ਜਿਹੜੇ SHO ਨੇ ਮਾਰੇਆ ਸੀ ਡਿਪਟੀ ਮੇਅਰ ਦੇ ਥ-ਪ-ੜ, ਹੁਣ ਉਸੇ SHO ਦੀ ਸਾਹਮਣੇ ਆਈ ਇੱਕ ਹੋਰ ਵੀਡੀਓ

ਕਈ ਵਾਰ ਗਲਤ ਫਹਿਮੀ ਕਾਰਨ ਜਾਂ ਜਾਣੇ ਅਣਜਾਣੇ ਵਿੱਚ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ। ਜਿਨ੍ਹਾਂ ਦੀ ਵਜ੍ਹਾ ਨਾਲ ਕਈ ਵਾਰ ਹੋਰ ਹੀ ਮਸਲੇ ਪੈਦਾ ਹੋ ਜਾਂਦੇ ਹਨ। ਇਸ ਲਈ ਟਕਰਾਅ ਦੀ ਨੀਤੀ ਤੋਂ ਬਚਣਾ ਚਾਹੀਦਾ ਹੈ। ਦੇਖਣ ਵਿੱਚ ਆਉਂਦਾ ਹੈ ਕਿ ਕਈ ਵਾਰ ਪੁਲੀਸ ਮੁਲਾਜ਼ਮ ਆਮ ਲੋਕਾਂ ਨਾਲ ਬਿਨਾਂ ਕਾਰਨ ਸਖ਼ਤ ਹੋ ਜਾਂਦੇ ਹਨ। ਜਿਸ ਕਰਕੇ ਕਈ ਵਾਰ ਮਾਮਲਾ ਉਲਝ ਜਾਂਦਾ ਹੈ। ਅਜਿਹਾ ਹੀ 2-3 ਦਿਨ ਪਹਿਲਾਂ ਮੋਗਾ ਵਿੱਚ ਵਾਪਰਿਆ।

ਜਿੱਥੇ ਲੁਧਿਆਣਾ ਤੋਂ ਗਏ ਸਬ ਇੰਸਪੈਕਟਰ ਕੁਲਦੀਪ ਸਿੰਘ ਨੇ ਮੋਗਾ ਦੇ ਡਿਪਟੀ ਮੇਅਰ ਦੇ ਥੱ-ਪ-ੜ ਜੜ ਦਿੱਤਾ। ਜਿਸ ਕਰਕੇ ਲੋਕਾਂ ਨੇ ਇਕੱਠੇ ਹੋ ਕੇ ਪੁਲੀਸ ਦੀ ਇਸ ਹਰਕਤ ਤੇ ਆਪਣਾ ਰੋਸ ਜਤਾਇਆ। ਜਿਸ ਤੋਂ ਬਾਅਦ ਐੱਸ ਐੱਚ ਓ ਕੁਲਦੀਪ ਸਿੰਘ ਨੂੰ ਮੁਆਫ਼ੀ ਮੰਗਣੀ ਪਈ। ਇਸ ਤੋਂ ਬਾਅਦ ਮਾਮਲਾ ਸ਼ਾਂਤ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇਕ ਮੋਟਰਸਾਈਕਲ ਚੋਰੀ ਹੋਣ ਦੇ ਮਾਮਲੇ ਵਿੱਚ ਲੁਧਿਆਣਾ ਤੋਂ ਪੁਲੀਸ ਮੋਗਾ ਦੇ ਕਬਾਡ਼ ਬਾਜ਼ਾਰ ਵਿੱਚ ਗਈ ਸੀ।

ਜਿਸ ਦੁਕਾਨ ਵਿੱਚ ਪੁਲੀਸ ਵਾਲੇ ਬੈਠੇ ਸਨ, ਉੱਥੇ ਮੋਗਾ ਦੇ ਡਿਪਟੀ ਮੇਅਰ ਪਹੁੰਚ ਗਏ। ਉਹ ਕਬਾੜੀਆ ਐਸੋਸੀਏਸ਼ਨ ਦੇ ਪ੍ਰਧਾਨ ਵੀ ਹਨ। ਜਦੋਂ ਡਿਪਟੀ ਮੇਅਰ ਨੇ ਐਸ ਐਚ ਓ ਨੂੰ ਪੁੱਛਿਆ ਕਿ ਮਾਮਲਾ ਕੀ ਹੈ? ਤਾਂ ਉਹ ਭ ੜ ਕ ਗਏ ਅਤੇ ਡਿਪਟੀ ਮੇਅਰ ਦੇ ਥੱਪੜ ਤੱਕ ਜੜ ਦਿੱਤਾ। ਜਿਸ ਕਰਕੇ ਮਾਮਲਾ ਵਿਗੜ ਗਿਆ। ਭਾਵੇਂ ਸਾਰੀ ਘਟਨਾ ਸੀ ਸੀ ਟੀ ਵੀ ਵਿੱਚ ਕੈ ਦ ਹੋ ਗਈ ਸੀ ਪਰ ਸਬ ਇੰਸਪੈਕਟਰ ਕੁਲਦੀਪ ਸਿੰਘ ਆਪਣੇ ਤੇ ਲੱਗੇ ਦੋਸ਼ਾਂ ਨੂੰ ਨਕਾਰਦੇ ਰਹੇ।

ਇਸ ਤੋਂ ਬਾਅਦ ਲੋਕ ਪੁਲਿਸ ਦੇ ਇਸ ਵਤੀਰੇ ਦੀ ਨਿੰਦਾ ਕਰਨ ਲੱਗੇ। ਜਿਸ ਕਰਕੇ ਅਖੀਰ ਪੁਲੀਸ ਨੂੰ ਮਾਫ਼ੀ ਮੰਗਣੀ ਪਈ। ਸਬ ਇੰਸਪੈਕਟਰ ਕੁਲਦੀਪ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਜੋ ਡਿਪਟੀ ਮੇਅਰ ਤੇ ਹੱਥ ਚੁੱਕਿਆ ਗਿਆ ਹੈ, ਇਸ ਦਾ ਉਨ੍ਹਾਂ ਨੂੰ ਅ ਫ਼ ਸੋ ਸ ਹੈ। ਭਾਵੇਂ ਡਿਪਟੀ ਮੇਅਰ ਹੋਵੇ ਜਾਂ ਕੋਈ ਹੋਰ ਇਨਸਾਨ। ਉਨ੍ਹਾਂ ਨੂੰ ਕਿਸੇ ਨਾਲ ਵੀ ਇਸ ਤਰ੍ਹਾਂ ਦਾ ਵਰਤਾਅ ਨਹੀਂ ਕਰਨਾ ਚਾਹੀਦਾ। ਇਸ ਤੋਂ ਬਾਅਦ ਡਿਪਟੀ ਮੇਅਰ ਦਾ ਸ਼ਿਕਵਾ ਦੂਰ ਹੋ ਗਿਆ ਅਤੇ ਸਾਰਾ ਮਾਮਲਾ ਸ਼ਾਂਤ ਹੋ ਚੁੱਕਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *