ਪਿੰਡ ਚ ਆਈਆਂ 3 ਕੁੜੀਆਂ ਨੇ ਕੀਤਾ ਵੱਡਾ ਕਾਂਡ, ਲੋਕਾਂ ਨੂੰ ਲੱਗਿਆ ਪਤਾ ਤਾਂ ਪੈ ਗਿਆ ਰੋਲਾ

ਮੋਗਾ ਦੇ ਧਰਮਕੋਟ ਤੋਂ ਇਕ ਅਜੀਬ ਜਿਹਾ ਮਾਮਲਾ ਦੇਖਣ ਨੂੰ ਮਿਲਿਆ ਹੈ। ਇੱਥੇ 3 ਔਰਤਾਂ ਨੂੰ ਕਾਬੂ ਕੀਤਾ ਗਿਆ ਹੈ, ਜੋ ਇਕ ਗਰੀਬ ਬਸਤੀ ਵਿੱਚ ਕੋਰੋਨਾ ਦੀ ਵੈ ਕ ਸੀ ਨ ਦੇ ਨਾਮ ਤੇ ਮਲਟੀ ਵਿਟਾਮਿਨ ਹੀ ਲਗਾ ਰਹੀਆਂ ਸਨ। ਇਨ੍ਹਾਂ ਔਰਤਾਂ ਨੇ ਸ ਰਿੰ ਜ ਵੀ ਨਹੀਂ ਬਦਲੀ। ਇਹ ਉਂਝ ਤਾਂ ਸਿਹਤ ਵਿਭਾਗ ਨਾਲ ਵੀ ਸਬੰਧ ਨਹੀਂ ਰੱਖਦੀਆਂ। ਇਨ੍ਹਾਂ ਨੂੰ ਕਾਬੂ ਕਰ ਕੇ ਵੱਖ ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਗੁਰਮੇਲ ਸਿੰਘ ਭੋਲਾ ਨੇ ਜਾਣਕਾਰੀ ਦਿੱਤੀ ਹੈ ਕਿ

ਲੋਕਾਂ ਨੂੰ ਇਹ ਦਵਾਈ ਕੋਰੋਨਾ ਵੈਕਸੀਨ ਕਹਿ ਕੇ ਲਗਾ ਦਿੱਤੀ ਗਈ ਹੈ ਪਰ ਸਿਹਤ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਇਹ ਕੋਰੋਨਾ ਵੈਕਸੀਨ ਨਹੀਂ ਸੀ। ਸਿਹਤ ਵਿਭਾਗ ਵੱਲੋਂ ਇਨ੍ਹਾਂ ਔਰਤਾਂ ਦੀ ਡਿਊਟੀ ਵੀ ਨਹੀਂ ਲਗਾਈ ਗਈ ਸੀ। ਭਾਵੇਂ ਇਨ੍ਹਾਂ ਔਰਤਾਂ ਨੇ ਕਿਸੇ ਤੋਂ ਪੈਸੇ ਨਹੀਂ ਲਏ ਪਰ ਆਧਾਰ ਕਾਰਡ ਤੇ ਮੋਬਾਈਲ ਨੰਬਰ ਲੈ ਲਏ ਹਨ। ਗੁਰਮੇਲ ਸਿੰਘ ਦਾ ਕਹਿਣਾ ਹੈ ਕਿ ਉਹ ਨਹੀਂ ਜਾਣਦੇ ਕਿ ਇਸ ਮਾਮਲੇ ਪਿੱਛੇ ਕੀ ਉਦੇਸ਼ ਹੈ?

ਕਿਸੇ ਦੇ ਪੈਸੇ ਵੀ ਕੱਢੇ ਜਾ ਸਕਦੇ ਹਨ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਪੁਲੀਸ ਨੂੰ ਇਸ ਸੰਬੰਧੀ ਜਾਂਚ ਕਰਨੀ ਚਾਹੀਦੀ ਹੈ। ਇਕ ਹੋਰ ਵਿਅਕਤੀ ਦੇ ਦੱਸਣ ਮੁਤਾਬਕ ਉਸ ਨੇ ਵੀ ਇਹ ਵੈਕਸੀਨ ਲਗਵਾਈ ਹੈ। ਉਸ ਤੋਂ ਆਧਾਰ ਕਾਰਡ ਅਤੇ ਮੋਬਾਇਲ ਨੰਬਰ ਲੈ ਲਿਆ ਗਿਆ ਹੈ ਪਰ ਉਸ ਨੂੰ ਕੋਈ ਮੈਸੇਜ ਨਹੀਂ ਆਇਆ। ਇੱਥੇ ਪੁਲਿਸ ਦੀ ਰੇਡ ਪੈ ਗਈ ਅਤੇ ਇਨ੍ਹਾਂ ਤਿੰਨੇ ਔਰਤਾਂ ਨੂੰ ਪੁਲੀਸ ਨੇ ਕਾਬੂ ਕਰ ਲਿਆ ਹੈ। ਉਸ ਨੇ ਮੰਗ ਕੀਤੀ ਹੈ ਕਿ ਇਨ੍ਹਾਂ ਤੇ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਐਸ ਐਮ ਓ ਤੋਂ ਲਿਖਤੀ ਪੱਤਰ ਮਿਲਿਆ ਸੀ ਕਿ 3 ਔਰਤਾਂ ਕੋਰੋਨਾ ਦੇ ਨਾਮ ਤੇ ਸਰਕਾਰ ਦੀ ਮਨਜ਼ੂਰੀ ਤੋਂ ਬਿਨਾਂ ਕੋਈ ਵੈਕਸੀਨ ਲਗਾ ਰਹੀਆਂ ਹਨ। ਪੁਲੀਸ ਨੇ ਮੌਕੇ ਤੇ ਪਹੁੰਚ ਕੇ ਇਨ੍ਹਾਂ ਤਿੰਨੇ ਔਰਤਾਂ ਨੂੰ ਕਾਬੂ ਕਰ ਲਿਆ ਹੈ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਇਨ੍ਹਾਂ ਤੇ ਵੱਖ ਵੱਖ ਧਰਾਵਾਂ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *