ਅੱਧੀ ਰਾਤ ਨੂੰ ਭਗਵੰਤ ਮਾਨ ਪਹੁੰਚ ਗਏ ਏਅਰਪੋਰਟ, ਭਾਵੁਕ ਹੋਏ ਮਾਨ ਨੇ ਪਾਈ ਆਹ ਵੀਡੀਓ

ਸਾਡੇ ਮੁਲਕ ਵਿਚ ਰੁਜ਼ਗਾਰ ਦੇ ਸਾਧਨ ਨਾ ਹੋਣ ਕਾਰਨ ਨੌਜਵਾਨ ਮੁੰਡੇ ਕੁੜੀਆਂ ਧੜਾਧੜ ਵਿਦੇਸ਼ਾਂ ਨੂੰ ਜਾ ਰਹੇ ਹਨ। ਵਿਦੇਸ਼ਾਂ ਵਿੱਚ ਉਨ੍ਹਾਂ ਦੇ ਨਾਲ ਜੋ ਕੁਝ ਹੋ ਰਿਹਾ ਹੈ, ਉਹ ਵੀ ਕਿਸੇ ਤੋਂ ਲੁਕਿਆ ਛੁਪਿਆ ਨਹੀਂ। ਕਈ ਨੌਜਵਾਨ ਵਿਦੇਸ਼ਾਂ ਵਿਚ ਕਮਾਈ ਕਰਨ ਗਏ ਜਿਉਂਦੇ ਵਾਪਸ ਨਹੀਂ ਪਰਤਦੇ ਅਤੇ ਮਾਤਾ ਪਿਤਾ ਦੇ ਪੱਲੇ ਪਛਤਾਵਾ ਹੀ ਰਹਿ ਜਾਂਦਾ ਹੈ ਕਿ ਜੇਕਰ ਉਹ ਆਪਣੇ ਬੱਚਿਆਂ ਨੂੰ ਵਿਦੇਸ਼ ਨਾ ਭੇਜਦੇ ਤਾਂ ਚੰਗੀ ਗੱਲ ਸੀ। ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ,

ਜਿਸ ਵਿੱਚ ਲੋਕ ਸਭਾ ਹਲਕਾ ਸੰਗਰੂਰ ਤੋਂ ਪਾਰਲੀਮੈਂਟ ਮੈਂਬਰ ਭਗਵੰਤ ਮਾਨ ਆਪਣੇ ਵਿਚਾਰ ਸਾਂਝੇ ਕਰਦੇ ਹਨ। ਅਸਲ ਵਿੱਚ ਪਿੰਡ ਕਾਲਾ ਝਾੜ ਦੇ ਇਕ ਨੌਜਵਾਨ ਕੇਵਲ ਸਿੰਘ ਦੀ ਮਲੇਸ਼ੀਆ ਤੋਂ ਮ੍ਰਿਤਕ ਦੇਹ ਆਈ ਹੈ। ਜੋ ਪਰਿਵਾਰ ਲਈ ਅਸਹਿ ਹੈ। ਕੇਵਲ ਸਿੰਘ ਰੋਜ਼ੀ ਰੋਟੀ ਦੇ ਚੱਕਰ ਵਿਚ ਮਲੇਸ਼ੀਆ ਗਿਆ ਸੀ ਅਤੇ ਇੱਕ ਮਹੀਨਾ ਪਹਿਲਾਂ ਉਹ ਮਲੇਸ਼ੀਆ ਵਿੱਚ ਆਪਣੀ ਜਾਨ ਗਵਾ ਬੈਠਾ। ਪਾਰਲੀਮੈਂਟ ਮੈਂਬਰ ਭਗਵੰਤ ਮਾਨ ਨੇ ਇਸ ਤੇ ਅਫਸੋਸ ਜਤਾਉਂਦੇ ਹੋਏ ਕਿਹਾ ਹੈ

ਕਿ ਕਿੰਨਾ ਚੰਗਾ ਹੁੰਦਾ ਜੇਕਰ ਉਹ ਕੇਵਲ ਸਿੰਘ ਨੂੰ ਜਿਊਂਦਾ ਲੈ ਕੇ ਆਉਂਦੇ। ਉਨ੍ਹਾਂ ਨੇ ਲੋਕਾਂ ਨੂੰ ਸੁਚੇਤ ਕੀਤਾ ਹੈ ਕਿ ਸਾਊਦੀ ਅਰਬ, ਮਲੇਸ਼ੀਆ, ਕੁਵੈਤ, ਦੁਬਈ ਅਤੇ ਮਸਕਟ ਜਾਣ ਤੋਂ ਪਰਹੇਜ਼ ਕੀਤਾ ਜਾਵੇ। ਇਨ੍ਹਾਂ ਮੁਲਕਾਂ ਵਿੱਚ ਧੋਖਾ ਹੁੰਦਾ ਹੈ। ਏਜੰਟ ਸਚਾਈ ਨਹੀਂ ਦੱਸਦੇ। ਇੱਥੋਂ ਤੱਕ ਕਿ ਇਨ੍ਹਾਂ ਮੁਲਕਾਂ ਵਿੱਚ ਮੋਬਾਇਲ ਤੱਕ ਖੋਹ ਲਏ ਜਾਂਦੇ ਹਨ ਅਤੇ ਫਿਰ ਪਰਿਵਾਰ ਲਈ ਮ੍ਰਿਤਕ ਦੇਹ ਦੇ ਦਰਸ਼ਨ ਕਰਨੇ ਹੀ ਵੱਡੀ ਪ੍ਰਾਪਤੀ ਗਿਣੀ ਜਾਂਦੀ ਹੈ। ਪਰਿਵਾਰ ਦੀ ਇੱਕ ਹੀ ਇੱਛਾ ਰਹਿ ਜਾਂਦੀ ਹੈ

ਕਿ ਕਿਸੇ ਤਰ੍ਹਾਂ ਉਨ੍ਹਾਂ ਦੇ ਮੈਂਬਰ ਦੀ ਮ੍ਰਿਤਕ ਦੇਹ ਉਨ੍ਹਾਂ ਤੱਕ ਪਹੁੰਚ ਜਾਵੇ। ਭਗਵੰਤ ਮਾਨ ਨੇ ਸੁਝਾਅ ਦਿੱਤਾ ਹੈ ਕਿ ਥੋੜ੍ਹੇ ਵਿੱਚ ਗੁਜ਼ਾਰਾ ਕਰ ਲਵੋ ਪਰ ਇਨ੍ਹਾਂ ਮੁਲਕਾਂ ਵਿੱਚ ਜਾਣ ਤੋਂ ਪਰਹੇਜ਼ ਕਰੋ। ਆਪਣੇ ਪਰਿਵਾਰ ਵਿੱਚ ਰਹਿਣ ਦੀ ਕੋਸ਼ਿਸ਼ ਕਰੋ।ਭਗਵੰਤ ਮਾਨ ਦੇ ਦੱਸਣ ਮੁਤਾਬਕ ਮਲੇਸ਼ੀਆ ਵਿੱਚ ਮਲੇਸ਼ੀਆ ਹੈਲਪ ਲਾਈਨ ਨਾਮ ਦੀ ਇੱਕ ਸੰਸਥਾ ਬਣੀ ਹੋਈ ਹੈ ਜੋ ਇਸ ਤਰ੍ਹਾਂ ਦੇ ਮਾਮਲਿਆਂ ਵਿੱਚ ਸਹਾਇਤਾ ਕਰਦੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *