ਮੋਤ ਨੇ ਖਾ ਲਿਆ ਕੁੜੀ ਦਾ ਪਤੀ ਕੋਲ ਕਨੇਡਾ ਜਾਣ ਦਾ ਸੁਪਨਾ, ਪਤੀ ਨੂੰ ਕੀ ਪਤਾ ਸੀ ਨਵ ਵਿਆਹੀ ਲਈ ਸੜਕ ਬਣਜੂ ਕਾਲ

ਟਰੱਕਾਂ ਵਾਲੇ ਕਿਸ ਤਰ੍ਹਾਂ ਨਿਯਮਾਂ ਦੀ ਅਣਦੇਖੀ ਕਰਦੇ ਹਨ, ਇਸ ਦੀ ਉਦਾਹਰਨ ਜਲੰਧਰ ਦੇ ਮਕਸੂਦਾਂ ਮੰਡੀ ਵਿਚ ਦੇਖਣ ਨੂੰ ਮਿਲੀ। ਜਿੱਥੇ ਨੋ ਐਂਟਰੀ ਏਰੀਏ ਵਿਚ ਦਾਖ਼ਲ ਹੋ ਕੇ ਕੈੰਟਰ ਨੇ ਇੱਕ ਨਵ ਵਿਆਹੁਤਾ ਨੂੰ ਕੁਚਲ ਦਿੱਤਾ। ਉਹ ਸਕੂਟਰੀ ਤੇ ਜਾ ਰਹੀ ਸੀ। ਹਾਦਸਾ ਗੰਦੇ ਨਾਲੇ ਨੇੜੇ ਵਾਪਰਿਆ ਹੈ। ਘਟਨਾ ਤੋਂ ਬਾਅਦ ਕੈਂਟਰ ਚਾਲਕ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਅਤੇ ਲੋਕਾਂ ਨੇ ਉਸ ਨੂੰ ਦਾਣਾ ਮੰਡੀ ਨੇਡ਼ੇ ਤੋਂ ਕਾਬੂ ਕਰ ਲਿਆ।

ਮਿਲੀ ਜਾਣਕਾਰੀ ਮੁਤਾਬਕ ਹਾਦਸੇ ਵਿੱਚ ਜਾਨ ਗਵਾਉਣ ਵਾਲੀ ਮ੍ਰਿਤਕਾ ਦੀ ਪਛਾਣ ਤੇਜਿੰਦਰ ਕੌਰ ਪਤਨੀ ਭੁਪਿੰਦਰ ਸਿੰਘ ਵਾਸੀ ਪਿੰਡ ਲੇਧੜਾਂ ਵਜੋਂ ਵਜੋਂ ਹੋਈ ਹੈ। ਇਨ੍ਹਾਂ ਦੇ ਵਿਆਹ ਨੂੰ ਸਿਰਫ ਇਕ ਸਾਲ ਹੀ ਹੋਇਆ ਹੈ। ਭੁਪਿੰਦਰ ਸਿੰਘ ਕੈਨੇਡਾ ਵਿੱਚ ਡਰਾਈਵਰੀ ਕਰਦਾ ਹੈ, ਜਦਕਿ ਤੇਜਿੰਦਰ ਕੌਰ ਰੋਜ਼ਾਨਾ ਮਾਡਲ ਟਾਊਨ ਵਿਚ ਨਿਹਾਜ਼ ਸਲੂਨ ਤੇ ਆਉਂਦੀ ਸੀ। ਇੱਥੇ ਉਹ ਨੇਲ ਆਰਟ ਦਾ ਕੋਰਸ ਕਰਦੀ ਸੀ। ਉਸ ਨੇ ਵੀ ਆਪਣੇ ਪਤੀ ਕੋਲ ਹੀ ਕੈਨੇਡਾ ਚਲੇ ਜਾਣਾ ਸੀ ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ।

ਕੈਂਟਰ ਦਾ ਟਾਇਰ ਤੇਜਿੰਦਰ ਕੌਰ ਦੇ ਉੱਪਰੋਂ ਦੀ ਲੰਘ ਗਿਆ ਅਤੇ ਉਹ ਥਾਂ ਤੇ ਹੀ ਢੇਰੀ ਹੋ ਗਈ। ਟਰੱਕਾਂ ਵਾਸਤੇ ਨੋ ਐਂਟਰੀ ਏਰੀਆ ਹੋਣ ਦੇ ਬਾਵਜੂਦ ਵੀ ਕੈਂਟਰ ਇਸ ਜੋਨ ਵਿਚ ਆ ਵੜਿਆ ਅਤੇ ਤੇਜਿੰਦਰ ਕੌਰ ਦੀ ਜਾਨ ਲੈ ਲਈ। ਕੈਂਟਰ ਚਾਲਕ ਦੀ ਪਛਾਣ ਪ੍ਰਿਥਵੀ ਪਾਲ ਸਿੰਘ ਵਾਸੀ ਸੰਗਤ ਸਿੰਘ ਨਗਰ ਵਜੋਂ ਹੋਈ ਹੈ। ਪੁਲੀਸ ਵੱਲੋਂ ਕੈਂਟਰ ਚਾਲਕ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

ਮਾਤਾ ਪਿਤਾ ਨੇ ਕਿੰਨੀਆਂ ਉਮੀਦਾਂ ਨਾਲ ਆਪਣੀ ਧੀ ਦਾ ਵਿਆਹ ਕੀਤਾ ਸੀ। ਉਨ੍ਹਾਂ ਦੇ ਮਨ ਦੀ ਇੱਛਾ ਸੀ ਕਿ ਉਨ੍ਹਾਂ ਦੀ ਧੀ ਕਨੇਡਾ ਜਾਵੇ ਪਰ ਉਨ੍ਹਾ ਨੂੰ ਕੀ ਪਤਾ ਸੀ ਕਿ ਉਨ੍ਹਾਂ ਦੀ ਧੀ ਦਾ ਉਨ੍ਹਾਂ ਨਾਲ ਇਸ ਤੋਂ ਜ਼ਿਆਦਾ ਸੰਬੰਧ ਨਹੀਂ ਹੈ। ਪਰਿਵਾਰ ਦੇ ਮਨ ਦੀਆਂ ਮਨ ਵਿੱਚ ਰਹਿ ਗਈਆਂ। ਮ੍ਰਿਤਕਾ ਦੇ ਸਹੁਰੇ ਅਤੇ ਪੇਕੇ ਪਰਿਵਾਰ ਵਿਚ ਮਾਤਮ ਛਾ ਗਿਆ ਹੈ। ਪੁਲਸ ਮਾਮਲੇ ਦੀ ਪੜਤਾਲ ਕਰ ਰਹੀ ਹੈ।

Leave a Reply

Your email address will not be published. Required fields are marked *