ਛੁੱਟੀ ਆਏ ਫੌਜੀ ਨੇ ਪੂਰੇ ਸ਼ਹਿਰ ਦੀ ਪੁਲਿਸ ਨੂੰ ਪਾਤੀਆਂ ਭਾਜੜਾਂ, youtube ਤੋਂ ਵੀਡੀਓ ਦੇਖ ਲਾਈ ਆਹ ਸਕੀਮ

ਮਨੁੱਖ ਦਾ ਸੁਭਾਅ ਲਾਲਚੀ ਹੈ। ਉਸ ਦੇ ਮਨ ਵਿੱਚ ਹਰ ਸਮੇਂ ਵੱਧ ਤੋਂ ਵੱਧ ਧਨ ਇਕੱਠਾ ਕਰਨ ਦੀ ਇੱਛਾ ਰਹਿੰਦੀ ਹੈ। ਜਿਸ ਕਰਕੇ ਉਹ ਵੱਖ ਵੱਖ ਸਕੀਮਾਂ ਵਰਤਦਾ ਹੈ ਪਰ ਕਈ ਵਾਰ ਪਾਸਾ ਪੁੱਠਾ ਪੈ ਜਾਂਦਾ ਹੈ ਅਤੇ ਨਫ਼ੇ ਦੀ ਬਜਾਏ ਨੁਕਸਾਨ ਹੋ ਜਾਂਦਾ ਹੈ। ਇਸ ਤਰ੍ਹਾਂ ਦੇ ਹੀ ਆਪੇ ਬੁਣੇ ਜਾਲ ਵਿੱਚ ਫਸ ਗਿਆ ਇਕ ਫੌਜੀ ਨੌਜਵਾਨ। ਹੁਣ ਇਸ ਫੌਜੀ ਕਿਰਨਜੀਤ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਬਸਤੀ ਬੇਲਾ ਸਿੰਘ ਥਾਣਾ ਮੱਲਾਂਵਾਲਾ ਨੂੰ ਕਾਬੂ ਕਰ ਲਿਆ ਹੈ।

ਸੀਨੀਅਰ ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ 2 ਸਤੰਬਰ ਨੂੰ 2 ਵਜੇ ਸਵੇਰੇ ਨਾਮਦੇਵ ਚੌਕ ਨੇੜੇ ਫ਼ਿਰੋਜ਼ਪੁਰ ਸ਼ਹਿਰ ਵਿੱਚ ਬੈਂਕ ਦੇ ਏ.ਟੀ.ਐਮ ਤੋਂ ਕਿਸੇ ਨੇ ਵੱਡੀ ਮਾਤਰਾ ਵਿੱਚ ਰਕਮ ਚੋਰੀ ਕਰ ਲਈ ਸੀ। ਪੁਲੀਸ ਇਸ ਮਾਮਲੇ ਦੀ ਪੜਤਾਲ ਕਰ ਰਹੀ ਸੀ। ਵੱਖ ਵੱਖ ਤਰੀਕਿਆਂ ਤੋਂ ਜਾਂਚ ਕਰਕੇ ਪੁਲੀਸ ਨੇ ਇਸ ਮਾਮਲੇ ਲਈ ਜ਼ਿੰਮੇਵਾਰ ਕਿਰਨਜੀਤ ਸਿੰਘ ਫੌਜੀ ਨੂੰ ਕਾਬੂ ਕੀਤਾ ਹੈ। ਉਸ ਦੀ ਉਮਰ 30 ਸਾਲ ਹੈ ਅਤੇ ਉਹ 2 ਮਹੀਨੇ ਦੀ ਛੁੱਟੀ ਆਇਆ ਹੋਇਆ ਸੀ।

ਉਸ ਤੋਂ ਘਟਨਾ ਦੌਰਾਨ ਵਰਤੀ ਗਈ ਆਲਟੋ ਕਾਰ ਵੀ ਬਰਾਮਦ ਕਰ ਲਈ ਗਈ ਹੈ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਕਿਰਨਜੀਤ ਸਿੰਘ ਸ਼ੇਅਰ ਮਾਰਕੀਟ ਦਾ ਕੰਮ ਕਰਦਾ ਸੀ। ਜਿਸ ਵਿੱਚ ਉਸ ਨੂੰ ਘਾਟਾ ਪੈ ਗਿਆ। ਉਹ ਅਕਸਰ ਹੀ ਯੂ ਟਿਊਬ ਦੇਖਦਾ ਰਹਿੰਦਾ ਸੀ। ਉਸ ਦੇ ਮਨ ਵਿਚ ਵਿਚਾਰ ਆਇਆ ਕਿਉਂ ਨਾ ਏ.ਟੀ.ਐਮ ਤੋੜ ਕੇ ਪੈਸੇ ਕੱਢ ਲਏ ਜਾਣ। ਉਸ ਨੇ ਅਜਿਹਾ ਹੀ ਕੀਤਾ। ਏ.ਟੀ.ਐਮ ਤੋਂ ਪੈਸੇ ਕੱਢ ਕੇ ਉਸ ਨੇ ਸ਼ੇਅਰ ਮਾਰਕੀਟ ਵਿੱਚ ਲਗਾ ਦਿੱਤੇ।

ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਕਿਰਨਜੀਤ ਸਿੰਘ ਨੇ ਕੋਈ ਗ਼ਲਤ ਹਰਕਤ ਨਹੀਂ ਸੀ ਕੀਤੀ। ਹੁਣ ਤੱਕ ਦੀ ਜਾਂਚ ਦੌਰਾਨ ਉਨ੍ਹਾਂ ਨੂੰ ਉਸ ਦਾ ਇਹ ਪਹਿਲਾ ਕਸੂਰ ਜਾਪਦਾ ਹੈ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਫ਼ੌਜੀ ਨੂੰ ਮੱਲਾਂਵਾਲਾ ਨਹਿਰ ਤੇ ਲਗਾਏ ਗਏ ਨਾਕੇ ਦੌਰਾਨ ਕਾਬੂ ਕੀਤਾ ਹੈ। ਪੁਲੀਸ ਮਾਮਲੇ ਦੀ ਹੋਰ ਪਡ਼ਤਾਲ ਕਰ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *