ਘਰ ਦੇ ਬਾਹਰ ਬੈਠੀ ਕੁੜੀ ਚਲਾ ਰਹੀ ਸੀ ਫੋਨ, ਅਚਾਨਕ ਅਸਮਾਨ ਤੋਂ ਕੁੜੀ ਦੀ ਲੱਤ ਤੇ ਦੇਖੋ ਕੀ ਆ ਵੱਜਿਆ

ਸਾਡੇ ਨਾਲ ਕਿਸ ਸਮੇਂ ਵੀ ਕੋਈ ਘਟਨਾ ਵਾਪਰ ਸਕਦੀ ਹੈ। ਕਈ ਵਾਰ ਘਰ ਬੈਠਿਆਂ ਨਾਲ ਵੀ ਮੰਦਭਾਗੀ ਘਟਨਾ ਵਾਪਰ ਜਾਂਦੀ ਹੈ। ਮਾਮਲਾ ਜਲੰਧਰ ਦੇ 8 ਨੰਬਰ ਥਾਣੇ ਦਾ ਹੈ। ਜਿੱਥੇ ਇੱਕ ਲੜਕੀ ਪ੍ਰਭਜੀਤ ਕੌਰ ਦੀ ਲੱਤ ਉੱਤੇ ਲੱਗੀ ਸੱਟ ਨੇ ਸਾਰੇ ਪਰਿਵਾਰ ਨੂੰ ਚੱਕਰ ਵਿੱਚ ਪਾ ਦਿੱਤਾ। ਜਦੋਂ ਉਨ੍ਹਾਂ ਨੂੰ ਸਚਾਈ ਪਤਾ ਲੱਗੀ ਤਾਂ ਉਨ੍ਹਾਂ ਨੇ ਪੁਲੀਸ ਨਾਲ ਸੰਪਰਕ ਕੀਤਾ ਪਰ ਢਾਈ ਘੰਟੇ ਬੀਤ ਜਾਣ ਦੇ ਬਾਵਜੂਦ ਵੀ ਪੁਲੀਸ ਘਟਨਾ ਸਥਾਨ ਤੇ ਨਹੀਂ ਪਹੁੰਚੀ। ਲੜਕੀ ਦੀ ਮਾਂ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਧੀ ਸ਼ਾਮ ਦੇ ਸਾਢੇ ਸੱਤ ਵਜੇ ਘਰ ਦੇ ਬਾਹਰ ਬੈਠੀ ਮੋਬਾਇਲ ਚਲਾ ਰਹੀ ਸੀ।

ਉਸ ਦੀ ਲੱਤ ਉੱਤੇ ਕੋਈ ਜ਼ੋਰ ਨਾਲ ਚੀਜ਼ ਲੱਗੀ ਅਤੇ ਲੜਕੀ ਨੇ ਰੌਲਾ ਪਾ ਦਿੱਤਾ। ਉਸ ਦੀ ਲੱਤ ਤੇ ਨੀਲ ਪੈ ਗਿਆ। ਪਰਿਵਾਰ ਨੇ ਸੋਚਿਆ ਕਿ ਲੜਕੀ ਦੀ ਲੱਤ ਉਤੇ ਬਾਲ ਵੱਜੀ ਹੋਵੇਗੀ ਪਰ ਉਨ੍ਹਾ ਨੂੰ ਕਿਧਰੇ ਵੀ ਬੱਚੇ ਬਾਲ ਖੇਡ ਦੇ ਨਜ਼ਰ ਨਹੀਂ ਆਏ। ਲੜਕੀ ਦੀ ਮਾਂ ਦੇ ਦੱਸਣ ਮੁਤਾਬਕ ਜਦੋਂ ਉਨ੍ਹਾਂ ਨੇ ਟਾਰਚ ਨਾਲ ਦੇਖਿਆ ਤਾਂ ਉਨ੍ਹਾਂ ਨੂੰ ਪੈੱਨ ਦੇ ਅਗਲੇ ਹਿੱਸੇ ਵਰਗੀ ਕੋਈ ਚੀਜ਼ ਨਜ਼ਰ ਆਈ। ਮੁਹੱਲਾ ਵਾਸੀਆਂ ਨੂੰ ਪੁੱਛਣ ਤੇ ਉਨ੍ਹਾਂ ਨੇ ਦੱਸਿਆ ਕਿ ਇਹ ਰੌਂਦ ਦਾ ਅਗਲਾ ਹਿੱਸਾ ਹੈ।

ਉਨ੍ਹਾਂ ਨੇ ਮਾਮਲਾ ਪੁਲੀਸ ਦੇ ਧਿਆਨ ਵਿੱਚ ਲਿਆ ਦਿੱਤਾ ਹੈ ਪਰ ਢਾਈ ਘੰਟੇ ਬੀਤ ਜਾਣ ਦੇ ਬਾਵਜੂਦ ਵੀ ਪੁਲੀਸ ਹੁਣ ਤੱਕ ਨਹੀਂ ਪਹੁੰਚੀ। ਲੜਕੀ ਨੇ ਦੱਸਿਆ ਹੈ ਕਿ ਸ਼ਾਮ ਦੇ ਸਾਢੇ 7 ਵਜੇ ਉਸ ਦੀ ਲੱਤ ਤੇ ਜ਼ੋਰ ਨਾਲ ਸੱਟ ਵੱਜੀ। ਪਹਿਲਾਂ ਤੋਂ ਉਹ ਸਮਝਦੇ ਰਹੇ ਕਿ ਬਾਲ ਵੱਜੀ ਹੈ ਪਰ ਮਾਮਲੇ ਦੀ ਸੱਚਾਈ ਸਮਝ ਲੱਗਣ ਤੇ ਉਨ੍ਹਾਂ ਨੇ ਪੁਲੀਸ ਨਾਲ ਸੰਪਰਕ ਕੀਤਾ ਪਰ ਪੁਲੀਸ ਉਨ੍ਹਾਂ ਕੋਲ ਹੁਣ ਤੱਕ ਨਹੀਂ ਪਹੁੰਚੀ। ਉਨ੍ਹਾਂ ਨੇ 8 ਨੰਬਰ ਥਾਣੇ ਦੀ ਪੁਲੀਸ ਦੇ ਧਿਆਨ ਵਿੱਚ ਮਾਮਲਾ ਲਿਆ ਦਿੱਤਾ ਹੈ।

ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਉਨ੍ਹਾਂ ਨੂੰ ਸੰਤੋਖਪੁਰੇ ਦੀ ਲੜਕੀ ਦੇ ਪੈਰ ਤੇ ਗੰ ਨ ਦਾ ਨਿਸ਼ਾਨਾ ਵੱਜਣ ਦੀ ਇਤਲਾਹ ਮਿਲੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਨੂੰ ਫਾ ਇ ਰ ਨਾਲ ਨਹੀਂ ਜੋੜਿਆ ਜਾ ਸਕਦਾ। ਲੜਕੀ ਪ੍ਰਭਜੀਤ ਕੌਰ ਉਸ ਸਮੇਂ ਆਪਣੇ ਘਰ ਵਿੱਚ ਬੈਠੀ ਸੀ। ਉਸ ਦੇ ਕੋਈ ਪਿੱਤਲ ਦੀ ਚੀਜ਼ ਲੱਗੀ ਹੈ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਥਾਣਾ ਮੁਖੀ ਮੌਕੇ ਤੇ ਪੁੱਜ ਰਹੇ ਹਨ। ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *