ਰਾਤ ਨੂੰ ਸੁੱਤੇ ਪਏ ਬੱਚਿਆਂ ਦੇ ਕੰਬਲ ਚ ਦੇਖੋ ਕੀ ਵੜਿਆ, 3 ਬੱਚਿਆਂ ਨੂੰ ਚੁੱਕ ਹਸਪਤਾਲ ਭੱਜਿਆ ਪਿਓ

ਫ਼ਰੀਦਕੋਟ ਦੇ ਪਿੰਡ ਪੱਕਾ ਵਿੱਚ ਇਕ ਗ਼-ਰੀ-ਬ ਪਰਵਾਸੀ ਪਰਿਵਾਰ ਦੇ 3 ਬੱਚਿਆਂ ਨੂੰ ਸੱਪ ਦੁਆਰਾ ਡਸ ਲੈਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਬੱਚੇ ਇਕ ਹੀ ਮੰਜੇ ਉੱਤੇ ਕੰਬਲ ਲੈ ਕੇ ਸੌਂ ਰਹੇ ਸਨ। ਬੱਚਿਆਂ ਵਿੱਚ 2 ਮੁੰਡੇ ਅਤੇ ਇੱਕ ਕੁੜੀ ਹੈ। ਬੱਚਿਆਂ ਦੇ ਪਿਤਾ ਰਾਜੂ ਨੇ ਡਾਂਗ ਨਾਲ ਸੱਪ ਦੀ ਜਾਨ ਲੈ ਲਈ ਹੈ। ਰਾਜੂ ਦੇ ਦੱਸਣ ਮੁਤਾਬਕ ਰਾਤ ਸਮੇਂ ਉਸ ਦੇ ਤਿੰਨੇ ਬੱਚੇ ਇਕ ਹੀ ਮੰਜੇ ਤੇ ਸੌਂ ਰਹੇ ਸਨ। ਰਾਜੂ ਦਾ ਕਹਿਣਾ ਹੈ ਕਿ ਪੱਖਾ ਚੱਲਦਾ ਹੋਣ ਕਾਰਨ ਠੰਡ ਲੱਗਣ ਕਰਕੇ ਉਸ ਨੇ ਬੱਚਿਆਂ ਤੇ ਕੰਬਲ ਦੇ ਦਿੱਤਾ।

ਪਹਿਲਾਂ ਛੋਟੇ ਲੜਕੇ ਨੂੰ ਸੱਪ ਨੇ ਡੰਗਿਆ। ਫੇਰ ਲੜਕੀ ਨੂੰ ਅਤੇ ਅਖ਼ੀਰ ਵਿੱਚ ਵੱਡੇ ਲੜਕੇ ਨੂੰ ਡੰਗਿਆ। ਉਸ ਨੇ ਰਾਤ ਨੂੰ ਹੀ ਡਾਂਗ ਲੈ ਕੇ ਸੱਪ ਦੀ ਜਾਨ ਲੈ ਲਈ। ਰਾਜੂ ਨੇ ਦੱਸਿਆ ਹੈ ਕਿ ਪਹਿਲਾਂ ਉਨ੍ਹਾ ਨੇ ਬੱਚਿਆਂ ਦਾ ਹਥੌਲਾ ਕਰਵਾਇਆ ਪਰ ਫੇਰ ਗੱਡੀ ਮਿਲ ਜਾਣ ਤੇ ਹਸਪਤਾਲ ਲੈ ਆਏ। ਇੱਕ ਲੜਕੇ ਦੀ ਉਮਰ 8 ਸਾਲ ਅਤੇ ਦੂਜੇ ਦੀ 6 ਸਾਲ ਹੈ। ਮਹਿਲਾ ਡਾਕਟਰ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੇ ਹਸਪਤਾਲ ਵਿੱਚ 2 ਬੱਚੇ ਸੱਪ ਦੇ ਡੰਗਣ ਕਾਰਨ ਭਰਤੀ ਕੀਤੇ ਗਏ ਹਨ।

ਜਿਨ੍ਹਾਂ ਵਿੱਚ ਇੱਕ ਲੜਕੀ ਅਤੇ ਇਕ ਲੜਕਾ ਹੈ। ਇਨ੍ਹਾਂ ਬੱਚਿਆਂ ਦਾ ਇੱਕ ਭਰਾ ਸਰਕਾਰੀ ਹਸਪਤਾਲ ਵਿਚ ਭਰਤੀ ਹੈ। ਜਿਸ ਦੀ ਹਾਲਤ ਠੀਕ ਦੱਸੀ ਜਾਂਦੀ ਹੈ। ਮਹਿਲਾ ਡਾਕਟਰ ਦੇ ਦੱਸਣ ਮੁਤਾਬਕ ਉਨ੍ਹਾਂ ਕੋਲ ਭਰਤੀ ਬੱਚਿਆਂ ਵਿੱਚੋਂ ਲੜਕੀ ਦੀ ਹਾਲਤ ਠੀਕ ਹੈ ਪਰ ਮੁੰਡੇ ਦੀ ਹਾਲਤ ਠੀਕ ਨਹੀਂ ਹੈ। ਉਨ੍ਹਾਂ ਵੱਲੋਂ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਛੋਟੇ ਦੋਵੇਂ ਬੱਚੇ ਨਿੱਜੀ ਹਸਪਤਾਲ ਵਿੱਚ ਭਰਤੀ ਹਨ।

ਬੱਚਿਆਂ ਦੇ ਪਿਤਾ ਰਾਜੂ ਨੇ ਸੋਚਿਆ ਕਿ ਪੱਖਾ ਚੱਲਦਾ ਹੋਣ ਕਰਕੇ ਬੱਚਿਆਂ ਨੂੰ ਠੰਢ ਲੱਗਦੀ ਹੋਵੇਗੀ। ਜਿਸ ਕਰਕੇ ਉਸ ਨੇ ਬੱਚਿਆਂ ਉੱਤੇ ਕੰਬਲ ਦੇ ਦਿੱਤਾ ਪਰ ਉਹ ਨਹੀਂ ਸੀ ਜਾਣਦਾ ਕਿ ਕੰਬਲ ਅੰਦਰ ਸੱਪ ਵੜ ਜਾਵੇਗਾ ਅਤੇ ਬੱਚਿਆਂ ਨੂੰ ਡੰਗ ਲਵੇਗਾ। ਡਾਕਟਰਾਂ ਵੱਲੋਂ ਬੱਚਿਆਂ ਨੂੰ ਠੀਕ ਕਰਨ ਲਈ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *