ਆਹ ਪਟਵਾਰਨ ਦੀ ਕਰਤੂਤ ਦੇਖ ਪੈਰਾਂ ਹੇਠੋਂ ਨਿਕਲਜੂ ਜਮੀਨ, ਸਾਰਾ ਮਾਮਲਾ ਵੀਡੀਓ ਚ ਹੋ ਗਿਆ ਰਿਕਾਰਡ

ਸਰਕਾਰੀ ਦਫ਼ਤਰਾਂ ਵਿਚ ਰਿਸ਼ਵਤ ਮੰਗਣ ਦੀਆਂ ਗੱਲਾਂ ਤਾਂ ਅਸੀਂ ਸੁਣਦੇ ਹੀ ਰਹਿੰਦੇ ਹਾਂ। ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਇਕ ਮਹਿਲਾ ਮੁਲਾਜ਼ਮ ਜੋ ਕਿ ਪਟਵਾਰਨ ਦੱਸੀ ਜਾ ਰਹੀ ਹੈ, ਇਕ ਵਿਅਕਤੀ ਤੋਂ ਪਲਾਟ ਦੀ ਫਰਦ ਦੇਣ ਬਦਲੇ 2 ਲੱਖ ਰੁਪਏ ਦੀ ਮੰਗ ਕਰ ਰਹੀ ਹੈ। ਫਰਦ ਲੈਣ ਆਇਆ ਵਿਅਕਤੀ ਪਹਿਲਾਂ 50 ਹਜ਼ਾਰ ਰੁਪਏ ਦੇਣ ਦੀ ਪੇਸ਼ਕਸ਼ ਕਰਦਾ ਹੈ ਅਤੇ ਕਹਿੰਦਾ ਹੈ

ਕਿ ਬਾਕੀ ਡੇਢ ਲੱਖ ਬਾਅਦ ਵਿੱਚ ਰਜਿਸਟਰੀ ਕਰਵਾ ਕੇ ਦੇ ਦੇਵੇਗਾ ਪਰ ਮਹਿਲਾ ਮੁਲਾਜ਼ਮ ਨਹੀਂ ਮੰਨਦੀ। ਇਸ ਤੋਂ ਬਾਅਦ ਉਨ੍ਹਾਂ ਦਾ ਸੌਦਾ ਤੈਅ ਹੋ ਜਾਂਦਾ ਹੈ ਕਿ ਫਰਦ ਲੈਣ ਵਾਲਾ ਇਕ ਲੱਖ ਰੁਪਏ ਪਹਿਲਾਂ ਦੇਵੇਗਾ ਅਤੇ ਬਾਕੀ ਇੱਕ ਲੱਖ ਬਾਅਦ ਵਿੱਚ ਦੇਵੇਗਾ। ਇਹ ਵਿਅਕਤੀ ਦੱਸਦਾ ਹੈ ਕਿ ਉਸ ਦਾ ਨਾਂ ਭੁਪਿੰਦਰ ਸਿੰਘ ਸੋਢੀ ਹੈ । ਉਸ ਨੇ ਜਲੰਧਰ ਬਾਈਪਾਸ ਤੇ ਭਾਰਤੀ ਕਲੋਨੀ ਸਥਿਤ ਆਪਣੇ 225 ਗਜ਼ ਦੇ ਪਲਾਟ ਦੀ ਫਰਦ ਲੈਣੀ ਸੀ

ਪਰ ਪਟਵਾਰਨ ਅਮਨਦੀਪ ਕੌਰ ਉਸ ਨੂੰ ਟਰਕਾਉਂਦੀ ਰਹੀ। ਅਮਨਦੀਪ ਕੌਰ ਦਾ ਕਰਿੰਦਾ ਕੁਲਵੰਤ ਉਨ੍ਹਾਂ ਨੂੰ ਕਹਿਣ ਲਗਾ ਕਿ ਪੈਸੇ ਦਿੱਤੇ ਬਿਨਾਂ ਕੰਮ ਨਹੀਂ ਹੋਣਾ। ਕੁਲਵੰਤ ਨੇ ਉਸ ਨੂੰ ਅਮਨਦੀਪ ਕੌਰ ਨਾਲ ਮਿਲਾਇਆ। ਭੁਪਿੰਦਰ ਸਿੰਘ ਦੇ ਦੱਸਣ ਮੁਤਾਬਕ ਪਹਿਲਾਂ ਤਾਂ ਅਮਨਦੀਪ ਕੌਰ ਨੇ ਉਨ੍ਹਾਂ ਤੇ ਜ਼ੋਰ ਪਾਇਆ ਕਿ ਉਹ ਪਲਾਟ ਹੀ ਅਮਨਦੀਪ ਕੌਰ ਤੇ ਪਿਤਾ ਦੇ ਨਾਮ ਕਰ ਦੇਣ। ਜਦੋਂ ਉਹ ਨਾ ਮੰਨੇ ਤਾਂ ਪਟਵਾਰਨ ਨੇ ਫਰਦ ਦੇਣ ਦੇ ਬਦਲੇ 2 ਲੱਖ ਰੁਪਏ ਦੀ ਮੰਗ ਕੀਤੀ।

ਭੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਸੰਬੰਧੀ ਡਿਪਟੀ ਕਮਿਸ਼ਨਰ ਨੂੰ ਦਰਖਾਸਤ ਦੇ ਦਿੱਤੀ ਪਰ ਉਸ ਦੇ ਘਰ ਆ ਕੇ ਕੁਝ ਲੋਕ ਉਸ ਨੂੰ ਧਮਕੀਆਂ ਦੇਣ ਲੱਗੇ ਕਿ ਡਿਪਟੀ ਕਮਿਸ਼ਨਰ ਨੂੰ ਦਰਖਾਸਤ ਕਿਉਂ ਦਿੱਤੀ ਹੈ? ਭੁਪਿੰਦਰ ਸਿੰਘ ਸੋਢੀ ਦੇ ਦੱਸਣ ਮੁਤਾਬਕ ਫਿਰ ਉਨ੍ਹਾਂ ਨੇ ਕਮਿਸ਼ਨਰ ਅਤੇ ਥਾਣਾ ਮਾਡਲ ਟਾਊਨ ਵਿਖੇ ਵੀ ਦਰਖਾਸਤ ਦੇ ਦਿੱਤੀ। ਇਕ ਦਰਖਾਸਤ ਉਨ੍ਹਾਂ ਨੇ ਵਿਜੀਲੈਂਸ ਨੂੰ ਵੀ ਦਿੱਤੀ ਹੈ ਪਰ ਉਨ੍ਹਾਂ ਦੀ ਕਿਸੇ ਪਾਸੇ ਵੀ ਸੁਣਵਾਈ ਨਹੀਂ ਹੋਈ।

ਭੁਪਿੰਦਰ ਸਿੰਘ ਨੇ ਕਾਰਵਾਈ ਦੀ ਮੰਗ ਕੀਤੀ ਹੈ। ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਡਿਪਟੀ ਕਮਿਸ਼ਨਰ ਵੱਲੋਂ ਇਨਕੁਆਰੀ ਦਾ ਕੰਮ ਸੌਂਪਿਆ ਗਿਆ ਹੈ। ਜੋ ਇਕ ਪਟਵਾਰੀ ਦੁਆਰਾ ਪੈਸੇ ਮੰਗਣ ਬਾਰੇ ਹੈ। ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ। ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ, ਉਸੇ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਹੋਰ ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ,ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *