ਬੰਦ ਦੌਰਾਨ ਜਲੰਧਰ ਚ ਹੋ ਗਿਆ ਵੱਡਾ ਕਾਂਡ, ਪੂਰੇ ਇਲਾਕੇ ਚ ਫੈਲਿਆ ਦਹਸ਼ਤ ਦਾ ਮਾਹੌਲ

ਇਹ ਮਾਮਲਾ ਜਲੰਧਰ ਸ਼ਹਿਰ ਤੋਂ ਸਾਹਮਣੇ ਆਇਆ ਹੈ, ਜਿੱਥੇ ਕਿਸੇ ਵੱਲੋਂ ਘਰ ਵਿੱਚ ਇਕੱਲੀ ਰਹਿ ਰਹੀ 60 ਸਾਲਾ ਬਜ਼ੁਰਗ ਔਰਤ ਬਲਵੀਰ ਕੌਰ ਦੀ ਜਾਨ ਲੈ ਲਈ ਗਈ। ਜਦੋਂ ਗੁਆਂਢੀਆਂ ਨੂੰ ਇਸ ਗੱਲ ਦੀ ਜਾਣਕਾਰੀ ਹੋਈ ਤਾਂ ਉਨ੍ਹਾਂ ਵੱਲੋਂ ਪੁਲਿਸ ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ। ਇੱਕ ਗੁਆਂਢੀ ਔਰਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਬਲਵੀਰ ਕੌਰ ਦੇ ਘਰ ਹਰ ਰੋਜ ਇਕ ਦੋਧੀ ਦੁੱਧ ਦੇਣ ਲਈ ਆਉਂਦਾ ਸੀ। ਸਵੇਰ ਸਮੇਂ ਜਦੋਂ ਦੋਧੀ ਵੱਲੋਂ ਦੁੱਧ ਦੇਣ ਲਈ ਆਵਾਜ਼ ਲਗਾਈ ਗਈ ਤਾਂ ਉਸ ਨੇ ਦਰਵਾਜ਼ਾ ਨਹੀਂ ਖੋਲ੍ਹਿਆ।

ਦੋਧੀ ਨੇ ਉਨ੍ਹਾਂ ਨੂੰ ਇਸ ਦੀ ਸੂਚਨਾ ਦੇ ਦਿੱਤੀ ਕਿ ਬਜ਼ੁਰਗ ਔਰਤ ਵੱਲੋਂ ਦੁੱਧ ਲੈਣ ਲਈ ਦਰਵਾਜ਼ਾ ਨਹੀਂ ਖੋਲ੍ਹਿਆ ਗਿਆ, ਇਸ ਲਈ ਉਹ ਜਾ ਕੇ ਇਕ ਵਾਰ ਦੇਖ ਲੈਣ। ਉਦੋਂ ਉਨ੍ਹਾਂ ਨੇ ਅੰਦਰ ਜਾ ਕੇ ਦੇਖਿਆ ਤਾਂ ਬਲਵੀਰ ਕੌਰ ਦੀ ਮ੍ਰਿਤਕ ਦੇਹ ਥੱਲੇ ਪਈ ਸੀ, ਜਿਸ ਦਾ ਮੂੰਹ ਅਤੇ ਹੱਥ ਬੰਨ੍ਹੇ ਹੋਏ ਸਨ। ਔਰਤ ਦਾ ਕਹਿਣਾ ਹੈ ਕਿ ਮ੍ਰਿਤਕਾ ਇੱਕਲੀ ਹੀ ਰਹਿੰਦੀ ਸੀ, ਜਿਸ ਦੇ ਪਤੀ ਦੀ ਵੀ ਮੋਤ ਹੋ ਚੁੱਕੀ ਹੈ ਅਤੇ ਉਸ ਕੋਲ ਕੋਈ ਬੱਚਾ ਵੀ ਨਹੀਂ ਹੈਰਾਹੁਲ ਨਾਮਕ ਲੜਕੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੇ ਘਰ ਸਵੇਰੇ ਉਨ੍ਹਾਂ ਦਾ ਗੁਆਂਢੀ ਗੋਲੂ ਆਇਆ ਸੀ

ਜਿਸ ਨੇ ਇਸਦੀ ਜਾਣਕਾਰੀ ਦਿੱਤੀ। ਜਦੋਂ ਉਨ੍ਹਾਂ ਨੇ ਅੰਦਰ ਜਾ ਕੇ ਦੇਖਿਆ ਤਾਂ ਬਜ਼ੁਰਗ ਔਰਤ ਦੀ ਮ੍ਰਿਤਕ ਦੇਹ ਥੱਲੇ ਪਈ ਸੀ। ਜਿਸ ਦੇ ਹੱਥ ਅਤੇ ਮੂੰਹ ਬੰਨ੍ਹੇ ਹੋਏ ਸਨ ਅਤੇ ਮ੍ਰਿਤਕਾ ਦੇ ਕੁਝ ਕੱਪੜੇ ਵੀ ਖੁੱਲ੍ਹੇ ਹੋਏ ਸਨ। ਉਹ ਤਾਲਾ ਖੋਲ੍ਹ ਕੇ ਬਾਹਰ ਆ ਗਏ ਅਤੇ ਉਨ੍ਹਾਂ ਨੇ 9:30 ਵਜੇ ਪੁਲਿਸ ਨੂੰਇਸ ਦੀ ਜਾਣਕਾਰੀ ਦਿੱਤੀ 10 ਵਜੇ ਪੁਲੀਸ ਘਟਨਾ ਸਥਾਨ ਤੇ ਪਹੁੰਚ ਗਈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 60 ਸਾਲਾ ਮ੍ਰਿਤਕ ਬਲਵੀਰ ਕੌਰ ਦੇ ਪਤੀ ਪੂਰਨ ਸਿੰਘ ਦੀ 6-7 ਸਾਲ ਪਹਿਲਾਂ ਹੀ ਮੋਤ ਹੋ ਚੁੱਕੀ ਹੈ।

ਉਨ੍ਹਾਂ ਨੂੰ ਮੁਹੱਲੇ ਤੋਂ ਜਾਣਕਾਰੀ ਮਿਲੀ ਕਿ ਮ੍ਰਿਤਕਾ ਇਕੱਲੀ ਹੀ ਘਰ ਵਿਚ ਰਹਿੰਦੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਾਰੇ ਮਾਮਲੇ ਨੂੰ ਦੇਖ ਕੇ ਲੱਗਦਾ ਹੈ ਕਿ ਕਿਸੇ ਵੱਲੋਂ ਬਲਵੀਰ ਕੌਰ ਦੀ ਜਾਨ ਲਈ ਗਈ ਹੈ। ਇਸ ਕਾਰਨ ਉਨ੍ਹਾਂ ਵੱਲੋਂ ਹੱ-ਤਿ-ਆ ਦਾ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਨਾਲ ਹੀ ਉਹਨਾਂ ਨੇ ਦੱਸਿਆ ਕਿ ਮ੍ਰਿਤਕਾ ਦੀ ਇਕ ਡਾਇਰੀ ਵੀ ਮਿਲੀ ਹੈ, ਜਿਸ ਦੇ ਜ਼ਰੀਏ ਉਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਗੱਲਬਾਤ ਕੀਤੀ ਜਾਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕੋਈ ਲੁੱਟ ਖੋਹ ਦਾ ਮਾਮਲਾ ਨਹੀਂ ਹੈ, ਕਿਉਂਕਿ ਮ੍ਰਿਤਕਾ ਦੀ ਸੋਨੇ ਦੀ ਚੇਨ ਉਵੇਂ ਹੀ ਪਈ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *