ਚੱਲਦੀ ਟਰਾਲੀ ਦੇ ਟਾਇਰ ਹੇਠਾਂ ਦਬਿਆ ਮੁੰਡਾ, ਮੋਤ ਦੀ live ਵੀਡੀਓ ਦੇਖ ਪੈਰਾਂ ਹੇਠੋਂ ਨਿਕਲ ਜਾਵੇਗੀ ਜਮੀਨ

ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਬੜੇ ਲੰਮੇਂ ਸਮੇਂ ਤੋਂ ਦਿੱਲੀ ਵਿਚ ਅੰਦੋਲਨ ਚਲ ਰਿਹਾ ਹੈ। ਇਸ ਦੌਰਾਨ ਕਿੰਨੇ ਹੀ ਕਿਸਾਨ ਆਪਣੀ ਜਾਨ ਗਵਾ ਚੁੱਕੇ ਹਨ। ਜਿਸ ਦਾ ਕੇਂਦਰ ਸਰਕਾਰ ਤੇ ਕੋਈ ਵੀ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ। ਅਜਿਹਾ ਹੀ ਇੱਕ ਹੋਰ ਤਾਜ਼ਾ ਮਾਮਲਾ ਤਰਨਤਾਰਨ ਤੋਂ ਸਾਹਮਣੇ ਆਇਆ ਹੈ, ਜਿੱਥੇ ਦਿੱਲੀ ਅੰਦੋਲਨ ਵਿੱਚ ਤਰਨਤਾਰਨ ਜ਼ਿਲ੍ਹੇ ਦੇ ਕੁਝ ਵਿਅਕਤੀਆਂ ਦੀ ਡਿਊਟੀ ਲੱਗੀ ਸੀ। ਇਸ ਦੌਰਾਨ ਹੀ ਇਕ ਨੌਜਵਾਨ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਦੀ ਮੌਕੇ ਤੇ ਹੀ ਮੋਤ ਹੋ ਗਈ।

ਇੱਕ ਵਿਅਕਤੀ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਦਿੱਲੀ ਅੰਦੋਲਨ ਚੱਲ ਰਿਹਾ ਹੈ। ਉਸ ਵਿੱਚ ਆਪਣੀ ਵਾਰੀ ਅਨੁਸਾਰ ਤਰਨਤਾਰਨ ਜ਼ਿਲ੍ਹੇ ਦੇ ਕੁਝ ਵਿਅਕਤੀਆਂ ਦੀ ਡਿਊਟੀ ਲਗਾਈ ਗਈ ਸੀ। ਉਸ ਡਿਊਟੀ ਵਿੱਚ ਪਿੰਡ ਸੰਗਮ ਦਾ ਬੱਗਾ ਨਾਮਕ ਨੌਜਵਾਨ ਟਰਾਲਾ ਲੈ ਕੇ ਆਇਆ ਸੀ। ਜਦੋਂ ਬੱਗਾ ਟਰਾਲਾ ਚਲਾ ਰਿਹਾ ਸੀ ਅਤੇ ਕੁਝ ਵਿਅਕਤੀ ਟਰਾਲੇ ਵਿਚ ਸੁੱਤੇ ਪਏ ਸਨ ਤਾਂ ਇਸ ਦੌਰਾਨ ਹੀ ਇੱਕ ਟਰੱਕ ਨੇ ਟਰਾਲੇ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਨੌਜਵਾਨ ਬੱਗਾ ਦੀ ਮੌਕੇ ਤੇ ਹੀ ਜਾਨ ਚਲੀ ਗਈ ਅਤੇ ਦੂਸਰੇ ਦੇ ਸੱਟਾਂ ਲੱਗੀਆਂ।

ਵਿਅਕਤੀ ਦਾ ਕਹਿਣਾ ਹੈ ਕਿ ਸਰਕਾਰ ਨੂੰ ਇਹਨਾਂ ਹੋ ਰਹੀਆਂ ਮੋਤਾਂ ਅਤੇ ਲੱਗੇ ਧਰਨੇ ਬਾਰੇ ਗੰ ਭੀ ਰ ਤਾ ਨਾਲ ਸੋਚਣ ਦੀ ਲੋੜ ਹੈ, ਕਿਉਕਿ ਜਿੰਦਗੀ ਵਾਰ ਵਾਰ ਨਹੀਂ ਮਿਲਦੀ। ਇਸ ਕਰਕੇ ਉਹਨਾਂ ਵੱਲੋ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜਿੰਨੀ ਜਲਦੀ ਹੋ ਸਕੇ, ਇਹ ਕਾਨੂੰਨ ਰੱਦ ਕਰਕੇ ਕਿਸਾਨਾਂ ਨੂੰ ਆਪਣੇ ਘਰ ਵਾਪਸ ਭੇਜਿਆ ਜਾਵੇ। ਟਰਾਲੀ ਵਿੱਚ ਮੌਜੂਦ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਟਰਾਲੀ ਵਿਚ ਸੁੱਤੇ ਪਏ ਸਨ।

ਇਸ ਦੌਰਾਨ ਇਕ ਟਰੱਕ ਨੇ ਟਰਾਲੀ ਨੂੰ ਟੱਕਰ ਮਾਰ ਦਿੱਤੀ। ਜਦੋਂ ਉਨ੍ਹਾਂ ਨੇ ਉਠ ਕੇ ਦੇਖਿਆ ਤਾਂ ਟਰਾਲੀ ਦਾ ਡਰਾਈਵਰ ਟਰੱਕ ਦੇ ਅਗਲੇ ਟਾਇਰ ਥੱਲੇ ਆਇਆ ਹੋਇਆ ਸੀ। ਜਿਸ ਦੀ ਮੌਕੇ ਤੇ ਹੀ ਮੋਤ ਹੋ ਗਈ। ਇੱਕ ਹੋਰ ਵਿਅਕਤੀ ਜਿਸ ਨੂੰ ਕਿ ਕਈ ਸੱ ਟਾਂ ਲੱਗੀਆਂ ਸਨ, ਉਸ ਦਾ ਬਚਾਅ ਹੋ ਗਿਆ ਹੈ। ਮੌਕੇ ਤੇ ਮੌਜੂਦ ਵਿਅਕਤੀ ਨੇ ਮੰਗ ਕੀਤੀ ਹੈ ਕਿ ਲਾਗੂ ਕੀਤੇ ਗਏ ਇਹ ਬਿੱਲ ਜਲਦੀ ਤੋਂ ਜਲਦੀ ਰੱਦ ਕੀਤੇ ਜਾਣ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *