ਇੱਕ ਸਾਲ ਹੋਇਆ ਸੀ ਕੁੜੀ ਦੇ ਵਿਆਹ ਨੂੰ, ਅੱਜ ਸਹੁਰੇ ਘਰ ਚ ਕੁੜੀ ਨਾਲ ਹੋ ਗਿਆ ਵੱਡਾ ਕਾਂਡ

ਦਾਜ ਦੇ ਲਾਲਚ ਕਾਰਨ ਕਿੰਨੇ ਹੀ ਘਰਾਂ ਵਿੱਚ ਕਲੇਸ਼ ਹੋ ਰਿਹਾ ਹੈ। ਇਸ ਕਲੇਸ਼ ਦੇ ਚੱਲਦੇ ਗ੍ਰਹਿਸਥੀ ਜੀਵਨ ਨਰਕ ਬਣ ਕੇ ਰਹਿ ਜਾਂਦਾ ਹੈ। ਕਈ ਵਾਰ ਤਾਂ ਇਹ ਕਲੇਸ਼ ਕਿਸੇ ਦੀ ਜਾਨ ਵੀ ਲੈ ਲੈਂਦਾ ਹੈ ਅਤੇ ਬਾਕੀ ਪਰਿਵਾਰ ਨੂੰ ਅਦਾਲਤੀ ਚੱਕਰ ਵਿੱਚ ਪਾ ਦਿੰਦਾ ਹੈ।ਤਰਨਤਾਰਨ ਦੇ ਪਿੰਡ ਗੰਡੀਵਿੰਡ ਅਮਾਨਤ ਸਰਾਏ ਖ਼ਾਨ ਵਿੱਚ ਇੱਕ ਵਿਆਹੁਤਾ ਦੀ ਜਾਨ ਜਾਣ ਦਾ ਮਾਮਲਾ ਪੁਲੀਸ ਦੇ ਵਿਚਾਰ ਅਧੀਨ ਹੈ। ਮ੍ਰਿਤਕਾ ਦੇ ਪੇਕੇ ਪਰਿਵਾਰ ਨੇ ਉਸ ਦੇ ਸਹੁਰਾ ਪਰਿਵਾਰ ਤੇ ਦੋਸ਼ ਲਗਾਏ ਹਨ।

ਪੁਲੀਸ ਨੇ 3 ਜੀਆਂ ਤੇ 304 ਬੀ ਦਾ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਕਾਬੂ ਕਰ ਲਿਆ ਹੈ। ਮ੍ਰਿਤਕਾ ਦੇ ਭਰਾ ਨੇ ਦੱਸਿਆ ਹੈ ਕਿ ਉਹ ਪਿੰਡ ਪੱਧਰੀ ਕਲਾਂ ਦੇ ਰਹਿਣ ਵਾਲੇ ਹਨ। ਉਸ ਦੀ ਭੈਣ ਗੰਡੀਵਿੰਡ ਅਮਾਨਤ ਸਰਾਏ ਖਾਨ ਵਿਖੇ ਵਿਆਹੀ ਹੋਈ ਸੀ। ਉਸ ਦੇ ਸਹੁਰੇ ਉਸ ਦੀ ਖਿੱਚ ਧੂਹ ਕਰਦੇ ਰਹਿੰਦੇ ਸਨ ਅਤੇ ਦਾਜ ਮੰਗਦੇ ਸਨ। ਉਹ ਕਈ ਵਾਰ ਆਪਣੀ ਭੈਣ ਨੂੰ ਲੈ ਆਏ ਸਨ ਪਰ ਉਹ ਫੇਰ ਆਪਣੇ ਸਹੁਰੇ ਚਲੀ ਜਾਂਦੀ ਸੀ। ਮ੍ਰਿਤਕਾ ਦੇ ਭਰਾ ਦੇ ਦੱਸਣ ਮੁਤਾਬਕ ਹੁਣ ਵੀ ਮਿ੍ਤਕਾ 3 ਦਿਨ ਪਹਿਲਾਂ ਆਪਣੇ ਸਹੁਰੇ ਘਰ ਗਈ ਸੀ।

ਉਹ 2 ਦਿਨ ਉੱਥੇ ਰਹੀ ਅਤੇ ਤੀਜੇ ਦਿਨ ਹੀ ਸਹੁਰਿਆਂ ਨੇ ਉਸ ਦੀ ਜਾਨ ਲੈ ਲਈ। ਲੜਕੇ ਦਾ ਕਹਿਣਾ ਹੈ ਕਿ ਮ੍ਰਿਤਕਾ ਦੇ ਸਹੁਰੇ ਦੱਸ ਰਹੇ ਹਨ ਕਿ ਉਸ ਨੂੰ ਦਿਲ ਦਾ ਦੌਰਾ ਪਿਆ ਹੈ ਪਰ ਉਸ ਦੀ ਗਰਦਨ ਤੇ ਨਿਸ਼ਾਨ ਦੱਸਦੇ ਹਨ ਕਿ ਉਸ ਦਾ ਗਲਾ ਦਬਾਇਆ ਗਿਆ ਹੈ। ਉਨ੍ਹਾਂ ਨੇ ਇਨਸਾਫ ਦੀ ਮੰਗ ਕੀਤੀ ਹੈ। ਪਿੰਡ ਪੱਧਰੀ ਕਲਾਂ ਦੇ ਸਰਪੰਚ ਗੁਰਮੇਜ ਸਿੰਘ ਨੇ ਦੱਸਿਆ ਹੈ ਕਿ ਮ੍ਰਿਤਕਾ ਦੇ ਸਹੁਰੇ ਦਾਜ ਲਈ ਉਸ ਦੀ ਖਿੱਚ ਧੂਹ ਕਰਦੇ ਰਹਿੰਦੇ ਸਨ। ਅਖੀਰ ਉਨ੍ਹਾਂ ਨੇ ਉਸ ਦੀ ਜਾਨ ਹੀ ਲੈ ਲਈ।

ਪੁਲੀਸ ਨੇ ਕਾਰਵਾਈ ਕਰਦੇ ਹੋਏ ਸਹੁਰੇ ਪਰਿਵਾਰ ਨੂੰ ਕਾਬੂ ਕਰ ਲਿਆ ਹੈ। ਸਰਪੰਚ ਦਾ ਕਹਿਣਾ ਹੈ ਕਿ ਇਨ੍ਹਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਮ੍ਰਿਤਕਾ ਨੇ ਲਟਕ ਕੇ ਜਾਨ ਦੇ ਦਿੱਤੀ ਹੈ। ਪੁਲਿਸ ਨੇ ਉਸ ਦੇ ਪਤੀ, ਨਣਦ ਅਤੇ ਸਹੁਰੇ ਤੇ 304 ਬੀ ਅਧੀਨ ਮਾਮਲਾ ਦਰਜ ਕੀਤਾ ਹੈ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਪੋਸਟਮਾਰਟਮ ਕਰਵਾ ਕੇ ਮ੍ਰਿਤਕ ਦੇਹ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *