ਘਰ ਚ ਖੇਡਦੇ ਸਮੇਂ ਬੱਚੇ ਕਰ ਬੈਠੇ ਅਜਿਹਾ ਕਾਰਾ, ਘਰ ਦੀ ਉੱਡ ਗਈ ਛੱਤ, ਇੱਕ ਦੀ ਮੋਤ- ਛਾਇਆ ਮਾਤਮ

ਪ੍ਰਸ਼ਾਸਨ ਦੀਆਂ ਅੱਖਾਂ ਤੋਂ ਓਹਲੇ ਕਈ ਅਜਿਹੇ ਕੰਮ ਹੋਈ ਜਾ ਰਹੇ ਹਨ, ਜਿਸ ਬਾਰੇ ਕਿਸੇ ਨੂੰ ਪਤਾ ਨਹੀਂ ਲੱਗਦਾ। ਪਤਾ ਉਦੋਂ ਹੀ ਲੱਗਦਾ ਹੈ, ਜਦੋਂ ਕੋਈ ਹਾਦਸਾ ਵਾਪਰ ਜਾਂਦਾ ਹੈ ਅਤੇ ਨੁਕਸਾਨ ਹੋ ਜਾਂਦਾ ਹੈ। ਲੋਕ ਪੈਸੇ ਦੇ ਲਾਲਚ ਵਿਚ ਆਪਣੀ ਜਾਨ ਖ਼ ਤ ਰੇ ਵਿੱਚ ਪਾ ਲੈਂਦੇ ਹਨ ਅਤੇ ਬਾਅਦ ਵਿੱਚ ਪਛਤਾਵਾ ਹੀ ਪੱਲੇ ਰਹਿ ਜਾਂਦਾ ਹੈ। ਕੁਝ ਇਸ ਤਰ੍ਹਾਂ ਦਾ ਹੀ ਮਾਮਲਾ ਰਾਜਪੁਰਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਘਰ ਵਿਚ ਧ ਮਾ ਕਾ ਹੋ ਗਿਆ।

ਜਿਸ ਵਿਚ ਇਕ ਲੜਕੇ ਦੀ ਜਾਨ ਚਲੀ ਗਈ ਅਤੇ 3 ਲੜਕੇ ਹਸਪਤਾਲ ਵਿੱਚ ਭਰਤੀ ਹਨ। ਪੁਲੀਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਇਕ ਘਰ ਵਿਚ ਧ ਮਾ ਕਾ ਹੋਣ ਦੀ ਜਾਣਕਾਰੀ ਮਿਲੀ ਸੀ। ਉਨ੍ਹਾਂ ਦੇ ਦੱਸਣ ਮੁਤਾਬਕ ਘਟਨਾ ਸਮੇਂ ਘਰ ਵਿਚ 4 ਲੜਕੇ ਮੌਜੂਦ ਸਨ। ਹਾਦਸੇ ਵਿੱਚ ਇਕ ਲੜਕਾ ਦਮ ਤੋੜ ਗਿਆ ਹੈ। ਬਾਕੀ 3 ਹਸਪਤਾਲ ਵਿੱਚ ਭਰਤੀ ਹਨ। ਇਨ੍ਹਾਂ ਵਿੱਚੋਂ 2 ਰਾਜਿੰਦਰਾ ਹਸਪਤਾਲ ਪਟਿਆਲਾ ਅਤੇ ਇਕ ਪੀ ਜੀ ਆਈ ਚੰਡੀਗਡ਼੍ਹ ਵਿੱਚ ਹੈ।

ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਜਾਂ ਤਾਂ ਇੱਥੇ ਪ ਟਾ ਕੇ ਬਣਾਏ ਜਾ ਰਹੇ ਸਨ ਅਤੇ ਜਾਂ ਪਟਾਕੇ ਪਏ ਸਨ। ਹੋ ਸਕਦਾ ਹੈ ਪਟਾਕਿਆਂ ਨੂੰ ਅੱਗ ਲੱਗ ਗਈ ਹੋਵੇ। ਘਟਨਾ ਸਥਾਨ ਤੋਂ ਪੁਲੀਸ ਨੂੰ ਗੰ ਧ ਕ, ਪੋ ਟਾ ਸ਼ ਅਤੇ ਬਜਰੀ ਮਿਲ ਗਈ ਹੈ। ਜਿਸ ਦੀ ਵਰਤੋਂ ਪਟਾਕੇ ਬਣਾਉਣ ਲਈ ਕੀਤੀ ਜਾਂਦੀ ਹੈ। ਇਹ ਇਕ ਗਲਤ ਧੰਦਾ ਹੈ, ਕਿਉਂਕਿ ਇਨ੍ਹਾਂ ਕੋਲ ਲਾ ਇ ਸੈਂ ਸ ਵੀ ਨਹੀਂ ਹੈ।

ਸੀਨੀਅਰ ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਜਿੱਥੇ ਕਿਤੇ ਵੀ ਅਜਿਹਾ ਕੰਮ ਹੁੰਦਾ ਹੈ, ਇਸ ਸਬੰਧੀ ਪੁਲੀਸ ਨੂੰ ਦੱਸਿਆ ਜਾਵੇ। ਪੁਲੀਸ ਵੱਲੋਂ ਇਸ ਸੰਬੰਧ ਵਿਚ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੇ ਦੱਸਣ ਮੁਤਾਬਕ ਇਸ ਮਾਮਲੇ ਦੇ ਸੰਬੰਧ ਵਿਚ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਕੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *