ਦੇਖੋ ਕਿਵੇਂ ਦੁਬਈ ਚੋਂ ਮੋਤ ਦੇ ਮੂੰਹੋਂ ਨਿਕਲਕੇ ਆਇਆ ਪੰਜਾਬੀ ਨੌਜਵਾਨ

ਕਿਸਮਤ ਆਦਮੀ ਨੂੰ ਕਈ ਰੰਗ ਦਿਖਾਉਂਦੀ ਹੈ। ਕਈ ਵਾਰ ਉਸ ਆਦਮੀ ਦਾ ਵੀ ਬਚਾਅ ਹੋ ਜਾਂਦਾ ਹੈ। ਜਿਸ ਨੇ ਜਿਉਣ ਦੀ ਉਮੀਦ ਹੀ ਛੱਡ ਦਿੱਤੀ ਹੁੰਦੀ ਹੈ। ਇਸੇ ਲਈ ਤਾਂ ਕਹਿੰਦੇ ਹਨ ਕਿ ਜਾਨ ਲੈਣ ਵਾਲੇ ਨਾਲੋਂ ਜਾਨ ਬਚਾਉਣ ਵਾਲਾ ਤਾਕਤਵਰ ਹੈ। ਅੱਜ ਅਸੀਂ ਇਕ ਅਜਿਹੇ ਵਿਅਕਤੀ ਦੀ ਗੱਲ ਕਰ ਰਹੇ ਹਾਂ। ਜਿਸ ਨੂੰ ਦੁਬਈ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਜਾ ਚੁੱਕੀ ਸੀ ਪਰ ਐਸ ਪੀ ਸਿੰਘ ਓਬਰਾਏ ਦੁਆਰਾ ਰਕਮ ਉਤਾਰ ਕੇ ਉਸ ਨੂੰ ਛੁਡਾ ਲਿਆ ਗਿਆ। ਦੁਬਈ ਦੀ ਜੇਲ੍ਹ ਤੋਂ ਜਾਨ ਬਚਾ ਕੇ ਵਾਪਸ ਆਏ ਪਿੰਡ ਜੈਨਪੁਰ ਦੇ 35 ਸਾਲਾ ਨੌਜਵਾਨ ਸੋਹਨ ਲਾਲ ਨੇ ਦੱਸਿਆ ਹੈ

ਕਿ ਉਹ ਬੇਕਸੂਰ ਹੀ ਇਸ ਚੱਕਰ ਵਿੱਚ ਫਸ ਗਿਆ ਸੀ ਅਤੇ ਉਸ ਦੀ ਜਾਨ ਲੈਣ ਦਾ ਹੁਕਮ ਸੁਣਾ ਦਿੱਤਾ ਗਿਆ ਸੀ ਪਰ ਐਸ ਪੀ ਸਿੰਘ ਓਬਰਾਏ ਨੇ ਬਣਦੀ ਰਕਮ ਉਤਾਰ ਕੇ ਉਸ ਨੂੰ ਛੁਡਾ ਲਿਆ ਹੈ। ਉਸ ਨੇ ਦੱਸਿਆ ਹੈ ਕਿ ਉਹ ਦੋਵੇਂ ਦੋਸਤ ਬੈਠੇ ਖਾਣਾ ਖਾ ਰਹੇ ਸਨ। ਉਸ ਦਾ ਦੋਸਤ ਖਾਣਾ ਖਾ ਕੇ ਬਾਹਰ ਨਿਕਲ ਗਿਆ। ਇੰਨੇ ਨੂੰ ਉਸ ਨੂੰ ਕਿਸੇ ਨੇ ਆ ਕੇ ਦੱਸਿਆ ਕਿ ਉਸ ਦਾ ਦੋਸਤ ਡਿੱਗਾ ਪਿਆ ਹੈ। ਉਸ ਨੇ ਆਪਣੇ ਦੋਸਤ ਨੂੰ ਲਿਆ ਕੇ ਬੈੱਡ ਤੇ ਪਾ ਦਿੱਤਾ ਅਤੇ ਆਪ ਆਪਣੀ ਪਤਨੀ ਨਾਲ ਫੋਨ ਤੇ ਗੱਲ ਕਰਨ ਲੱਗਾ।

ਸੋਹਣ ਲਾਲ ਦਾ ਕਹਿਣਾ ਹੈ ਕਿ ਇੰਨੇ ਨੂੰ ਇਕ ਹੋਰ ਵਿਅਕਤੀ ਆਇਆ ਅਤੇ ਪਏ ਵਿਅਕਤੀ ਨੂੰ ਬੁਲਾਉਣ ਤੋਂ ਬਾਅਦ ਕਹਿਣ ਲੱਗਾ ਕਿ ਇਹ ਤਾਂ ਜਿਉਂਦਾ ਨਹੀਂ ਰਿਹਾ। ਜਿਸ ਕਰਕੇ ਉਨ੍ਹਾਂ ਨੇ ਪੁਲੀਸ ਨੂੰ ਫੋਨ ਕਰ ਦਿੱਤਾ ਪਰ ਪੁਲੀਸ ਨੇ ਉਸ ਨੂੰ ਹੀ ਦੋਸ਼ੀ ਗਰਦਾਨ ਦਿੱਤਾ ਅਤੇ ਅਦਾਲਤ ਨੇ ਉਸ ਦੀ ਜਾਨ ਲੈਣ ਦੀ ਸਜ਼ਾ ਸੁਣਾ ਦਿੱਤੀ। ਸੋਹਨ ਲਾਲ ਦਾ ਕਹਿਣਾ ਹੈ ਕਿ ਐਸ ਪੀ ਸਿੰਘ ਓਬਰਾਏ ਨੇ ਅਦਾਲਤ ਵਿੱਚ ਗੱਲ ਕੀਤੀ। ਉਨ੍ਹਾਂ ਨੇ ਪੇਪਰ ਵਰਕ ਕਰਕੇ ਅਤੇ ਰਕਮ ਭਰ ਕੇ ਉਸ ਨੂੰ ਛੁਡਾ ਲਿਆ। ਸੋਹਨ ਲਾਲ ਨੇ ਵਿੱਕੀ, ਸੱਜਣ ਸਿੰਘ ਅਤੇ ਐਸ ਪੀ ਸਿੰਘ ਓਬਰਾਏ ਦਾ ਬਹੁਤ ਬਹੁਤ ਧੰਨਵਾਦ ਕੀਤਾ ਹੈ।

ਜਦੋਂ ਸੋਹਣ ਲਾਲ ਆਪਣੇ ਪਰਿਵਾਰ ਵਿਚ ਪਹੁੰਚਿਆ ਤਾਂ ਭਾਵੁਕ ਹੋ ਕੇ ਪਰਿਵਾਰ ਦੇ ਮੈਂਬਰ ਰੋਣ ਲੱਗੇ। ਸੋਹਣ ਲਾਲ ਦੀ ਪਤਨੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਤਾਂ ਉਮੀਦ ਹੀ ਛੱਡ ਦਿੱਤੀ ਸੀ। ਉਨ੍ਹਾਂ ਦੇ ਬੱਚੇ ਵੀ ਵਾਰ ਵਾਰ ਰੋ ਕੇ ਪੁੱਛਦੇ ਸਨ ਕਿ ਉਨ੍ਹਾਂ ਦੇ ਪਿਤਾ ਨੇ ਕਦੋਂ ਆਉਣਾ ਹੈ ? ਉਨ੍ਹਾਂ ਦੀ ਆਪਣੇ ਪਤੀ ਨਾਲ 10..15 ਦਿਨਾਂ ਬਾਅਦ ਗੱਲ ਹੁੰਦੀ ਰਹਿੰਦੀ ਸੀ। ਸੋਹਨ ਲਾਲ ਦੀ ਪਤਨੀ ਨੇ ਡਾ ਐੱਸ ਪੀ ਸਿੰਘ ਓਬਰਾਏ ਅਤੇ ਹੋਰ ਸ਼ਖ਼ਸੀਅਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਜਿਨ੍ਹਾਂ ਦੀ ਵਜ੍ਹਾ ਕਰਕੇ ਉਸ ਦਾ ਪਤੀ ਆਪਣੇ ਪਰਿਵਾਰ ਵਿੱਚ ਪਹੁੰਚਿਆ ਹੈ।

Leave a Reply

Your email address will not be published. Required fields are marked *