ਪੰਜਾਬੀ ਪਰਿਵਾਰ ਦੀਆਂ ਖੁਸ਼ੀਆਂ ਨੂੰ ਲੱਗਿਆ ਗ੍ਰਹਿਣ, ਅਮਰੀਕਾ ਚ ਪੰਜਾਬੀ ਮੁੰਡੇ ਨਾਲ ਵੱਡਾ ਕਾਂਡ

ਇਨਸਾਨ ਹਰ ਸਮੇਂ ਚੰਗੇ ਦੀ ਭਾਲ ਵਿਚ ਭੱਜਿਆ ਫਿਰਦਾ ਹੈ ਪਰ ਉਸ ਨੂੰ ਕੀ ਪਤਾ ਹੈ ਕਿ ਕਦੋਂ ਬੁਰਾ ਹੋ ਜਾਣਾ ਹੈ? ਪੰਜਾਬੀ ਨੌਜਵਾਨ ਚੰਗੇ ਭਵਿੱਖ ਦੀ ਉਮੀਦ ਲੈ ਕੇ ਵਿਦੇਸ਼ਾਂ ਵੱਲ ਜਾ ਰਹੇ ਹਨ। ਉੱਥੇ ਜਾ ਕੇ ਉਹ ਖ਼ੂਬ ਪਸੀਨਾ ਵਹਾਉਂਦੇ ਹਨ। ਉਹ ਚਾਹੁੰਦੇ ਹਨ ਕਿ ਆਪਣੇ ਪਰਿਵਾਰ ਦੇ ਹਾਲਾਤ ਸੁਧਾਰ ਸਕਣ ਪਰ ਉਹ ਨਹੀਂ ਜਾਣਦੇ ਕਿ ਆਉਣ ਵਾਲਾ ਸਮਾਂ ਕਿਹੋ ਜਿਹਾ ਹੋਵੇਗਾ। ਬਹਾਦਰ ਸਿੰਘ ਨਾਮ ਦੇ ਪੰਜਾਬੀ ਵਿਅਕਤੀ ਦੇ ਸੁਪਨੇ ਉਸ ਸਮੇਂ ਮਿੱਟੀ ਵਿੱਚ ਮਿਲ ਗਏ। ਜਦੋਂ ਉਨ੍ਹਾਂ ਦਾ 21 ਸਾਲਾ ਪੁੱਤਰ ਕੁਲਦੀਪ ਸਿੰਘ ਅਮਰੀਕਾ ਵਿਚ ਦਮ ਤੋੜ ਗਿਆ।

ਕੁਲਦੀਪ ਸਿੰਘ 2018 ਵਿੱਚ ਅਮਰੀਕਾ ਗਿਆ ਸੀ ਅਤੇ ਅਜੇ 2 ਮਹੀਨੇ ਪਹਿਲਾਂ ਹੀ ਟੈਕਸੀ ਚਲਾਉਣ ਲੱਗਾ ਸੀ ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਕਿਸੇ ਨੇ ਕੁਲਦੀਪ ਸਿੰਘ ਦੇ ਸਿਰ ਵਿੱਚ ਨਿਸ਼ਾਨਾ ਲਗਾ ਕੇ ਉਸ ਦੀ ਜਾਨ ਲੈ ਲਈ ਹੈ। ਉਹ 2 ਗਰੁੱਪਾਂ ਦੇ ਆਪਸੀ ਟਕਰਾਅ ਦੀ ਬਲੀ ਚੜ੍ਹ ਗਿਆ। ਹਾਲਾਂਕਿ ਉਸ ਦਾ ਕੋਈ ਕਸੂਰ ਨਹੀਂ ਸੀ। ਮਿਲੀ ਜਾਣਕਾਰੀ ਮੁਤਾਬਕ ਜਿਸ ਸਮੇਂ ਇਹ ਮੰਦਭਾਗੀ ਘਟਨਾ ਵਾਪਰੀ ਹੈ, ਉਸ ਸਮੇਂ ਕੁਲਦੀਪ ਸਿੰਘ ਟੈਕਸੀ ਚਲਾ ਰਿਹਾ ਸੀ।

ਉਸ ਦੀ ਟੈਕਸੀ ਵਿਚ ਇਕ ਔਰਤ ਅਤੇ 12 ਸਾਲ ਦਾ ਇੱਕ ਲੜਕਾ ਬੈਠਾ ਸੀ। ਜੋ ਮਾਂ ਪੁੱਤਰ ਸਨ। ਕੁਲਦੀਪ ਸਿੰਘ ਇਨ੍ਹਾਂ ਨੂੰ ਛੱਡਣ ਜਾ ਰਿਹਾ ਸੀ। ਰਸਤੇ ਵਿੱਚ 2 ਧਿਰਾਂ ਵਿਚਕਾਰ ਟਕਰਾਅ ਹੋ ਰਿਹਾ ਸੀ। ਜਦੋਂ 15 ਸਾਲ ਦੇ ਇਕ ਲੜਕੇ ਨੇ ਦੂਜੀ ਧਿਰ ਤੇ ਫਾ ਇ ਰ ਕੀਤਾ ਤਾਂ ਇਹ ਟੈਕਸੀ ਵਿੱਚ ਜਾ ਰਹੇ ਕੁਲਦੀਪ ਸਿੰਘ ਦੇ ਸਿਰ ਵਿੱਚ ਆ ਵੱਜਾ। ਜਿਸ ਕਰਕੇ ਟੈਕਸੀ ਬੇ ਕਾ ਬੂ ਹੋ ਗਈ ਅਤੇ ਸੜਕ ਦੇ ਇੱਕ ਪਾਸੇ ਖੜ੍ਹੀਆਂ ਗੱਡੀਆਂ ਵਿੱਚ ਜਾ ਵੱਜੀ।

ਘਟਨਾ ਨਿਊਯਾਰਕ ਦੇ ਹਾਰਲਮ ਇਲਾਕੇ ਦੀ ਦੱਸੀ ਜਾਂਦੀ ਹੈ। ਕੁਲਦੀਪ ਸਿੰਘ ਨੂੰ ਉਸੇ ਸਮੇਂ ਹਸਪਤਾਲ ਪਹੁੰਚਾਇਆ ਗਿਆ। 3 ਦਿਨ ਹਸਪਤਾਲ ਰਹਿਣ ਮਗਰੋਂ ਹੀ ਕੁਲਦੀਪ ਸਿੰਘ ਦਮ ਤੋੜ ਗਿਆ। ਹਰ ਕੋਈ ਉਸ ਦੇ ਚੰਗੇ ਸੁਭਾਅ ਦੀ ਤਾਰੀਫ਼ ਕਰ ਰਿਹਾ ਹੈ। ਕਿਸੇ ਦੀ ਆਪਸੀ ਖਹਿਬਾਜ਼ੀ ਨੇ ਇੱਕ ਬੇ ਕ ਸੂ ਰ ਦੀ ਜਾਨ ਲੈ ਲਈ। ਮ੍ਰਿਤਕ ਦਾ ਪਰਿਵਾਰ ਡੂੰਘੇ ਸਦਮੇ ਵਿੱਚ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *