ਪਤੀ ਪਤਨੀ ਨਾਲ ਵਾਪਰਿਆ ਅੱਤ ਦਾ ਭਾਣਾ, ਪਤੀ ਦੀਆਂ ਅੱਖਾਂ ਸਾਹਮਣੇ ਗਈ ਪਤਨੀ ਦੀ ਜਾਨ

ਅਣਗਹਿਲੀ ਨਾਲ ਕੀਤੀ ਗਈ ਡਰਾਈਵਿੰਗ ਸਦਾ ਹਾਨੀਕਾਰਕ ਸਾਬਤ ਹੁੰਦੀ ਹੈ। ਇਨ੍ਹਾਂ ਹਾਲਤਾਂ ਵਿੱਚ ਹਾਦਸਾ ਹੋਣ ਦੇ ਆਸਾਰ ਪੈਦਾ ਹੁੰਦੇ ਹਨ, ਜੋ ਸਾਡੇ ਲਈ ਨੁਕਸਾਨਦੇਹ ਹਨ। ਇਕ ਅਜਿਹਾ ਹੀ ਲਾਪ੍ਰਵਾਹੀ ਦਾ ਮਾਮਲਾ ਭਵਾਨੀਗੜ੍ਹ ਵਿੱਚ ਦੇਖਣ ਨੂੰ ਮਿਲਿਆ। ਜਿੱਥੇ ਇਕ ਟਰੱਕ ਨੇ ਇਕ ਸਕੂਟਰੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਹਾਦਸੇ ਵਿੱਚ ਭਵਾਨੀਗੜ੍ਹ ਦੀ ਰਹਿਣ ਵਾਲੀ ਜਗਵਿੰਦਰ ਕੌਰ ਦੀ ਘਟਨਾ ਸਥਾਨ ਤੇ ਹੀ ਜਾਨ ਚਲੀ ਗਈ ਹੈ। ਜਦਕਿ ਉਸ ਦਾ ਪਤੀ ਹਰਪਾਲ ਸਿੰਘ ਠੀਕ ਠਾਕ ਹੈ। ਟਰੱਕ ਚਾਲਕ ਮੌਕੇ ਤੋਂ ਦੌੜ ਗਿਆ ਹੈ ਪਰ ਪੁਲੀਸ ਨੇ ਟਰੱਕ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।

ਮ੍ਰਿਤਕਾ ਜਗਵਿੰਦਰ ਕੌਰ ਦੇ ਪਤੀ ਹਰਪਾਲ ਸਿੰਘ ਨੇ ਦੱਸਿਆ ਹੈ ਕਿ ਉਹ ਦੋਵੇਂ ਜੀਅ ਸਕੂਟਰੀ ਤੇ ਸਵਾਰ ਹੋ ਕੇ ਰਾਮਪੁਰ ਵੱਲੋਂ ਆ ਰਹੇ ਸਨ। ਜਦੋਂ ਉਹ ਕਰਾਸ ਕਰਨ ਲੱਗੇ ਤਾਂ ਪਿੱਛੋਂ ਬਲਿਆਲਾ ਰੋਡ ਤੋਂ ਤੇਜ਼ ਰਫਤਾਰ ਇਕ ਟਰੱਕ ਆਇਆ। ਲੋਕਾਂ ਨੇ ਰੌਲਾ ਵੀ ਪਾਇਆ ਪਰ ਉਸ ਨੇ ਟਰੱਕ ਨਹੀਂ ਰੋਕਿਆ। ਹਰਪਾਲ ਸਿੰਘ ਦਾ ਕਹਿਣਾ ਹੈ ਕਿ ਟਰੱਕ ਦਾ ਟਾਇਰ ਉਨ੍ਹਾਂ ਦੀ ਪਤਨੀ ਦੇ ਸਿਰ ਉੱਤੋਂ ਦੀ ਲੰਘ ਗਿਆ ਅਤੇ ਉਹ ਥਾਂ ਤੇ ਹੀ ਦਮ ਤੋੜ ਗਈ। ਗੁਰਧਿਆਨ ਸਿੰਘ ਨਾਮ ਦੇ ਵਿਅਕਤੀ ਨੇ ਦੱਸਿਆ ਹੈ ਕਿ ਬਲਿਆਲਾ ਰੋਡ ਵੱਲੋਂ ਇਕ ਸਕੂਟਰੀ ਅਤੇ ਇਕ ਟਰੱਕ ਆ ਰਹੇ ਸਨ।

ਸਕੂਟਰੀ ਤੇ ਪਤੀ ਪਤਨੀ ਸਵਾਰ ਸਨ। ਟਰੱਕ ਦਾ ਕੰਡਕਟਰ ਸਾਈਡ ਵਾਲਾ ਅਗਲਾ ਟਾਇਰ ਸਕੂਟਰੀ ਦੇ ਉੱਤੇ ਚੜ੍ਹ ਗਿਆ ਹੈ। ਜਿਸ ਕਰਕੇ ਔਰਤ ਥਾਂ ਤੇ ਹੀ ਅੱਖਾਂ ਮੀਟ ਗਈ। ਗੁਰਧਿਆਨ ਸਿੰਘ ਦਾ ਕਹਿਣਾ ਹੈ ਕਿ ਟਰੱਕ ਵਾਲੇ ਦੀ ਗਲਤੀ ਹੈ। ਉਹ ਮੌਕੇ ਤੋਂ ਖਿਸਕ ਗਿਆ ਹੈ। ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਸਵੇਰੇ 10 ਵਜੇ ਇਕ ਟਰੱਕ ਬਲਿਆਲਾ ਰੋਡ ਤੋਂ ਆ ਰਿਹਾ ਸੀ। ਸਕੂਟਰੀ ਉੱਤੇ ਭਵਾਨੀਗਡ਼੍ਹ ਦੇ ਰਹਿਣ ਵਾਲੇ ਹਰਪਾਲ ਸਿੰਘ ਅਤੇ ਉਨ੍ਹਾਂ ਦੀ ਪਤਨੀ ਜਗਵਿੰਦਰ ਕੌਰ ਜਾ ਰਹੇ ਸਨ।

ਜਦੋਂ ਉਹ ਬਲਿਆਲਾ ਕੱਟ ਕਰਾਸ ਕਰਨ ਲੱਗੇ ਤਾਂ ਸਕੂਟਰੀ ਟਰੱਕ ਨਾਲ ਟਕਰਾ ਗਈ। ਜਿਸ ਦੇ ਸਿੱਟੇ ਵਜੋਂ ਜਗਵਿੰਦਰ ਕੌਰ ਦੀ ਜਾਨ ਚਲੀ ਗਈ ਅਤੇ ਹਰਪਾਲ ਸਿੰਘ ਠੀਕ ਠਾਕ ਹੈ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮਾਮਲਾ ਦਰਜ ਕਰ ਲਿਆ ਹੈ। ਘਟਨਾ ਸਥਾਨ ਦੇ ਨੇੜੇ ਸੀਸੀਟੀਵੀ ਹਨ। ਪੁਲੀਸ ਵੱਲੋਂ ਸੀਸੀਟੀਵੀ ਫੁਟੇਜ ਦੇਖ ਕੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾਵੇਗਾ ਤਾਂ ਕਿ ਬਣਦੀ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਨੇ ਟਰੱਕ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ ਪਰ ਟਰੱਕ ਚਾਲਕ ਮੌਕੇ ਤੋਂ ਦੌੜ ਗਿਆ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *