ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਦੀ ਸ਼ੂਟਿੰਗ ਵਾਲੀ ਜਗ੍ਹਾ ਤੇ ਵਾਪਰਿਆ ਅੱਤ ਦਾ ਹਾਦਸਾ

ਕਈ ਵਾਰ ਸਾਡੇ ਦੁਆਰਾ ਵਰਤੀ ਗਈ ਅਣਗਹਿਲੀ ਕਾਰਨ ਹਾਦਸੇ ਵਾਪਰ ਜਾਂਦੇ ਹਨ। ਇਹ ਹਾਦਸੇ ਕਿਸੇ ਦੀ ਜਾਨ ਜਾਣ ਦਾ ਕਾਰਨ ਵੀ ਬਣ ਸਕਦੇ ਹਨ। ਸਾਨੂੰ ਇਸ ਸਬੰਧੀ ਹਰ ਸਮੇਂ ਚੌਕਸ ਰਹਿਣਾ ਚਾਹੀਦਾ ਹੈ। ਸਾਡੇ ਦੁਆਰਾ ਆਵਾਜਾਈ ਵਿਚ ਵਿਘਨ ਪਾਏ ਜਾਣ ਕਾਰਨ ਹੀ ਹਾਦਸੇ ਵਾਪਰਦੇ ਹਨ। ਜੇਕਰ ਸੜਕ ਤੇ ਕੋਈ ਰੁਕਾਵਟ ਨਾ ਹੋਵੇ ਤਾਂ ਅਜਿਹੀ ਨੌਬਤ ਨਹੀਂ ਆਉਂਦੀ। ਕਾਫ਼ੀ ਹੱਦ ਤਕ ਅਸੀਂ ਖ਼ੁਦ ਹੀ ਇਨ੍ਹਾਂ ਸਥਿਤੀਆਂ ਲਈ ਜ਼ਿੰਮੇਵਾਰ ਹਾਂ। ਪੰਜਾਬੀ ਗਾਇਕ ਅਤੇ ਫਿਲਮੀ ਕਲਾਕਾਰ ਬੱਬੂ ਮਾਨ ਦੇ ਪਿੰਡ ਖੰਟ ਵਿਖੇ ਨੈਸ਼ਨਲ ਹਾਈਵੇ ਨੰਬਰ 5 ਉੱਤੇ ਸੜਕ ਹਾਦਸਾ ਵਾਪਰਨ ਦੀ ਜਾਣਕਾਰੀ ਮਿਲੀ ਹੈ।

ਇਸ ਹਾਦਸੇ ਵਿੱਚ ਸੱਟਾਂ ਲੱਗਣ ਦੀ ਖਬਰ ਹੈ ਪਰ ਜਾਨੀ ਨੁਕਸਾਨ ਤੋਂ ਬਚਾਅ ਹੀ ਰਿਹਾ ਹੈ। ਇੱਥੇ ਸੜਕ ਤੇ ਵੇੈਨਿਟੀ ਵੈਨਾ ਖੜ੍ਹੀਆਂ ਸਨ। ਜਿਸ ਦੀ ਵਜ੍ਹਾ ਕਰਕੇ ਹਾਦਸਾ ਵਾਪਰ ਗਿਆ। ਦੱਸਿਆ ਜਾ ਰਿਹਾ ਹੈ ਕਿ ਇੱਥੇ ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੇ ਗਾਣੇ ਦੀ ਸ਼ੂਟਿੰਗ ਚੱਲ ਰਹੀ ਸੀ। ਜਿਸ ਕਰਕੇ ਕਲਾਕਾਰਾਂ ਦੀ ਟੀਮ ਇੱਥੇ ਪਹੁੰਚੀ ਹੋਈ ਹੈ। ਕੁਝ ਵਾਹਨ ਗਰਾਊਂਡ ਦੇ ਅੰਦਰ ਖੜ੍ਹੇ ਹਨ, ਜਦ ਕਿ ਕੁਝ ਵਾਹਨ ਸੜਕ ਦੇ ਉੱਤੇ ਖੜ੍ਹੇ ਹਨ। ਜੋ ਆਵਾਜਾਈ ਵਿੱਚ ਰੁਕਾਵਟ ਪਾਉਂਦੇ ਹਨ। ਕੁਝ ਇਸ ਤਰ੍ਹਾਂ ਦੇ ਹਾਲਾਤਾਂ ਕਾਰਨ ਹੀ ਰਾਜਪ੍ਰੀਤ ਬੱਸ ਇੱਥੇ ਖੜ੍ਹੀ ਵੈਟਿਨੀ ਵੈਨ ਨਾਲ ਟਕਰਾ ਗਈ ਅਤੇ ਵੇਟਿਨੀ ਖਾਈ ਵਿਚ ਟੇਢੀ ਹੋ ਗਈ।

ਅਸੀਂ ਜਾਣਦੇ ਹਾਂ ਕਿ ਜਦੋਂ ਵੀ ਕਿਤੇ ਸ਼ੂਟਿੰਗ ਹੁੰਦੀ ਹੈ ਤਾਂ ਵਾਹਨਾਂ ਕਾਰਨ ਰਸਤੇ ਰੁਕ ਜਾਂਦੇ ਹਨ ਅਤੇ ਰੁਕੇ ਹੋਏ ਰਸਤੇ ਹੀ ਹਾਦਸੇ ਦਾ ਕਾਰਨ ਬਣਦੇ ਹਨ। ਜੇਕਰ ਅਸੀਂ ਸਾਰੇ ਹੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਰਸਤਾ ਰੋਕਣ ਤੋਂ ਪ੍ਰਹੇਜ਼ ਕਰੀਏ ਤਾਂ ਕਾਫ਼ੀ ਹੱਦ ਤਕ ਸੜਕ ਹਾਦਸੇ ਘਟ ਸਕਦੇ ਹਨ। ਸਾਨੂੰ ਇਸ ਪਾਸੇ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ। ਦੂਜੀ ਚੰਗੀ ਗੱਲ ਇਸ ਦੌਰਾਨ ਇਹ ਰਹੀ ਕਿ ਇਸ ਹਾਦਸੇ ਵਿਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ਹੈ।

Leave a Reply

Your email address will not be published. Required fields are marked *