ਦਿਨ ਦਿਹਾੜੇ ਬਜ਼ੁਰਗ ਔਰਤ ਨਾਲ ਘਰ ਚ ਵੱਡਾ ਕਾਂਡ, ਕੌਣ ਪਾਪੀ ਕਰ ਗਿਆ ਇੰਨਾ ਮਾੜਾ ਕੰਮ

ਸਾਡੇ ਆਲੇ ਦੁਆਲੇ ਸਮਾਜ ਵਿਚ ਕੁਝ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜੋ ਸਾਡੇ ਸਮਾਜ ਲਈ ਨੁਕਸਾਨ ਦੇਹ ਹਨ। ਕੁੱਝ ਮਾੜੇ ਅਨਸਰ ਅਜਿਹੀਆਂ ਹਰਕਤਾਂ ਕਰ ਕੇ ਮੌਕੇ ਤੋਂ ਖਿਸਕ ਜਾਂਦੇ ਹਨ। ਖੰਨਾ ਤੋਂ ਇਕ ਬਜ਼ੁਰਗ ਔਰਤ ਦੀ ਕਿਸੇ ਨਾ ਮਲੂਮ ਵਿਅਕਤੀ ਵੱਲੋਂ ਜਾਨ ਲੈਣ ਦੀ ਘਟਨਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਉਸ ਦੀ ਮ੍ਰਿਤਕ ਦੇਹ ਉਸ ਦੇ ਘਰ ਵਿੱਚੋਂ ਹੀ ਮਿਲੀ ਹੈ। ਉਹ ਘਰ ਵਿੱਚ ਇਕੱਲੀ ਹੀ ਰਹਿੰਦੀ ਸੀ।

ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕਾ ਦੀ ਛੋਟੀ ਨੂੰਹ ਪੂਜਾ ਨੇ ਦੱਸਿਆ ਹੈ ਕਿ ਉਹ ਦੂਸਰੇ ਮੁਹੱਲਾ ਕ੍ਰਿਸ਼ਨਾ ਨਗਰ ਵਿੱਚ ਰਹਿੰਦੇ ਹਨ। ਉਨ੍ਹਾਂ ਦੀ ਸੱਸ ਇੱਥੇ ਇਕੱਲੀ ਹੀ ਰਹਿੰਦੀ ਸੀ। ਉਸ ਦੀ ਉਮਰ ਲਗਪਗ 75 ਸਾਲ ਸੀ। ਮ੍ਰਿਤਕਾ ਦਾ ਵੱਡਾ ਪੁੱਤਰ ਕੈਨੇਡਾ ਵਿੱਚ ਰਹਿ ਰਿਹਾ ਹੈ। ਪੂਜਾ ਦੇ ਦੱਸਣ ਮੁਤਾਬਕ ਉਸ ਦੀ ਸੱਸ ਢਾਈ ਸਾਲ ਪਹਿਲਾਂ ਕੈਨੇਡਾ ਤੋਂ ਆਈ ਸੀ। ਉਸ ਨੇ ਹੁਣ ਫੇਰ 25 ਤਰੀਕ ਨੂੰ ਕੈਨੇਡਾ ਦੇ ਵਿਨੀਪੈੱਗ ਜਾਣਾ ਸੀ।

ਰਾਤ ਸਮੇਂ ਮ੍ਰਿਤਕਾ ਕਿਸੇ ਦੇ ਘਰ ਕਿਸੇ ਧਾਰਮਿਕ ਪ੍ਰੋਗਰਾਮ ਤੇ ਵੀ ਗਈ ਸੀ। ਉੱਥੋਂ ਵਾਪਸ ਆਉਣ ਤੋਂ ਬਾਅਦ ਉਸ ਨਾਲ ਇਹ ਘਟਨਾ ਵਾਪਰੀ ਹੈ। ਪੂਜਾ ਦੇ ਦੱਸਣ ਮੁਤਾਬਕ ਘਟਨਾ ਦਾ ਪਤਾ ਸਵੇਰੇ ਕੰਮ ਵਾਲੀ ਔਰਤ ਦੇ ਆਉਣ ਤੇ ਲੱਗਾ। ਪੂਜਾ ਦਾ ਕਹਿਣਾ ਹੈ ਕਿ ਇਹ ਕਿਸੇ ਭੇਤੀ ਦਾ ਹੀ ਕੰਮ ਹੋ ਸਕਦਾ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ

ਕਿਸੇ ਨੇ 75 ਸਾਲਾ ਬਜ਼ੁਰਗ ਔਰਤ ਦੀ ਗਲਾ ਦਬਾ ਕੇ ਜਾਨ ਲੈ ਲਈ ਹੈ। ਉਹ ਮੌਕੇ ਤੇ ਪਹੁੰਚੇ ਹਨ, ਉਸ ਦੇ ਪੁੱਛ ਗਿੱਛ ਕੀਤੀ ਜਾ ਰਹੀ ਹੈ।ਮ੍ਰਿਤਕਾ ਇਸ ਘਰ ਵਿੱਚ ਇਕੱਲੀ ਰਹਿੰਦੀ ਸੀ। ਉਸ ਦਾ ਇੱਕ ਪੁੱਤਰ ਕੈਨੇਡਾ ਰਹਿ ਰਿਹਾ ਹੈ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲਾ ਜਲਦੀ ਟਰੇਸ ਹੋ ਜਾਵੇਗਾ।

Leave a Reply

Your email address will not be published. Required fields are marked *