ਮੈਡਮ ਨੇ 6ਵੀਂ ਚ ਪੜ੍ਹਦੀ ਕੁੜੀ ਨਾਲ ਜੋ ਕੀਤਾ, ਦੇਖਕੇ ਭੜਕ ਗਈ ਮਾਂ, ਦੇਖੋ ਕਿਵੇਂ ਲਿਆਂਦੀਆਂ ਹਨੇਰੀਆਂ

ਜਲੰਧਰ ਦੇ ਇਕ ਸਰਕਾਰੀ ਸਕੂਲ ਵਿੱਚ ਇਕ ਅਧਿਆਪਕਾ ਦੁਆਰਾ ਛੇਵੀਂ ਕਲਾਸ ਦੀ ਇਕ ਬੱਚੀ ਨਾਲ ਖਿੱਚ ਧੂਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੀ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਹੈ। ਬੱਚੀ ਦੇ ਪਰਿਵਾਰ ਦੇ ਦੱਸਣ ਮੁਤਾਬਕ ਬੱਚੀ ਦੀ ਅੱਖ ਤੇ ਸੱਟ ਦਾ ਨਿਸ਼ਾਨ ਹੈ। ਉਸ ਦੇ ਕੰਨ ਦੇ ਅੰਦਰੂਨੀ ਹਿੱਸੇ ਵਿੱਚ ਵੀ ਸੱਟ ਲੱਗੀ ਹੈ। ਸਰਕਾਰੀ ਹਸਪਤਾਲ ਵੱਲੋਂ ਐਮ.ਐਲ.ਆਰ ਕੱਟ ਦਿੱਤੀ ਗਈ ਹੈ। ਬੱਚੀ ਦੀ ਮਾਂ ਨੇ ਦੱਸਿਆ ਹੈ ਕਿ ਪਹਿਲਾਂ ਉਨ੍ਹਾਂ ਦੀ ਬੱਚੀ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੀ ਸੀ

ਪਰ ਲਾਕਡਾਊਨ ਕਾਰਨ ਪੈਦਾ ਹੋਏ ਹਾਲਾਤਾਂ ਕਾਰਨ ਉਨ੍ਹਾਂ ਨੇ ਬੱਚੀ ਨੂੰ ਸਰਕਾਰੀ ਸਕੂਲ ਵਿੱਚ ਲਗਾ ਦਿੱਤਾ। ਸਕੂਲ ਦਾ ਕੰਮ ਨਾ ਕਰਨ ਪਿੱਛੇ ਮੈਡਮ ਨੇ ਬੱਚੀ ਦੀ ਖਿੱਚ ਧੂਹ ਕੀਤੀ ਅਤੇ ਬੱਚੀ ਬੈਂਚ ਨਾਲ ਜਾ ਵੱਜੀ। ਬੱਚੀ ਦੀ ਮਾਂ ਦੇ ਦੱਸਣ ਮੁਤਾਬਕ ਬੱਚੇ ਨੂੰ ਧਮਕਾਇਆ ਗਿਆ ਕਿ ਘਰ ਜਾ ਕੇ ਨਹੀਂ ਦੱਸਣਾ। ਨਹੀਂ ਤਾਂ ਹੋਰ ਖਿੱਚ ਧੂਹ ਕੀਤੀ ਜਾਵੇਗੀ। ਮੈਡਮ ਵੱਲੋਂ ਉਨ੍ਹਾਂ ਨੂੰ ਡੀ.ਐੱਸ.ਪੀ ਦੀ ਧਮਕੀ ਦਿੱਤੀ ਗਈ। ਉਨ੍ਹਾਂ ਦੀ ਬੱਚੀ ਘਰ ਜਾ ਕੇ ਸੌਂ ਗਈ ਪਰ ਜਦੋਂ ਜਾਗੀ ਤਾਂ ਉਹ ਖੜ੍ਹ ਨਹੀਂ ਸੀ ਸਕਦੀ ਸਗੋਂ ਡਿੱਗ ਪੈਂਦੀ ਸੀ।

ਇਸ ਤੋਂ ਬਾਅਦ ਉਹ ਬੱਚੀ ਨੂੰ ਹਸਪਤਾਲ ਲੈ ਗਏ। ਉਹ ਥਾਣੇ ਗਏ ਤਾਂ ਪੁਲਿਸ ਛੇਤੀ ਕਾਰਵਾਈ ਨਹੀਂ ਕਰ ਰਹੀ। ਸਕੂਲ ਦੀ ਪ੍ਰਿੰਸੀਪਲ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਅਜੇ ਮੈਡਮ ਪੇਪਰਾਂ ਵਿਚ ਡਿਊਟੀ ਦੇ ਰਹੇ ਹਨ। ਜੇਕਰ ਇਸ ਦੌਰਾਨ ਉਨ੍ਹਾਂ ਦੀ ਬੱਚੀ ਨੂੰ ਕੁਝ ਹੋ ਜਾਂਦਾ ਹੈ ਤਾਂ ਕੌਣ ਜ਼ਿੰਮੇਵਾਰ ਹੈ? ਬੱਚੀ ਦਾ ਕਹਿਣਾ ਹੈ ਕਿ ਉਸ ਨੇ ਕੰਮ ਤਾਂ ਕੀਤਾ ਸੀ ਪਰ ਕਾਪੀ ਘਰ ਭੁੱਲ ਗਈ ਸੀ। ਮੈਡਮ ਨੇ ਉਸ ਦੀ ਬਹੁਤ ਜ਼ਿਆਦਾ ਖਿੱਚ ਧੂਹ ਕੀਤੀ।

ਅਧਿਆਪਕਾ ਨੇ ਆਪਣੇ ਤੇ ਲੱਗੇ ਖਿੱਚ ਧੂਹ ਦੇ ਦੋਸ਼ਾਂ ਨੂੰ ਨਕਾਰਿਆ ਹੈ। ਸਕੂਲ ਦੀ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਕਰਨਗੇ ਅਤੇ ਆਪਣੇ ਸੀਨੀਅਰ ਅਧਿਕਾਰੀਆਂ ਨਾਲ ਗੱਲ ਬਾਤ ਕਰਕੇ ਹੀ ਕੋਈ ਕਾਰਵਾਈ ਕਰਨਗੇ। ਦੂਜੇ ਪਾਸੇ ਬੱਚੀ ਦੇ ਪਰਿਵਾਰ ਵਾਲੇ ਕਾਰਵਾਈ ਦੀ ਮੰਗ ਕਰ ਰਹੇ ਹਨ। ਮਾਮਲਾ ਪੁਲੀਸ ਤੱਕ ਪਹੁੰਚ ਗਿਆ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *