8 ਸਾਲ ਦੀ ਬੱਚੀ ਖੇਡਦੇ ਖੇਡਦੇ ਡਿੱਗੀ ਛੱਤ ਤੋਂ, ਸਾਰਾ ਮਾਮਲਾ ਕੈਮਰੇ ਚ ਹੋਇਆ ਰਿਕਾਰਡ

ਬੱਚੇ ਮਾਤਾ ਪਿਤਾ ਨੂੰ ਬਹੁਤ ਪਿਆਰੇ ਹੁੰਦੇ ਹਨ। ਕਈ ਵਾਰ ਛੋਟੇ ਬੱਚੇ ਸ਼ਰਾਰਤਾਂ ਕਰਦੇ ਸਮੇਂ ਅਜਿਹੀ ਹਰਕਤ ਕਰ ਬੈਠਦੇ ਹਨ, ਜੋ ਨੁ ਕ ਸਾ ਨ ਦੇ ਹ ਹੁੰਦੀ ਹੈ। ਛੋਟੇ ਬੱਚੇ ਨਹੀਂ ਜਾਣਦੇ ਕਿ ਠੀਕ ਕੀ ਹੈ ਅਤੇ ਗ਼ਲਤ ਕੀ ਹੈ? ਉਨ੍ਹਾਂ ਦੇ ਮਨ ਵਿਚ ਜੋ ਆਉਂਦਾ ਹੈ, ਉਹ ਉਹੀ ਕਰਦੇ ਹਨ। ਮੋਗਾ ਦੀ ਗੋਬਿੰਦਗੜ੍ਹ ਬਸਤੀ ਵਿੱਚ ਇਕ ਛੋਟੀ ਬੱਚੀ ਦੇ ਛੱਤ ਤੋਂ ਗਲੀ ਵਿੱਚ ਡਿੱਗਣ ਦੀ ਘਟਨਾ ਵਾਪਰੀ ਹੈ। ਬੱਚੀ ਦੀ ਉਮਰ ਸਿਰਫ਼ 7 ਸਾਲ ਹੈ। ਸਾਰੀ ਘਟਨਾ ਸੀ ਸੀ ਟੀ ਵੀ ਵਿੱਚ ਰਿਕਾਰਡ ਹੋ ਚੁੱਕੀ ਹੈ।

ਬੱਚੀ ਨੂੰ ਮੈਡੀਸਿਟੀ ਵਿੱਚ ਭਰਤੀ ਕਰਵਾਇਆ ਗਿਆ ਹੈ। ਜਿੱਥੇ ਉਸ ਨੂੰ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ। ਗੁਰਮੀਤ ਕੌਰ ਨਾਮ ਦੀ ਔਰਤ ਨੇ ਦੱਸਿਆ ਹੈ ਕਿ ਇਹ ਛੋਟੀ ਬੱਚੀ ਮਕਾਨ ਦੀ ਛੱਤ ਉੱਤੇ ਖੜ੍ਹੀ ਕੱਪੜੇ ਸੁਕਾਉਣ ਵਾਲੀ ਰੱਸੀ ਨਾਲ ਝੂਟ ਰਹੀ ਸੀ। ਗੁਰਮੀਤ ਕੌਰ ਦੇ ਦੱਸਣ ਮੁਤਾਬਕ ਉਸ ਦੀ ਆਪਣੀ ਲੜਕੀ ਛੋਟੇ ਬੇਟੇ ਨੂੰ ਲੈ ਕੇ ਦੁਕਾਨ ਤੇ ਜਾ ਰਹੀ ਸੀ। ਇਸ ਦੌਰਾਨ ਛੱਤ ਉੱਤੇ ਖੜ੍ਹੀ ਬੱਚੀ ਰੱਸੀ ਟੁੱਟਣ ਕਾਰਨ ਥੱਲੇ ਗਲੀ ਵਿੱਚ ਆ ਡਿੱਗੀ।

ਗੁਰਮੀਤ ਕੌਰ ਦਾ ਕਹਿਣਾ ਹੈ ਕਿ ਬੱਚੀ ਨੂੰ ਹਸਪਤਾਲ ਲਿਜਾਇਆ ਗਿਆ ਹੈ। ਉਸ ਨੂੰ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ। ਬੱਚੀ ਦੀ ਮਾਂ ਲੋਕਾਂ ਦੇ ਘਰਾਂ ਵਿਚ ਕੰਮ ਕਰਦੀ ਹੈ ਅਤੇ ਉਸ ਦਾ ਪਿਤਾ ਮਜ਼ਦੂਰੀ ਕਰਦਾ ਹੈ। ਬੱਚੀ ਦਿਮਾਗੀ ਤੌਰ ਤੇ ਠੀਕ ਨਹੀਂ ਹੈ। ਇਸ ਬੱਚੀ ਦਾ ਇੱਕ ਭਰਾ ਵੀ ਹੈ। ਪਰਿਵਾਰ ਦੀ ਇਕ ਰਿਸ਼ਤੇਦਾਰ ਬਲਜੀਤ ਕੌਰ ਦੇ ਦੱਸਣ ਮੁਤਾਬਕ ਇਹ ਛੋਟੀ ਬੱਚੀ ਛੱਤ ਉੱਤੇ ਖੜ੍ਹੀ ਬਾਹਰ ਗਲੀ ਵੱਲ ਦੇਖ ਰਹੀ ਸੀ।

ਇਕ ਲੜਕੀ ਅਤੇ ਛੋਟਾ ਬੱਚਾ ਦੁਕਾਨ ਤੇ ਜਾ ਰਹੇ ਸਨ। ਉੱਪਰ ਖੜ੍ਹੀ ਬੱਚੀ ਵੀ ਉਨ੍ਹਾਂ ਦੇ ਨਾਲ ਜਾਣ ਲਈ ਜਿੱਦ ਕਰਨ ਲੱਗੀ। ਇਸ ਦੌਰਾਨ ਹੀ ਉਹ ਗਲੀ ਵਿੱਚ ਆ ਡਿੱਗੀ। ਬਲਜੀਤ ਕੌਰ ਦਾ ਕਹਿਣਾ ਹੈ ਕਿ ਬੱਚੀ ਨੂੰ ਮੈਡੀਸਿਟੀ ਵਿੱਚ ਭਰਤੀ ਕਰਵਾਇਆ ਗਿਆ ਹੈ। ਅਜੇ ਉਸ ਦੀ ਹਾਲਤ ਠੀਕ ਨਹੀਂ ਹੈ। ਉਸ ਨੂੰ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *