਪਤਾ ਨਹੀਂ ਲੱਗਾ। ਇਸ ਕਰਕੇ ਉਨ੍ਹਾਂ ਦੀ ਪ੍ਰਸ਼ਾਸ਼ਨ ਤੋਂ ਮੰਗ ਹੈ ਕਿ ਉਨ੍ਹਾਂ ਦੇ ਭਰਾ ਨੂੰ ਸਹੀ ਸਲਾਮਤ ਵਾਪਸ ਲਿਆਇਆ ਜਾਵੇ।

ਪੰਕਜ ਕੁਮਾਰ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੇ ਲੜਕੇ ਨੂੰ ਸਮੁੰਦਰ ਵਿੱਚ ਸੁੱਟ ਦਿੱਤਾ ਗਿਆ ਹੈ ਪਰ ਇਸ ਵਿੱਚ ਅਸਲ ਸੱਚਾਈ ਕੀ ਹੈ? ਉਨ੍ਹਾਂ ਨੂੰ ਕੁਝ ਵੀ ਨਹੀਂ ਪਤਾ। ਕਿਉਂਕਿ ਉਨ੍ਹਾਂ ਨੂੰ ਅਜੇ ਤੱਕ ਕਿਸੇ ਵੀ ਗੱਲ ਦਾ ਕੋਈ ਵੀ ਸਬੂਤ ਨਹੀਂ ਮਿਲਿਆ। ਉਨ੍ਹਾਂ ਦਾ ਲੜਕਾ 5 ਤਰੀਕ ਨੂੰ ਲਾਪਤਾ ਹੋਇਆ। ਜਿਸ ਦਾ ਅਜੇ ਤਕ ਕੁਝ ਵੀ ਪਤਾ ਨਹੀਂ ਲੱਗਾ। ਉਨ੍ਹਾਂ ਦੀ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਜਾ ਰਹੀ ਹੈ ਕਿ ਕੋਸ਼ਿਸ਼ ਕਰਕੇ ਉਨ੍ਹਾਂ ਦੇ ਲੜਕੇ ਨੂੰ ਵਾਪਸ ਲਿਆਂਦਾ ਜਾਵੇ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *