ਕਨੇਡਾ ਚ ਡਾਲਰ ਕਮਾਉਣ ਗਏ ਮੁੰਡੇ ਨਾਲ ਹੋਇਆ ਮਾੜਾ ਕੰਮ, ਪੰਜਾਬੀ ਭਾਈਚਾਰੇ ਚ ਛਾਈ ਸੋਗ ਦੀ ਲਹਿਰ

ਪੰਜਾਬ ਦੀ ਨੌਜਵਾਨੀ ਜ਼ਿਆਦਾਤਰ ਵਿਦੇਸ਼ਾਂ ਨੂੰ ਕੂਚ ਕਰ ਗਈ ਹੈ। ਇਹ ਨੌਜਵਾਨ ਕੋਈ ਖੁਸ਼ੀ ਨਾਲ ਨਹੀਂ ਜਾ ਰਹੇ ਸਗੋਂ ਹਾਲਾਤਾਂ ਕਾਰਨ ਉਨ੍ਹਾਂ ਨੂੰ ਜਾਣਾ ਪੈ ਰਿਹਾ ਹੈ। ਉਨ੍ਹਾ ਦੇ ਮਾਤਾ ਪਿਤਾ ਆਪਣੀ ਜਾਇਦਾਦ ਗਹਿਣੇ ਕਰਕੇ ਜਾਂ ਵੇਚ ਕੇ ਉਨ੍ਹਾਂ ਨੂੰ ਵਿਦੇਸ਼ ਭੇਜਦੇ ਹਨ। ਉੱਥੇ ਜਿਸ ਤਰਾਂ ਪੜ੍ਹਾਈ ਦੇ ਨਾਲ ਨਾਲ ਕੰਮ ਕਰਕੇ ਆਪਣਾ ਖਰਚਾ ਚਲਾਇਆ ਜਾਂਦਾ ਹੈ, ਇਹ ਕੋਈ ਸੌਖਾ ਕੰਮ ਨਹੀਂ। ਅਸੀਂ ਜਾਣਦੇ ਹਾਂ ਕਿ ਇਨ੍ਹਾਂ ਨੌਜਵਾਨਾਂ ਦੇ ਦਿਮਾਗ ਵਿੱਚ

ਹਰ ਸਮੇਂ ਇਹ ਗੱਲ ਰਹਿੰਦੀ ਹੈ ਕਿ ਉਨ੍ਹਾਂ ਨੇ ਆਪਣੀ ਜਾਇਦਾਦ ਵੀ ਛੁਡਾਉਣੀ ਹੈ, ਜੋ ਉਨ੍ਹਾਂ ਦੇ ਮਾਤਾ ਪਿਤਾ ਨੇ ਉਨ੍ਹਾਂ ਨੂੰ ਵਿਦੇਸ਼ ਭੇਜਣ ਲਈ ਗਹਿਣੇ ਕੀਤੀ ਹੈ। ਵਿਦੇਸ਼ ਵਿੱਚ ਖਾਣੇ ਦਾ ਪ੍ਰਬੰਧ ਵੀ ਕਰਨਾ ਹੈ। ਕਿਰਾਇਆ ਅਤੇ ਫੀਸਾਂ ਵੀ ਦੇਣੀਆਂ ਹਨ। ਜਿਸ ਕਰਕੇ ਮਨ ਤੇ ਹਰ ਸਮੇਂ ਬੋਝ ਬਣਿਆ ਰਹਿੰਦਾ ਹੈ। ਪਿਛਲੇ ਸਮੇਂ ਦੌਰਾਨ ਵਿਦੇਸ਼ਾਂ ਤੋਂ ਪੰਜਾਬੀ ਨੌਜਵਾਨਾਂ ਸਬੰਧੀ ਕਈ ਮੰਦਭਾਗੀਆਂ ਖ਼ਬਰਾਂ ਸੁਣਨ ਨੂੰ ਮਿਲੀਆਂ ਹਨ।

ਕਈ ਨੌਜਵਾਨ ਦਿਲ ਦਾ ਦੌਰਾ ਪੈਣ ਕਾਰਨ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ ਹਨ। ਇਸ ਦਾ ਕਾਰਨ ਨੌਜਵਾਨਾਂ ਦੇ ਦਿਮਾਗ ਉੱਤੇ ਕਿਸੇ ਬੋਝ ਨੂੰ ਹੀ ਸਮਝਿਆ ਜਾ ਸਕਦਾ ਹੈ। ਤਾਜ਼ਾ ਮਾਮਲਾ 21 ਸਾਲਾ ਨੌਜਵਾਨ ਧਰਮਪ੍ਰੀਤ ਸਿੰਘ ਦੀ ਦਿਲ ਦਾ ਦੌਰਾ ਪੈਣ ਕਰਕੇ ਕੈਨੇਡਾ ਵਿੱਚ ਜਾਨ ਜਾਣ ਨਾਲ ਜੁਡ਼ਿਆ ਹੋਇਆ ਹੈ। ਧਰਮਪ੍ਰੀਤ ਸਿੰਘ 2017 ਵਿਚ ਸਟੱਡੀ ਵੀਜ਼ੇ ਤੇ ਕੈਨੇਡਾ ਗਿਆ ਸੀ ਅਤੇ ਉੱਥੇ ਉਹ ਬ੍ਰਿਟਿਸ਼ ਕੋਲੰਬੀਆ ਵਿਚ ਰਹਿ ਰਿਹਾ ਸੀ।

ਉਹ ਪੰਜਾਬ ਦੇ ਮਹਿਤਾ ਚੌਕ ਨੇੜਲੇ ਪਿੰਡ ਸਦਾਰੰਗ ਦਾ ਰਹਿਣ ਵਾਲਾ ਸੀ। ਉਸ ਦੀ ਜਾਨ ਜਾਣ ਦੀ ਖ਼ਬਰ ਨੇ ਪਰਿਵਾਰ ਨੂੰ ਧੁਰ ਅੰਦਰ ਤਕ ਝੰਜੋੜ ਕੇ ਰੱਖ ਦਿੱਤਾ। ਉਨ੍ਹਾਂ ਨੂੰ ਕੀ ਪਤਾ ਸੀ ਕਿ ਉਨ੍ਹਾਂ ਦਾ ਇਕਲੌਤਾ ਪੁੱਤਰ ਇੰਨੀ ਛੇਤੀ ਉਨ੍ਹਾਂ ਦਾ ਸਾਥ ਛੱਡ ਜਾਵੇਗਾ। ਪਰਿਵਾਰ ਦੇ ਮਨ ਦੀਆਂ ਮਨ ਵਿੱਚ ਰਹਿ ਗਈਆਂ। ਉਹ ਆਖਰੀ ਵਾਰ ਉਸ ਨਾਲ ਕੋਈ ਗੱਲ ਵੀ ਨਹੀਂ ਕਰ ਸਕੇ।

Leave a Reply

Your email address will not be published. Required fields are marked *