ਮਾਂ ਦੀ ਹੋਈ ਮੋਤ ਤਾਂ ਪੁੱਤ ਨੂੰ ਲੱਗਾ ਵੱਡਾ ਸਦਮਾ, ਪੁੱਤ ਨੇ ਚੁੱਕ ਲਿਆ ਵੱਡਾ ਗਲਤ ਕਦਮ

ਬਠਿੰਡਾ ਦੇ ਫੇਸ ਨੰਬਰ 1 ਵਿੱਚ ਇਕ ਵਿਅਕਤੀ ਦੇ ਪੱਖੇ ਨਾਲ ਲਟਕ ਕੇ ਜਾਨ ਗਵਾ ਦੇਣ ਦਾ ਮਾਮਲਾ ਤੂਲ ਫੜ ਗਿਆ ਹੈ। ਮ੍ਰਿਤਕ ਦੀ ਪਤਨੀ ਸੁਨੀਤਾ ਰਾਣੀ ਇਸ ਨੂੰ ਮ੍ਰਿਤਕ ਦੁਆਰਾ ਖੁਦ ਚੁੱਕਿਆ ਗਿਆ ਕਦਮ ਦੱਸ ਰਹੀ ਹੈ ਪਰ ਮ੍ਰਿਤਕ ਦੀ ਭੈਣ ਨੂੰ ਸ਼ੱਕ ਹੈ ਕਿ ਇਸ ਕਰਤੂਤ ਨੂੰ ਕਿਸੇ ਨੇ ਅੰਜਾਮ ਦਿੱਤਾ ਹੈ। ਮਾਮਲਾ ਪੁਲੀਸ ਤੱਕ ਪਹੁੰਚ ਗਿਆ ਹੈ। ਪੁਲੀਸ ਪੜਤਾਲ ਕਰ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਅਜੇ ਇਕ ਦਿਨ ਪਹਿਲਾਂ ਹੀ ਮ੍ਰਿਤਕ ਦੀ ਮਾਂ ਦਾ ਦੇਹਾਂਤ ਹੋਇਆ ਹੈ।

ਮ੍ਰਿਤਕ ਸੁਨੀਤ ਸ਼ਰਮਾ ਦੀ ਭੈਣ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਭਰਾ ਦੀ ਕਿਸੇ ਨੇ ਜਾਨ ਲਈ ਹੈ। ਉਸ ਦੇ ਨਾਲ ਹੁਣ ਤੱਕ ਬਹੁਤ ਕੁਝ ਹੁੰਦਾ ਰਿਹਾ ਹੈ। ਦਬਾਅ ਵਿੱਚ ਹੋਣ ਕਾਰਨ ਉਹ ਕਿਸੇ ਨੂੰ ਕੁਝ ਦੱਸਦਾ ਵੀ ਨਹੀਂ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਭ ਤੇ ਹੀ ਸ਼ੱਕ ਹੈ। ਮ੍ਰਿਤਕ ਦੀ ਪਤਨੀ ਸੁਨੀਤਾ ਰਾਣੀ ਨੇ ਦੱਸਿਆ ਹੈ ਕਿ ਉਸ ਦਾ ਪਤੀ ਰੋ ਰਿਹਾ ਸੀ ਕਿ ਉਹ ਇਕੱਲਾ ਰਹਿ ਗਿਆ ਹੈ। ਉਸ ਦੀ ਮਾਂ ਉਸ ਨੂੰ ਛੱਡ ਗਈ ਹੈ। ਸੁਨੀਤਾ ਰਾਣੀ ਦੇ ਦੱਸਣ ਮੁਤਾਬਕ ਉਸ ਨੇ ਆਪਣੇ ਪਤੀ ਨੂੰ ਹੌਸਲਾ ਦਿੱਤਾ

ਕਿ ਉਨ੍ਹਾਂ ਦੇ ਭਰਾ ਮੌਜੂਦ ਹਨ। ਜਦੋਂ ਉਸ ਦੇ ਪਤੀ ਨੇ ਦਰਵਾਜ਼ਾ ਨਾ ਖੋਲ੍ਹਿਆ ਤਾਂ ਉਨ੍ਹਾਂ ਮਾਂ ਧੀ ਨੇ ਦਰਵਾਜ਼ੇ ਨੂੰ ਜ਼ੋਰ ਨਾਲ ਧੱਕਾ ਮਾਰਿਆ। ਉਨ੍ਹਾਂ ਨੇ ਅੰਦਰ ਦੇਖਿਆ ਕਿ ਸੁਨੀਤ ਸ਼ਰਮਾ ਦੀ ਮ੍ਰਿਤਕ ਦੇਹ ਲਟਕ ਰਹੀ ਸੀ। ਉਨ੍ਹਾਂ ਨੇ ਇਸ ਬਾਰੇ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਫੋਨ ਤੇ ਇਤਲਾਹ ਦਿੱਤੀ। ਸਤਨਾਮ ਨਾਮ ਦੇ ਵਿਅਕਤੀ ਨੇ ਦੱਸਿਆ ਹੈ ਕਿ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਦਫ਼ਤਰ ਇੱਕ ਕਾਲ ਆਈ ਸੀ ਕਿ ਇਕ ਨੰਬਰ ਫੇਸ ਵਿੱਚ ਕਿਸੇ ਨੇ ਆਪਣੀ ਜਾਨ ਦੇ ਦਿੱਤੀ ਹੈ।

ਉਨ੍ਹਾਂ ਨੇ ਮੌਕੇ ਤੇ ਆ ਕੇ ਦੇਖਿਆ ਕਿ ਵਿਅਕਤੀ ਨੇ ਗਲ ਵਿਚ ਚੁੰਨੀ ਪਾ ਕੇ ਬੈਂਚ ਤੇ ਖੜ੍ਹ ਕੇ ਪੱਖੇ ਨਾਲ ਲਟਕ ਕੇ ਘਟਨਾ ਨੂੰ ਅੰਜਾਮ ਦਿੱਤਾ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਇਤਲਾਹ ਮਿਲੀ ਸੀ ਕਿ ਪੁਲਿਸ ਚੌਕੀ ਮਾਡਲ ਟਾਊਨ ਅਧੀਨ ਪੈਂਦੇ ਇਲਾਕੇ ਵਿੱਚ ਕਿਸੇ ਨੇ ਆਪਣੀ ਜਾਨ ਗੁਆ ਲਈ ਹੈ। ਉਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਦੇਖਿਆ ਕਿ ਇਕ ਮ੍ਰਿਤਕ ਦੇਹ ਪੱਖੇ ਨਾਲ ਲਟਕ ਰਹੀ ਸੀ। ਉਸ ਦੀ ਉਮਰ 54 ਸਾਲ ਦੱਸੀ ਜਾ ਰਹੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਮਿ੍ਤਕ ਦੇਹ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜੀ ਜਾ ਰਹੀ ਹੈ। ਅਜੇ ਇੱਕ ਦਿਨ ਪਹਿਲਾਂ ਹੀ ਮ੍ਰਿਤਕ ਦੀ ਮਾਂ ਦਾ ਦੇਹਾਂਤ ਹੋਇਆ ਹੈ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਮ੍ਰਿਤਕ ਦੀ ਇਕ ਧੀ ਅਤੇ ਇੱਕ ਪੁੱਤਰ ਹੈ। ਦੋਵੇਂ ਹੀ ਸ਼ਾਦੀਸ਼ੁਦਾ ਹਨ। ਉਸ ਦੀ ਧੀ ਆਪਣੇ 10 ਸਾਲ ਦੇ ਪੁੱਤਰ ਸਮੇਤ ਪਹੁੰਚੀ ਹੋਈ ਹੈ। ਉਨ੍ਹਾ ਦੇ ਦੱਸਣ ਮੁਤਾਬਕ ਪਰਿਵਾਰ ਕਹਿ ਰਿਹਾ ਹੈ ਕਿ ਮ੍ਰਿਤਕ ਨੇ ਆਪਣੀ ਮਾਂ ਦੇ ਦੇਹਾਂਤ ਕਾਰਨ ਇਹ ਕਦਮ ਚੁੱਕਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *