ਸਵਿਫਟ ਕਾਰ ਤੇ ਛੋਟੇ ਹਾਥੀ ਦੀ ਹੋਈ ਟੱਕਰ, ਕੱਟ ਕੱਟਕੇ ਲਾਸ਼ਾਂ ਕੱਢਣੀਆਂ ਪਈਆਂ ਬਾਹਰ

ਕੋਈ ਸਮਾਂ ਹੁੰਦਾ ਸੀ, ਜਦੋਂ ਲੋਕ ਖੇਤਾਂ ਵਿਚ ਕੰਮ ਕਰਨ ਲਈ ਕਈ ਕੋਹ ਦਾ ਪੈਂਡਾ ਪੈਦਲ ਹੀ ਜਾਂਦੇ ਸਨ। ਅੱਜਕਲ੍ਹ ਆਵਾਜਾਈ ਦੇ ਸਾਧਨ ਹੋਣ ਕਾਰਨ ਲੋਕ ਸਮੇਂ ਦੀ ਬੱਚਤ ਲਈ ਆਵਾਜਾਈ ਦੇ ਸਾਧਨਾਂ ਦੀ ਵਰਤੋਂ ਕਰਦੇ ਹਨ। ਜਿੱਥੇ ਸਾਨੂੰ ਇਨ੍ਹਾਂ ਦਾ ਫਾਇਦਾ ਦੇਖਣ ਨੂੰ ਮਿਲਦਾ ਹੈ, ਉਥੇ ਹੀ ਇਸ ਦੇ ਨੁਕਸਾਨ ਵੀ ਦੇਖਣ ਨੂੰ ਮਿਲਦੇ ਹਨ। ਜਿਵੇਂ ਕਿ ਆਵਾਜਾਈ ਦੇ ਸਾਧਨ ਵਧਣ ਕਾਰਨ ਰੋਜਾਨਾ ਕਈ ਤਰ੍ਹਾਂ ਦੇ ਹਾਦਸੇ ਵਾਪਰ ਜਾਂਦੇ ਹਨ। ਇਹ ਹਾਦਸੇ ਸਾਡੀਆਂ ਹੀ ਗਲਤੀਆਂ ਕਰਕੇ ਵਾਪਰਦੇ ਹਨ।

ਅਜਿਹਾ ਹੀ ਇਕ ਮਾਮਲਾ ਜਲਾਲਾਬਾਦ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਕਾਰ ਅਤੇ ਛੋਟੇ ਹਾਥੀ ਦੀ ਆਪਸ ਵਿਚ ਟੱਕਰ ਹੋ ਗਈ। ਇਸ ਦੌਰਾਨ ਦੋਹਾਂ ਗੱਡੀਆਂ ਵਿਚ ਸਵਾਰ ਕੁਝ ਵਿਅਕਤੀਆਂ ਦੇ ਸੱਟਾਂ ਲੱਗੀਆਂ ਅਤੇ ਕਈਆਂ ਦੀ ਤਾਂ ਮੌਕੇ ਤੇ ਹੀ ਜਾਨ ਚਲੀ ਗਈ। ਪੁਲਿਸ ਅਧਿਕਾਰੀ ਦੁਆਰਾ ਮਿਲੀ ਜਾਣਕਾਰੀ ਅਨੁਸਾਰ ਉਹਨਾਂ ਨੂੰ ਇਸ ਸਬੰਧੀ ਜਾਣਕਾਰੀ ਮਿਲੀ ਸੀ ਕਿ ਇਕ ਸਵਿੱਫਟ ਕਾਰ ਅਤੇ ਛੋਟੇ ਹਾਥੀ ਦੀ ਆਪਸ ਵਿਚ ਟੱਕਰ ਹੋ ਗਈ।

ਇਸ ਦੌਰਾਨ ਉਹ ਮੌਕੇ ਤੇ ਪਹੁੰਚੇ। ਜਦੋਂ ਉਨ੍ਹਾਂ ਵੱਲੋਂ ਜਾਂਚ ਕੀਤੀ ਗਈ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਸ ਟੱਕਰ ਦੌਰਾਨ 4 ਲੋਕਾਂ ਦੀ ਮੋਤ ਹੋ ਗਈ ਹੈ। ਜਿਸ ਵਿੱਚ ਇਕ ਕਾਰ ਡਰਾਈਵਰ ਜੋ ਕਿ ਸਵਿਫਟ ਕਾਰ ਵਿੱਚ ਇਕੱਲਾ ਹੀ ਸਵਾਰ ਸੀ ਅਤੇ ਦੂਜੇ ਪਾਸੇ ਛੋਟੇ ਹਾਥੀ ਵਿਚ ਤਿੰਨ ਸਵਾਰੀਆਂ, 2 ਔਰਤਾਂ ਅਤੇ 1 ਵਿਅਕਤੀ ਦੀ ਮੋਤ ਹੋ ਗਈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਛੋਟੇ ਹਾਥੀ ਵਿਚ ਸਵਾਰ ਸਵਾਰੀਆਂ ਪਿੰਡ ਸ਼ੇਰਾਂਅਲੀ ਮਨੀਆਲਾ ਨਰਮਾ ਚੁਗਣ ਲਈ ਗੰਗਾਨਗਰ ਪਾਸੇ ਜਾ ਰਹੀਆਂ ਸਨ।

ਦੂਜੇ ਪਾਸੇ ਇੱਕ ਸਵਿਫਟ ਕਾਰ ਆ ਰਹੀ ਸੀ। ਇਸ ਦੌਰਾਨ ਇਹ ਦੋਨਾਂ ਗੱਡੀਆਂ ਦੀ ਆਪਸ ਵਿਚ ਟੱਕਰ ਹੋ ਗਈ। ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਬੱਚਿਆਂ ਅਤੇ ਔਰਤਾਂ ਦੇ ਸੱਟਾਂ ਲੱਗੀਆਂ ਹਨ। ਉਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਵੱਲੋਂ ਮਾਮਲਾ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *