SHO ਦੀ ਨਿੱਕਰਾਂ ਪਾਉਣ ਵਾਲਿਆਂ ਨੂੰ ਚੇਤਾਵਨੀ, ਭੈਣਾਂ ਵੀ ਸੁਣਨ ਕੰਨ ਖੋਲ੍ਹ ਕੇ

ਕਈ ਪੁਲੀਸ ਅਫਸਰ ਆਪਣੇ ਵਿਸ਼ੇਸ਼ ਗੁਣਾਂ ਕਾਰਨ ਵੱਖਰੀ ਪਛਾਣ ਰੱਖਦੇ ਹਨ। ਉਹ ਸੱਚ ਦੇ ਰਸਤੇ ਤੇ ਚੱਲਣ ਦੀ ਜੁਰੱਅਤ ਰੱਖਦੇ ਹਨ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਕ ਵੀਡੀਓ ਅੱਜ ਕੱਲ੍ਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਵੀਡੀਓ ਵਿੱਚ ਬਠਿੰਡਾ ਦੇ ਥਾਣਾ ਕੈਨਾਲ ਦੇ ਐੱਸ ਐੱਚ ਓ ਹੰਸ ਨਗਰ ਵਿਚ ਮੁਹੱਲੇ ਦੇ ਲੋਕਾਂ ਨਾਲ ਇਕ ਮੀਟਿੰਗ ਕਰ ਰਹੇ ਹਨ। ਆਪਣੇ ਸੰਬੋਧਨ ਵਿਚ ਥਾਣਾ ਮੁਖੀ ਆਖ ਰਹੇ ਹਨ ਕਿ ਉਹ ਕਿਸੇ ਦੀ ਸਿਫ਼ਾਰਸ਼ ਨਹੀਂ ਸੁਣਨਗੇ। ਉਹ ਸਿਰਫ਼ ਜਾਇਜ਼ ਕੰਮ ਹੀ ਕਰਨਗੇ।

ਉਨ੍ਹਾਂ ਨੇ ਤਾੜਨਾ ਕਰਦੇ ਹੋਏ ਕਿਹਾ ਹੈ ਕਿ ਉਹ ਅਮਲ ਦੇ ਮਾਮਲਿਆਂ ਨਾਲ ਜੁੜੇ ਹੋਏ ਵਿਅਕਤੀਆਂ ਨੂੰ ਨਹੀਂ ਬਖਸ਼ਣਗੇ। ਉਨ੍ਹਾਂ ਨੇ ਮੁਹੱਲਾ ਵਾਸੀਆਂ ਨੂੰ ਸੁਝਾਅ ਦਿੱਤਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਅੰਦਰ ਵਾੜ ਲੈਣ ਭਾਵ ਗ਼ਲਤ ਕੰਮਾਂ ਤੋਂ ਰੋਕ ਲੈਣ। ਜਿਹੜੇ ਉਨ੍ਹਾਂ ਨੂੰ ਸੜਕਾਂ ਤੇ ਮਿਲਣਗੇ, ਉਨ੍ਹਾਂ ਨੂੰ ਉਹ ਖ਼ੁਦ ਸੰਭਾਲ ਲੈਣਗੇ। ਉਨ੍ਹਾਂ ਨੇ ਨਿੱਕਰਾਂ ਪਾ ਕੇ ਘੁੰਮਣ ਵਾਲਿਆਂ ਨੂੰ ਵੀ ਸੁਚੇਤ ਕੀਤਾ ਹੈ ਕਿ ਫੁ ਕ ਰ ਪੁ ਣੇ ਤੋਂ ਬਾਜ਼ ਆ ਜਾਣ। ਨਹੀਂ ਤਾਂ ਉਨ੍ਹਾਂ ਤੇ ਕਾਰਵਾਈ ਕੀਤੀ ਜਾ ਸਕਦੀ ਹੈ।

ਇਹ ਹਵਾ ਕਰਨ ਵਾਲੇ ਬਾਅਦ ਵਿੱਚ ਪਛਤਾਉਣਗੇ। ਇਸ ਪੁਲੀਸ ਅਫ਼ਸਰ ਦਾ ਕਹਿਣਾ ਹੈ ਕਿ ਕਿਸੇ ਨੂੰ ਅਮਲ ਦੀ ਵਰਤੋਂ ਕਰਨ ਵਾਲਿਆਂ ਬਾਰੇ ਉਨ੍ਹਾਂ ਤੱਕ ਪਹੁੰਚ ਕਰਨ ਦੀ ਜ਼ਰੂਰਤ ਨਹੀਂ ਪੈਣੀ। ਸਗੋਂ ਅਮਲ ਕਰਨ ਵਾਲਿਆਂ ਤੱਕ ਉਹ ਖੁਦ ਹੀ ਪਹੁੰਚ ਜਾਣਗੇ। ਉਨ੍ਹਾਂ ਦੇ ਦੱਸਣ ਮੁਤਾਬਕ ਇਸ ਬੁਰੀ ਆਦਤ ਵਿਚ ਪੈ ਕੇ ਬੱਚੇ ਖ ਰਾ ਬ ਹੋ ਰਹੇ ਹਨ। ਉਨ੍ਹਾਂ ਨੇ ਆਪਣੀ ਪਰਖ ਦਾ ਵੇਰਵਾ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਕੰਮ ਲਈ ਲੜਕੇ ਮੋਟਰਸਾਈਕਲ ਤੇ ਜਾ ਰਹੇ ਹੋਣ ਤਾਂ ਉਹ ਉਨ੍ਹਾਂ ਨੂੰ ਨਹੀਂ ਰੋਕਦੇ ਪਰ ਗਲਤ ਵਿਅਕਤੀ ਭਾਵੇਂ ਇਕੱਲਾ ਹੀ ਕਿਉਂ ਨਾ ਹੋਵੇ, ਉਹ ਨਹੀਂ ਬਖਸ਼ਦੇ।

ਇਸ ਲਈ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਮੋਟਰਸਾਈਕਲ ਦੇਣ ਤੋਂ ਪਰਹੇਜ਼ ਕਰਨ ਤਾਂ ਕਿ ਉਹ ਆ ਵਾ ਰਾ ਗ ਰ ਦੀ  ਨਾ ਕਰ ਸਕਣ। ਥਾਣਾ ਮੁਖੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਿਸੇ ਦੇ ਕਹਿਣ ਤੇ ਨਹੀਂ ਆਉਣਾ, ਸਗੋਂ ਉਹ ਆਪਣੇ ਵੱਲੋਂ ਚੰਗੀ ਤਰ੍ਹਾਂ ਤਸੱਲੀ ਕਰਕੇ ਹੀ ਕਿਸੇ ਨੂੰ ਕਾਬੂ ਕਰਨਗੇ। ਉਨ੍ਹਾਂ ਨੇ ਮੁਹੱਲਿਆਂ ਵਿੱਚ ਗ਼ਲਤ ਕੰਮ ਕਰਨ ਵਾਲੀਆਂ ਔਰਤਾਂ ਨੂੰ ਸਖ਼ਤ ਸ਼ਬਦਾਂ ਵਿੱਚ ਤਾੜਨਾ ਕੀਤੀ ਹੈ ਕਿ ਉਹ ਮਾੜੇ ਕੰਮਾਂ ਤੋਂ ਬਾਜ਼ ਆ ਜਾਣ ਨਹੀਂ ਤਾਂ ਉਨ੍ਹਾਂ ਨੂੰ ਸਖ਼ਤ ਕਦਮ ਚੁੱਕਣੇ ਪੈਣਗੇ।

ਉਨ੍ਹਾਂ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਜੇਕਰ ਕੋਈ ਗ਼ਲਤ ਕੰਮ ਕਰਨ ਵਾਲਾ ਇਹ ਸੋਚਦਾ ਹੋਵੇ ਕਿ ਉਸ ਦੀ ਬਹੁਤ ਪਹੁੰਚ ਹੈ ਤਾਂ ਇਹ ਉਸ ਦਾ ਭਰਮ ਹੋਵੇਗਾ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਦੇ ਥਾਣੇ ਦਾ ਕੋਈ ਵੀ ਮੁਲਾਜ਼ਮ ਨਾ ਤਾਂ ਕਿਸੇ ਨਾਲ ਧੱਕਾ ਕਰੇਗਾ ਅਤੇ ਨਾ ਹੀ ਕਿਸੇ ਤੋਂ ਪੈਸਾ ਲਵੇਗਾ। ਇਸ ਐੱਸ ਐੱਚ ਓ ਦੀ ਵੀਡੀਓ ਦੇਖ ਕੇ ਹਰ ਕੋਈ ਉਨ੍ਹਾਂ ਦੀ ਸਿਫਤ ਕਰ ਰਿਹਾ ਹੈ ਅਤੇ ਕਹਿ ਰਿਹਾ ਹੈ ਕਿ ਅਫ਼ਸਰ ਹੋਵੇ ਤਾਂ ਇਹੋ ਜਿਹਾ ਹੋਵੇ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *