ਕੁੜੀ ਦੇ ਪਰਿਵਾਰ ਨੇ ਮੁੰਡੇ ਦੀ ਕੀਤੀ ਖਿੱਚ ਧੂਹ ਤਾਂ ਮੁੰਡੇ ਨੇ ਚੁੱਕ ਲਿਆ ਵੱਡਾ ਗ਼ਲਤ ਕਦਮ

ਮੁੰਡੇ ਕੁੜੀ ਦੇ ਪਿਆਰ ਸਬੰਧਾਂ ਕਾਰਨ 2 ਧਿਰਾਂ ਵਿਚਕਾਰ ਟਕਰਾਅ ਦੇ ਮਾਮਲੇ ਅੱਜਕੱਲ੍ਹ ਮੀਡੀਆ ਦੀ ਸੁਰਖ਼ੀ ਬਣ ਰਹੇ ਹਨ। ਇਸ ਟਕਰਾਅ ਕਾਰਨ ਕਈ ਵਾਰ ਹਾਲਾਤ ਗ਼ਲਤ ਰੁਖ਼ ਅਖ਼ਤਿਆਰ ਕਰ ਲੈਂਦੇ ਹਨ। ਥਾਣਾ ਤਲਵੰਡੀ ਸਾਬੋ ਅਧੀਨ ਪੈਂਦੇ ਪਿੰਡ ਗੁਰੂਸਰ ਜਗ੍ਹਾ ਤੋਂ ਜਸਕਰਨ ਸਿੰਘ ਨਾਮ ਦੇ ਨੌਜਵਾਨ ਦੁਆਰਾ ਕੋਈ ਗਲਤ ਚੀਜ ਖਾ ਕੇ ਜਾਨ ਗਵਾ ਦੇਣ ਦਾ ਮਾਮਲਾ ਮੀਡੀਆ ਵਿੱਚ ਪਹੁੰਚਿਆ ਹੈ। ਪੁਲੀਸ ਨੇ 4 ਮੈਂਬਰਾਂ ਤੇ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਕ ਨੌਜਵਾਨ ਨੇ ਦੱਸਿਆ ਹੈ ਕਿ 3..4 ਬੰਦਿਆਂ ਨੇ ਕੱਪੜੇ ਵਾਲੀ ਦੁਕਾਨ ਤੇ ਆ ਕੇ ਦੁਕਾਨਦਾਰ ਦੇ ਸਾਹਮਣੇ ਉਸ ਦੇ ਭਰਾ ਦੀ ਖਿੱਚ ਧੂਹ ਕੀਤੀ ਸੀ।ਜਿਸ ਕਰਕੇ ਆਪਣੀ ਬੇਇੱਜ਼ਤੀ ਨਾ ਸਹਾਰਦੇ ਹੋਏ ਉਸ ਨੇ ਕੋਈ ਗਲਤ ਚੀਜ ਖਾ ਲਈ। ਪਹਿਲਾਂ ਉਸ ਨੂੰ ਤਲਵੰਡੀ ਸਾਬੋ ਲਿਜਾਇਆ ਗਿਆ। ਫੇਰ ਉਸ ਨੂੰ ਬਠਿੰਡਾ ਭੇਜ ਦਿੱਤਾ ਗਿਆ। ਅਖੀਰ ਉਹ ਗੋਨਿਆਣਾ ਮੰਡੀ ਦਮ ਤੋੜ ਗਿਆ। ਨੌਜਵਾਨ ਨੇ ਕਾਰਵਾਈ ਦੀ ਮੰਗ ਕੀਤੀ ਹੈ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਜਸਕਰਨ ਸਿੰਘ ਪੁੱਤਰ ਪੱਪੀ ਸਿੰਘ ਵਾਸੀ ਪਿੰਡ ਗੁਰੂਸਰ ਜਗ੍ਹਾ ਨੇ ਕੋਈ ਗਲਤ ਚੀਜ ਖਾ ਲਈ ਸੀ।

ਜਿਸ ਕਰਕੇ 9 ਸਤੰਬਰ ਨੂੰ ਉਹ ਸੁਖਮਨੀ ਨਰਸਿੰਗ ਹੋਮ ਗੋਨਿਆਣਾ ਮੰਡੀ ਵਿਖੇ ਸਦਾ ਦੀ ਨੀਂਦ ਸੌਂ ਗਿਆ।ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮਿ੍ਤਕ ਦੇ ਪਿਤਾ ਪੱਪੀ ਸਿੰਘ ਪੁੱਤਰ ਰੋਸ਼ਨ ਸਿੰਘ ਦੇ ਬਿਆਨਾਂ ਦੇ ਆਧਾਰ ਤੇ 4 ਬੰਦਿਆਂ ਤੇ ਮਾਮਲਾ ਦਰਜ ਕੀਤਾ ਹੈ। ਪੁਲੀਸ ਇਨ੍ਹਾਂ ਦੀ ਭਾਲ ਕਰ ਰਹੀ ਹੈ। ਮਿ੍ਤਕ ਦੇਹ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਮ੍ਰਿਤਕ ਦਾ ਮਾਸਟਰ ਗੁਰਮੁਖ ਸਿੰਘ ਦੀ ਬੇਟੀ ਨਾਲ ਪ੍ਰੇਮ ਚੱਕਰ ਸੀ।

ਜਿਸ ਦੇ ਚੱਲਦੇ ਗੁਰਮੁਖ ਸਿੰਘ, ਉਸ ਦੀ ਪਤਨੀ ਅਤੇ ਇੱਕ ਦੋ ਹੋਰ ਮੈਂਬਰਾਂ ਨੇ ਮਿਲ ਕੇ ਅਨਮੋਲ ਕਲਾਥ ਹਾਊਸ ਤੇ ਆ ਕੇ ਜਸਕਰਨ ਸਿੰਘ ਦੀ ਖਿੱਚ ਧੂਹ ਕੀਤੀ ਸੀ। ਜਿਸ ਕਰਕੇ ਜਸਕਰਨ ਸਿੰਘ ਨੇ ਆਪਣੀ ਬੇਇਜ਼ਤੀ ਮਹਿਸੂਸ ਕਰਦੇ ਹੋਏ ਇਹ ਕਦਮ ਚੁੱਕ ਲਿਆ। 

Leave a Reply

Your email address will not be published. Required fields are marked *