ਮਾਂ ਨੂੰ ਮਿਲਣ ਗਈ ਸੀ ਧੀ, ਜਦ ਖੋਲਿਆ ਘਰ ਦਾ ਗੇਟ ਤਾਂ ਪੈਰਾਂ ਹੇਠੋਂ ਨਿਕਲ ਗਈ ਜਮੀਨ

ਜੇ ਦੇਖਿਆ ਜਾਵੇ ਤਾਂ ਪੰਜਾਬ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਅਜੇ ਤੱਕ ਬੰਦ ਹੋਣ ਦਾ ਨਾਮ ਨਹੀਂ ਲੈ ਰਹੀਆਂ। ਹਰ ਨਵੇਂ ਦਿਨ ਇਸ ਨਾਲ ਜੁੜੀਆਂ ਖਬਰਾਂ ਸਾਹਮਣੇ ਆ ਜਾਂਦੀਆਂ ਹਨ। ਪੁਲਿਸ ਪ੍ਰਸ਼ਾਸ਼ਨ ਵੱਲੋਂ ਇਨ੍ਹਾਂ ਨੂੰ ਰੋਕਣ ਲਈ ਹਰ ਤਰ੍ਹਾਂ ਦੇ ਜਤਨ ਕੀਤੇ ਜਾ ਰਹੇ ਹਨ ਪਰ ਫਿਰ ਵੀ ਕੁਝ ਮਾੜੇ ਅਨਸਰ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ। ਅਜਿਹਾ ਹੀ ਇੱਕ ਹੋਰ ਤਾਜ਼ਾ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਲੁਟੇਰਿਆਂ ਵੱਲੋਂ ਘਰ ਅੰਦਰ ਵੜ ਕੇ ਹੀ ਲੁੱਟ- ਖੋਹ ਨੂੰ ਅੰਜਾਮ ਦਿੱਤਾ ਗਿਆ।

ਲੁਟੇਰਿਆਂ ਵੱਲੋਂ ਇਹ ਸਾਰਾ ਕਾਂਡ ਉਦੋਂ ਕੀਤਾ ਗਿਆ, ਜਦੋਂ ਘਰ ਵਿੱਚ ਕੋਈ ਵੀ ਪਰਿਵਾਰਿਕ ਮੈਂਬਰ ਮੌਜੂਦ ਨਹੀਂ ਸੀ। ਰੀਮਾ ਨਾਮਕ ਔਰਤ ਵਾਸੀ ਕ੍ਰਿਸ਼ਨਾ ਨਗਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਤ ਦੇ ਸਮੇਂ ਲੁਟੇਰਿਆਂ ਵੱਲੋਂ ਉਨ੍ਹਾਂ ਦੀ ਲੜਕੀ ਦੇ ਘਰ ਅੰਦਰ ਵੜ ਕੇ ਲੁੱਟ- ਖੋਹ ਕੀਤੀ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਲੜਕੀ 2 ਸਾਲ ਤੋਂ ਸਲਾਮਾ ਨਗਰ ਵਿੱਚ ਰਹਿ ਰਹੀ ਹੈ। ਬੀਤੇ ਦਿਨੀਂ ਲੜਕੀ ਉਹਨਾਂ ਨੂੰ ਮਿਲਣ ਲਈ ਕ੍ਰਿਸ਼ਨਾ ਨਗਰ ਆਈ ਹੋਈ ਸੀ।

ਜਿਸ ਦੇ ਪਿੱਛੋਂ ਲੁਟੇਰਿਆਂ ਵੱਲੋਂ ਰਾਤ ਦੇ ਸਮੇਂ ਘਰ ਦੇ ਦਰਵਾਜ਼ੇ ਤੋੜ ਕੇ ਲੁੱਟ ਖੋਹ ਕੀਤੀ ਗਈ। ਇਸ ਦੌਰਾਨ ਉਹ ਕੰਪਿਊਟਰ, 2 ਮੁੰਦਰੀਆਂ, ਟੋਪਸਾਂ ਦਾ ਜੋੜਾ, ਇੱਕ ਚੇਨੀ ਅਤੇ 15 ਹਜਾਰ ਰੁਪਏ ਚੋਰੀ ਕਰ ਲਏ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਘਟਨਾ ਦਾ ਉਦੋਂ ਪਤਾ ਲੱਗਾ, ਜਦੋਂ ਉਨ੍ਹਾਂ ਦੀ ਲੜਕੀ ਸਵੇਰੇ ਘਰ ਪਹੁੰਚੀ ਅਤੇ ਉਸ ਨੇ ਘਰ ਦਾ ਪਿਛਲਾ ਦਰਵਾਜ਼ਾ ਖੁੱਲ੍ਹਾ ਦੇਖਿਆ। ਜਦ ਕਿ ਗੇਟ ਬੰਦ ਸੀ। ਉਨ੍ਹਾਂ ਦੀ ਲੜਕੀ ਨੂੰ ਗੁਆਂਢੀਆਂ ਨੇ ਅਵਾਜ਼ ਮਾਰ ਕੇ ਦੱਸਿਆ ਕਿ ਘਰ ਦੇ ਅੰਦਰ ਕੋਈ ਵੜ ਗਿਆ ਹੈ।

ਜਦੋਂ ਲੜਕੀ ਨੇ ਘਰ ਅੰਦਰ ਜਾਕੇ ਦੇਖਿਆ ਤਾਂ ਸਮਾਨ ਖਿੱਲਰਿਆ ਹੋਇਆ ਸੀ, ਅਲਮਾਰੀ ਦੇ ਤਾਲੇ ਤੋੜੇ ਹੋਏ ਸਨ। ਅੱਧੇ ਘੰਟੇ ਬਾਅਦ ਪੁਲਿਸ ਵੀ ਆ ਗਈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੁਚੀ ਸੈਣੀ ਪਤਨੀ ਸੂਰਜ ਕੁਮਾਰ ਸੈਣੀ ਵੱਲੋਂ 12 ਵਜੇ ਮੁਨਸ਼ੀ ਨੂੰ ਫੋਨ ਕਰਕੇ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਬਾਅਦ ਉਹ ਤੁਰੰਤ ਹੀ ਘਟਨਾ ਸਥਾਨ ਤੇ ਪਹੁੰਚ ਗਏ। ਉਨ੍ਹਾਂ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *