ਸਹੇਲੀ ਨੂੰ ਮਿਲਣ ਗਿਆ ਸੀ 15 ਸਾਲਾ ਮੁੰਡਾ, ਦੇਖੋ ਕਿਵੇਂ ਖੇਤਾਂ ਚ ਮਾਰਕੇ ਸੁੱਟੀ ਲਾਸ਼

ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਪੀਲੀਭੀਤ ਅਧੀਨ ਪੈਂਦੇ ਪਿੰਡ ਮਨ ਹਰੀਆ ਵਿੱਚ ਪਿਛਲੇ ਦਿਨੀਂ ਇਕ ਨਾਬਾਲਗ ਲੜਕੇ ਹਰਚਰਨ ਸਿੰਘ ਦੀ ਮ੍ਰਿਤਕ ਦੇਹ ਮਿਲਣ ਤੋਂ ਬਾਅਦ ਹਾਲਾਤਾਂ ਨੇ ਕਈ ਪਾਸੇ ਮੋੜਾ ਕੱਟਿਆ। ਇਹ ਮਾਮਲਾ ਮੁੰਡੇ ਅਤੇ ਕੁੜੀ ਦੇ ਪ੍ਰੇਮ ਸਬੰਧਾਂ ਨਾਲ ਜੁਡ਼ਿਆ ਹੋਇਆ ਹੈ। ਮੁੰਡਾ ਕੁੜੀ ਦੋਵੇਂ ਹੀ ਨਾਬਾਲਗ ਦੱਸੇ ਜਾਂਦੇ ਹਨ। ਮ੍ਰਿਤਕ ਹਰਚਰਨ ਸਿੰਘ 4 ਭੈਣਾਂ ਦਾ ਇਕਲੌਤਾ ਭਰਾ ਸੀ। ਬੀਤੇ ਸਮੇਂ ਦੌਰਾਨ ਉਸ ਦਾ ਪਿਤਾ ਵੀ ਇਸ ਦੁਨੀਆਂ ਨੂੰ ਅਲਵਿਦਾ ਆਖ ਚੁੱਕਾ ਹੈ।

ਮ੍ਰਿਤਕ ਹਰਚਰਨ ਸਿੰਘ ਦੀ ਦੇਹ ਗੰਨੇ ਦੇ ਖੇਤ ਵਿੱਚੋਂ ਬਰਾਮਦ ਹੋਈ ਸੀ। ਪੁਲੀਸ ਇਸ ਬਾਰੇ ਕੋਈ ਕਾਰਵਾਈ ਨਹੀਂ ਸੀ ਕਰ ਰਹੀ, ਜਿਸ ਕਰਕੇ ਹਰਚਰਨ ਸਿੰਘ ਦੇ ਸਬੰਧੀਆਂ ਨੇ ਥਾਣੇ ਅੱਗੇ ਧਰਨਾ ਲਗਾ ਦਿੱਤਾ। ਲੋਕਾਂ ਦੇ ਰੋਸ ਨੂੰ ਦੇਖਦੇ ਹੋਏ ਪੁਲੀਸ ਨੇ ਲੜਕੀ ਅਤੇ ਉਸ ਦੀ ਮਾਂ ਨੂੰ ਕਾਬੂ ਕਰ ਲਿਆ ਹੈ। ਜਦ ਕਿ ਇਸ ਮਾਮਲੇ ਵਿੱਚ 2 ਹੋਰ ਜੀਆਂ ਨੂੰ ਕਾਬੂ ਕਰਨਾ ਬਾਕੀ ਹੈ। ਦੱਸਿਆ ਜਾ ਰਿਹਾ ਹੈ ਕਿ ਲੜਕੀ ਨੇ ਖੁਦ ਫੋਨ ਕਰਕੇ ਲੜਕੇ ਨੂੰ ਮਿਲਣ ਲਈ ਬੁਲਾਇਆ ਸੀ। ਲੜਕਾ ਆਪਣੇ ਪਰਿਵਾਰ ਨੂੰ ਗੁਰਦੁਆਰਾ ਸਾਹਿਬ ਜਾਣ ਦਾ ਬਹਾਨਾ ਲਗਾ ਕੇ ਘਰੋਂ ਚਲਾ ਗਿਆ ਅਤੇ ਮੁੜ ਨਹੀਂ ਆਇਆ।

ਮ੍ਰਿਤਕ ਹਰਚਰਨ ਸਿੰਘ ਦੇ ਇੱਕ ਦੋਸਤ ਨੇ ਦੱਸਿਆ ਹੈ ਕਿ ਉਹ ਵੀ ਹਰਚਰਨ ਸਿੰਘ ਦੇ ਨਾਲ ਗਿਆ ਸੀ। ਹਰਚਰਨ ਸਿੰਘ ਜਾ ਕੇ ਇਕ ਮੋਟਰ ਉੱਤੇ ਬੈਠ ਗਿਆ। ਉੱਥੋਂ ਉਸ ਨੇ ਕੁੜੀ ਨੂੰ ਫੋਨ ਕਰਨਾ ਸੀ ਕਿ ਉਹ ਕਦੋਂ ਆਵੇ? ਉਸ ਦਾ ਕਹਿਣਾ ਹੈ ਕਿ ਕੁਝ ਸਮੇਂ ਬਾਅਦ ਹਰਚਰਨ ਦਾ ਮੋਬਾਇਲ ਬੰਦ ਹੋ ਗਿਆ। ਉਨ੍ਹਾਂ ਨੇ ਕਿਸੇ ਤੋਂ ਨੰਬਰ ਲੈ ਕੇ ਕੁੜੀ ਨੂੰ ਫੋਨ ਕੀਤਾ। ਕੁੜੀ ਨੇ ਉਨ੍ਹਾਂ ਨੂੰ ਦੱਸਿਆ ਕਿ ਹਰਚਰਨ ਨੇ ਉਸ ਨੂੰ ਫੋਨ ਕੀਤਾ ਸੀ ਅਤੇ ਉਸ ਨੇ ਹਰਚਰਨ ਨੂੰ ਆਉਣ ਲਈ ਕਿਹਾ ਸੀ ਪਰ ਹਰਚਰਨ ਨਹੀਂ ਆਇਆ ਅਤੇ ਉਸ ਦਾ ਮੋਬਾਇਲ ਵੀ ਬੰਦ ਹੋ ਗਿਆ।

ਮੁੰਡੇ ਦੇ ਦੋਸਤ ਦੇ ਦੱਸਣ ਮੁਤਾਬਕ ਕੁੜੀ ਉਨ੍ਹਾਂ ਨੂੰ ਕਹਿੰਦੀ ਹੈ ਕਿ ਤੁਸੀਂ ਹਰਚਰਨ ਨੂੰ ਲੱਭੋ। ਜੋ ਵੀ ਖ਼ਬਰ ਹੋਈ ਮੈਨੂੰ ਵੀ ਦੱਸਣਾ। ਕੋਈ ਪਤਾ ਨਾ ਲੱਗਣ ਕਾਰਨ ਉਹ ਫਿਰ ਹਰਚਰਨ ਦੇ ਘਰ ਆ ਗਏ। ਇੰਨੇ ਵਿੱਚ ਹਰਚਰਨ ਦਾ ਮੋਬਾਇਲ ਵੀ ਆਨ ਹੋ ਗਿਆ। ਉਸ ਨੂੰ ਫੋਨ ਕਰਦੇ ਰਹੇ ਪਰ ਕਿਸੇ ਨੇ ਫੋਨ ਰਸੀਵ ਨਹੀ ਕੀਤਾ। ਅਸੀਂ ਜਾਣਦੇ ਹਾਂ ਕਿ ਇਸ ਤੋਂ ਬਾਅਦ ਹਰਚਰਨ ਦੀ ਮ੍ਰਿਤਕ ਦੇਹ ਗੰਨੇ ਦੇ ਖੇਤ ਵਿੱਚੋਂ ਮਿਲੀ ਸੀ। ਉਸ ਦੀ ਖਿੱਚ ਧੂਹ ਕਰਨ ਦੇ ਨਾਲ ਨਾਲ ਉਸ ਦੇ ਕਰੰਟ ਵੀ ਲਗਾਏ ਗਏ ਸਨ।

ਲੱਗਦਾ ਹੈ ਉਸ ਦੀ ਜਾਨ ਲੈਣ ਤੋਂ ਬਾਅਦ ਉਸ ਨੂੰ ਗੰਨੇ ਦੇ ਖੇਤ ਵਿੱਚ ਸੁੱਟ ਦਿੱਤਾ ਗਿਆ  ਪਹਿਲਾਂ ਉਸ ਦਾ ਮੋਬਾਇਲ ਬੰਦ ਰੱਖਿਆ ਗਿਆ ਅਤੇ ਫੇਰ ਮੋਬਾਈਲ ਆਨ ਕਰ ਦਿੱਤਾ ਗਿਆ। ਲੋਕਾਂ ਦੇ ਰੋਸ ਪ੍ਰਗਟਾਏ ਜਾਣ ਕਰਕੇ ਪੁਲੀਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਂ ਧੀ ਨੂੰ ਕਾਬੂ ਕਰ ਲਿਆ ਹੈ। ਬਾਕੀ ਲੋੜੀਂਦੇ ਵਿਅਕਤੀ ਕਦੋਂ ਕਾਬੂ ਕੀਤੇ ਜਾਂਦੇ ਹਨ? ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

Leave a Reply

Your email address will not be published. Required fields are marked *