4 ਭੈਣਾਂ ਦੇ ਇਕਲੌਤੇ ਭਰਾ ਦੀ ਜਾਨ ਜਾਣ ਦੇ ਮਾਮਲੇ ਚ ਆ ਗਿਆ ਵੱਡਾ ਮੋੜ, ਹੋਇਆ ਵੱਡਾ ਖੁਲਾਸਾ

ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਪੀਲੀਭੀਤ ਵਿੱਚ 16 ਸਾਲ ਦੇ ਮੁੰਡੇ ਹਰਚਰਨ ਸਿੰਘ ਦੀ ਜਾਨ ਜਾਣ ਦਾ ਮਾਮਲਾ ਸੋਸ਼ਲ ਮੀਡੀਆ ਤੇ ਪੂਰੀ ਤਰ੍ਹਾਂ ਛਾ ਗਿਆ ਹੈ। ਪ੍ਰੇਮ ਸੰਬੰਧਾਂ ਕਾਰਨ ਇਸ ਲੜਕੇ ਨੂੰ ਆਪਣੀ ਜਾਨ ਗਵਾਉਣੀ ਪੈ ਗਈ। 4 ਭੈਣਾਂ ਦਾ ਇਕਲੌਤਾ ਭਰਾ ਹਰਚਰਨ ਸਿੰਘ ਦਸਵੀਂ ਜਮਾਤ ਦਾ ਵਿਦਿਆਰਥੀ ਸੀ। ਉਹ ਆਪਣੀ ਮਾਂ ਦਾ ਬੁਢਾਪੇ ਦਾ ਸਹਾਰਾ ਸੀ। ਉਸ ਦੇ ਪਿਤਾ ਦਾ ਪਿਛਲੇ ਸਮੇਂ ਦੌਰਾਨ ਦੇਹਾਂਤ ਹੋ ਚੁੱਕਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਹਰਚਰਨ ਸਿੰਘ ਆਪਣੀ ਪ੍ਰੇਮਿਕਾ ਨੂੰ ਮਿਲਣ ਉਸਦੇ ਘਰ ਗਿਆ ਸੀ।

ਜੋ ਵਾਪਸ ਜਿਊਂਦਾ ਨਹੀਂ ਪਰਤਿਆ। ਉਸ ਦੀ ਮ੍ਰਿਤਕ ਦੇਹ ਗੰਨੇ ਦੇ ਖੇਤਾਂ ਵਿਚੋਂ ਮਿਲੀ ਹੈ। ਹੁਣ ਸੋਸ਼ਲ ਮੀਡੀਆ ਤੇ ਇਕ ਆਡੀਓ ਕਾਲ ਵਾਇਰਲ ਹੋ ਰਹੀ ਹੈ। ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਹਰਚਰਨ ਦੇ ਦੋਸਤ ਅਤੇ ਹਰਚਰਨ ਦੀ ਪ੍ਰੇਮਿਕਾ ਵਿਚਕਾਰ ਹੋ ਰਹੀ ਗੱਲਬਾਤ ਹੈ। ਇਸ ਆਡੀਓ ਕਾਲ ਵਿੱਚ ਕੋਈ ਲੜਕੀ ਦੱਬਵੀਂ ਆਵਾਜ਼ ਵਿੱਚ ਲੜਕੇ ਨੂੰ ਪੁੱਛ ਰਹੀ ਹੈ ਕਿ ਹਰਚਰਨ ਦਾ ਕੋਈ ਪਤਾ ਲੱਗਾ ? ਲੜਕਾ ਜਵਾਬ ਦਿੰਦਾ ਹੈ ਕਿ ਨਹੀਂ। ਫੇਰ ਲੜਕੀ ਪੁੱਛਦੀ ਹੈ ਕੀ ਫੋਨ ਟਰੈਕ ਕਰਵਾਇਆ ਹੈ ਜਾਂ ਨਹੀਂ।

ਲੜਕੀ ਕਹਿੰਦੀ ਹੈ ਕਿ ਜਦੋਂ ਵੀ ਹਰਚਰਨ ਬਾਰੇ ਕੋਈ ਪਤਾ ਲੱਗਾ ਤਾਂ ਉਸ ਨੂੰ ਜ਼ਰੂਰ ਦੱਸਣਾ। ਇਸ ਤਰ੍ਹਾਂ ਦੀਆਂ ਕਈ ਕਾਲਾਂ ਦੀ ਰਿਕਾਰਡਿੰਗ ਵਾਇਰਲ ਹੋ ਰਹੀ ਹੈ। ਲੜਕੀ ਵਾਰ ਵਾਰ ਪੁੱਛਦੀ ਹੈ ਕੀ ਹਰਚਰਨ ਬਾਰੇ ਪਤਾ ਲੱਗਾ ਹੈ ਜਾਂ ਨਹੀਂ ? ਉਹ ਹਰਚਰਨ ਦੇ ਦੋਸਤ ਨੂੰ ਵਾਰ ਵਾਰ ਕਹਿੰਦੀ ਹੈ ਕਿ ਤੁਸੀਂ ਪੈਲੀ ਵਿਚ ਹੀ ਪਤਾ ਕਰੋ। ਹਰਚਰਨ ਉੱਥੇ ਹੀ ਕਿਧਰੇ ਹੋਵੇਗਾ। ਉਹ ਹਰਚਰਨ ਦੇ ਦੋਸਤ ਨੂੰ ਖੁਦ ਪੈਲੀ ਵਿੱਚ ਜਾ ਕੇ ਦੇਖਣ ਦੀ ਸਲਾਹ ਦਿੰਦੀ ਹੈ। ਲੜਕੀ ਇਹ ਵੀ ਕਹਿੰਦੀ ਹੈ ਕਿ ਉਸ ਦਾ ਭਰਾ ਤਾਂ ਸਕੂਲ ਗਿਆ ਸੀ ਅਤੇ ਉਹ ਖੁਦ ਪੈਲੀ ਵਿੱਚ ਹਰਚਰਨ ਨੂੰ ਦੇਖਣ ਗਈ ਸੀ

ਪਰ ਉਸ ਨੂੰ ਕੁਝ ਪਤਾ ਨਹੀਂ ਲੱਗਾ। ਉਹ ਇਹ ਵੀ ਪੁੱਛਦੀ ਹੈ ਕਿ ਫੋਨ ਨੂੰ ਟ੍ਰੈਕ ਕਰਾਉਣ ਲਈ ਕੋਈ ਪੀਲੀਭੀਤ ਗਿਆ ਹੈ ਜਾਂ ਨਹੀਂ। ਜਿਸ ਤਰ੍ਹਾਂ ਇਹ ਲੜਕੀ ਮ੍ਰਿਤਕ ਦੇ ਦੋਸਤ ਨੂੰ ਵਾਰ ਵਾਰ ਪੈਲੀ ਵਿੱਚ ਜਾ ਕੇ ਦੇਖਣ ਦੀ ਸਲਾਹ ਦਿੰਦੀ ਹੈ, ਉਸ ਤੋਂ ਲੱਗਦਾ ਹੈ ਕਿ ਲੜਕੀ ਨੂੰ ਸਾਰੇ ਮਾਮਲੇ ਦੀ ਜਾਣਕਾਰੀ ਹੈ। ਅਸੀਂ ਜਾਣਦੇ ਹਾਂ ਕਿ ਬਾਅਦ ਵਿੱਚ ਮ੍ਰਿਤਕ ਦੇਹ ਗੰਨੇ ਦੇ ਖੇਤਾਂ ਵਿੱਚੋਂ ਹੀ ਮਿਲੀ ਹੈ। ਲੜਕੇ ਦੀ ਖਿੱਚ ਧੂਹ ਕਰਨ ਦੇ ਨਾਲ ਨਾਲ ਉਸ ਦੇ ਕਰੰਟ ਵੀ ਲਗਾਏ ਗਏ ਹਨ। ਪੁਲੀਸ ਨੇ ਇਸ ਮਾਮਲੇ ਵਿੱਚ ਇਸ ਲੜਕੀ ਅਤੇ ਉਸ ਦੀ ਮਾਂ ਨੂੰ ਕਾਬੂ ਕੀਤਾ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *