ਰੇਲ ਪਟੜੀ ਵਿਚਕਾਰ ਖੜਾ ਕਰਤਾ ਕਿਸਾਨੀ ਝੰਡਾ ਲਾ ਕੇ ਟਰੈਕਟਰ, ਕਹਿੰਦੇ ਹੁਣ ਚਲਾਓ ਰੇਲਾਂ, ਅੱਜ ਸਭ ਬੰਦ ਹੈ

ਅੱਜ 27 ਸਤੰਬਰ 2021 ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ। ਕਿਸਾਨ ਮੰਗ ਕਰ ਰਹੇ ਹਨ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ 3 ਖੇਤੀ ਕਾਨੂੰਨ ਰੱਦ ਕੀਤੇ ਜਾਣ। ਦੂਜੇ ਪਾਸੇ ਕੇਂਦਰ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਕਿਸਾਨਾਂ ਲਈ ਲਾਭਦਾਇਕ ਦੱਸ ਰਹੀ ਹੈ। ਇਸ ਮਸਲੇ ਨੂੰ ਲੈ ਕੇ ਕਿਸਾਨ 26 ਨਵੰਬਰ 2020 ਤੋਂ ਦਿੱਲੀ ਵਿਖੇ ਵੱਖ ਵੱਖ ਸਥਾਨਾਂ ਤੇ ਧਰਨਾ ਦੇ ਰਹੇ ਹਨ। ਕਿਸਾਨ ਦਿੱਲੀ ਦੇ ਬਾਹਰਵਾਰ ਬੈਠੇ ਹਨ।

ਕੇਂਦਰ ਸਰਕਾਰ ਅਤੇ ਕਿਸਾਨ ਆਪਣੇ ਆਪਣੇ ਸਟੈਂਡ ਤੇ ਖੜ੍ਹੇ ਹਨ। ਕੇਂਦਰੀ ਮੰਤਰੀਆਂ ਅਤੇ ਕਿਸਾਨਾਂ ਵਿਚਕਾਰ ਕਈ ਵਾਰ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਕੋਈ ਸਿੱਟਾ ਨਹੀਂ ਨਿਕਲ ਸਕਿਆ। ਜਿਸ ਕਰਕੇ ਧਰਨਾ ਜਿਉਂ ਦਾ ਤਿਉਂ ਹੀ ਚੱਲ ਰਿਹਾ ਹੈ। ਇਨ੍ਹਾਂ 10 ਮਹੀਨਿਆਂ ਵਿਚ ਸੈਂਕੜੇ ਹੀ ਕਿਸਾਨ ਆਪਣੀਆਂ ਜਾਨਾਂ ਗਵਾ ਚੁੱਕੇ ਹਨ। ਇਸ ਸੰ ਘ ਰ ਸ਼ ਦੌਰਾਨ ਕਈ ਤਰ੍ਹਾਂ ਦੇ ਮੋੜ ਵੀ ਆਏ। 26 ਜਨਵਰੀ ਤੋਂ ਬਾਅਦ ਇੱਕ ਵਾਰ ਜਾਪਣ ਲੱਗਾ ਸੀ ਧਰਨਾ ਖ਼ਤਮ ਹੋ ਜਾਵੇਗਾ।

ਕਿਸਾਨਾਂ ਵੱਲੋਂ 27 ਸਤੰਬਰ ਦੇ ਬੰਦ ਦੌਰਾਨ ਸਿਰਫ਼ ਦਵਾਈਆਂ ਦੀਆਂ ਦੁਕਾਨਾਂ ਹੀ ਖੁੱਲ੍ਹੇ ਰੱਖਣ ਦੀ ਗੱਲ ਆਖੀ ਗਈ। ਬੰਦ ਦਾ ਸਮਾਂ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਦਾ ਰੱਖਿਆ ਗਿਆ। ਇਸ ਬੰਦ ਦੌਰਾਨ ਰੂਪਨਗਰ ਦੇ ਬਾਜ਼ਾਰ ਮੁਕੰਮਲ ਰੂਪ ਵਿਚ ਬੰਦ ਦੇਖੇ ਗਏ। ਮੈਡੀਕਲ ਸਟੋਰਾਂ ਜਾਂ ਕਲੀਨਿਕਾਂ ਤੋਂ ਬਿਨਾਂ ਕੋਈ ਵੀ ਦੁਕਾਨ ਖੁੱਲ੍ਹੀ ਨਜ਼ਰ ਨਹੀਂ ਆਈ। ਲੱਗਦਾ ਸੀ ਲੋਕਾਂ ਨੇ ਬੰਦ ਨੂੰ ਸਮਰਥਨ ਦਿੱਤਾ ਹੈ। ਰੂਪਨਗਰ ਤੋਂ ਆਨੰਦਪੁਰ ਸਾਹਿਬ ਨੂੰ ਜਾਣ ਵਾਲੀ ਸਡ਼ਕ ਸੁੰਨੀ ਨਜ਼ਰ ਆਈ।

ਕਿਸਾਨਾਂ ਨੇ ਰੇਲਵੇ ਟਰੈਕ ਉੱਤੇ ਟਰੈਕਟਰ ਖੜ੍ਹਾ ਕਰ ਦਿੱਤਾ। ਨਾਲ ਹੀ ਸੜਕ ਉੱਤੇ ਟਰੈਕਟਰ ਨਾਲ ਟਰਾਲੀ ਜੋਡ਼ ਕੇ ਖਡ਼੍ਹੀ ਕਰਕੇ ਰਸਤੇ ਨੂੰ ਬੰਦ ਕਰ ਦਿੱਤਾ ਗਿਆ। ਕੋਲ ਹੀ ਧਰਨਾਕਾਰੀ ਇਕੱਠੇ ਹੋਏ ਸਨ। ਬੰਦ ਦੌਰਾਨ ਸੜਕਾਂ ਤੇ ਵਾਹਨ ਨਾ ਦੇ ਬਰਾਬਰ ਦੇਖੇ ਗਏ। ਕੋਈ ਕੋਈ ਐਂਮਬੂਲੈਂਸ ਲੰਘਦੀ ਨਜ਼ਰ ਆਈ। ਰੇਲਵੇ ਸਟੇਸ਼ਨ ਤੇ ਟ੍ਰੇਨ ਵੀ ਖੜ੍ਹੀ ਨਜ਼ਰ ਆਈ ਪਰ ਰੇਲਵੇ ਟ੍ਰੈਕ ਨੂੰ ਟਰੈਕਟਰ ਖੜ੍ਹਾ ਕਰਕੇ ਬੰਦ ਕੀਤਾ ਗਿਆ ਸੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *