ਸੁਨਿਆਰੇ ਦੀ ਦੁਕਾਨ ਤੇ ਆਇਆ ਮੁੰਡਾ ਕਰ ਗਿਆ ਵੱਡਾ ਕਾਂਡ, ਸਾਰੀ ਕਰਤੂਤ ਹੋਈ ਕੈਮਰੇ ਚ ਕੈਦ

ਅੱਜਕੱਲ੍ਹ ਨੌਸਰਬਾਜ਼ ਨਵੇਂ ਨਵੇਂ ਤਰੀਕਿਆਂ ਨਾਲ ਲੋਕਾਂ ਨੂੰ ਕੁੰਡੀ ਲਾ ਰਹੇ ਹਨ। ਇਹ ਲੋਕ ਉੱਥੇ ਵੀ ਕਾਰਵਾਈ ਕਰਨ ਤੋਂ ਨਹੀਂ ਟਲਦੇ, ਜਿੱਥੇ ਜਿੱਥੇ ਸੀ ਸੀ ਟੀ ਵੀ ਲੱਗੇ ਹੁੰਦੇ ਹਨ ਅਤੇ ਇਨ੍ਹਾਂ ਦੀ ਕਰਤੂਤ ਨੇ ਰਿਕਾਰਡ ਹੋ ਜਾਣਾ ਹੁੰਦਾ ਹੈ। ਇਕ ਵਿਅਕਤੀ ਨੇ ਅਜਿਹੀ ਹੀ ਕਰਤੂਤ ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਥਾਣਾ ਲਾਰੈਂਸ ਰੋਡ ਅਧੀਨ ਪੈਂਦੇ ਇਲਾਕੇ ਵਿਚ ਕੀਤੀ। ਇੱਥੇ ਉਹ ਦੁਕਾਨਦਾਰ ਨੂੰ ਲਗਪਗ ਢਾਈ ਲੱਖ ਰੁਪਏ ਵਿੱਚ ਰਗੜ ਗਿਆ। ਜਿਸ ਤੋਂ ਬਾਅਦ ਮਾਮਲਾ ਪੁਲੀਸ ਤੱਕ ਪਹੁੰਚ ਗਿਆ।

ਪੁਲੀਸ ਵੱਲੋਂ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ। ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ 5-30 ਵਜੇ ਇੱਕ ਵਿਅਕਤੀ ਗਾਹਕ ਦੇ ਤੌਰ ਤੇ ਖੁਰਾਣਾ ਜਿਊਲਰਜ਼ ਤੇ ਪਹੁੰਚਿਆ। ਉਸ ਨੇ ਇੱਕ ਨੰਬਰ ਕਾਊਂਟਰ ਤੇ ਪਹੁੰਚ ਕੇ ਸੇਲਜ਼ਮੈਨ ਨੂੰ ਸੋਨਾ ਦਿਖਾਉਣ ਲਈ ਕਿਹਾ। ਸੇਲਜ਼ਮੈਨ ਨੇ ਉਸ ਨੂੰ 50 ਗ੍ਰਾਮ ਸੋਨੇ ਦਾ ਸਿੱਕਾ ਦਿਖਾਇਆ। ਇਸ ਸਮੇਂ ਗਾਹਕ ਸੇਲਜ਼ਮੈਨ ਨਾਲ ਗੱਲਾਂ ਕਰਦਾ ਰਿਹਾ। ਗੱਲਾਂ ਵਿਚ ਹੀ ਉਸ ਨੇ ਸੇਲਜ਼ਮੈਨ ਉਲਝਾ ਲਿਆ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਇਸ ਗੱਲਬਾਤ ਦੌਰਾਨ ਹੀ ਗਾਹਕ ਨੇ ਸੋਨੇ ਦਾ ਸਿੱਕਾ ਛੁਪਾ ਲਿਆ।

ਉਹ ਸੇਲਜ਼ਮੈਨ ਨੂੰ ਕਹਿਣ ਲੱਗਾ ਕਿ ਤੁਸੀਂ ਹਿਸਾਬ ਕਿਤਾਬ ਲਗਾਓ। ਉਹ ਗੱਡੀ ਵਿਚੋਂ ਪੈਸੇ ਲੈ ਕੇ ਆ ਰਿਹਾ ਹੈ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਇਸ ਤਰ੍ਹਾਂ ਕਰਕੇ ਗਾਹਕ ਉੱਥੋਂ ਖਿਸਕ ਗਿਆ। ਦੁਕਾਨਦਾਰ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਉਨ੍ਹਾਂ ਨਾਲ ਢਾਈ ਲੱਖ ਰੁਪਏ ਦਾ ਧੋਖਾ ਹੋਇਆ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਗਾਹਕ ਦੁਕਾਨ ਤੋਂ ਬਾਹਰ ਜਾਂਦਾ ਤਾਂ ਦਿਖਾਈ ਦਿੰਦਾ ਹੈ ਪਰ ਉਹ ਇਹ ਨਹੀਂ ਜਾਣਦੇ ਕਿ ਉਹ ਕਿਸ ਵਾਹਨ ਤੇ ਗਿਆ ਹੈ।

ਪੁਲੀਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤਾਂ ਕਿ ਘਟਨਾ ਲਈ ਜ਼ਿੰਮੇਵਾਰ ਵਿਅਕਤੀ ਤਕ ਪਹੁੰਚਿਆ ਜਾ ਸਕੇ।ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਕਿਸੇ ਨੌਸਰਬਾਜ਼ ਨੇ ਕਿਸੇ ਸੁਨਿਆਰੇ ਨੂੰ ਚੂਨਾ ਲਾਉਣ ਦੀ ਕੋਸ਼ਿਸ਼ ਕੀਤੀ ਹੋਵੇ। ਇਸ ਤੋਂ ਪਹਿਲਾਂ ਵੀ ਅਜਿਹੇ ਅਨੇਕਾਂ ਮਾਮਲੇ ਸਾਹਮਣੇ ਆ ਚੁੱਕੇ ਹਨ।

Leave a Reply

Your email address will not be published. Required fields are marked *