ਹਸਪਤਾਲ ਚ ਪਏ ਦੀਪ ਮਠਾਰੂ ਬਾਰੇ ਆਈ ਵੱਡੀ ਖਬਰ, ਇਲਾਜ ਕਰਨ ਵਾਲੇ ਡਾਕਟਰਾਂ ਨੇ ਦੱਸੀ ਵੱਡੀ ਗੱਲ

ਪਿਛਲੇ ਦਿਨੀਂ ਅਮਰੀਕਾ ਰਹਿੰਦੀ ਲੜਕੀ ਹਰਜੋਤ ਦੇ ਪ੍ਰੇਮ ਚੱਕਰ ਵਿਚ ਕੋਈ ਗਲਤ ਦਵਾਈ ਖਾ ਲੈਣ ਵਾਲੇ ਟਿਕਟਾਕ ਸਟਾਰ ਦੀਪਕ ਮਠਾਰੂ ਦੀ ਹਾਲਤ ਵਿੱਚ ਬਹੁਤ ਸੁਧਾਰ ਹੋਇਆ ਹੈ। ਹੁਣ ਉਸ ਦੀ ਹਾਲਤ ਖ-ਤ-ਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਡਾਕਟਰਾਂ ਨੇ ਪਰਿਵਾਰ ਨੂੰ 72 ਘੰਟੇ ਦਾ ਸਮਾਂ ਦਿੱਤਾ ਸੀ। ਡਾਕਟਰਾਂ ਦਾ ਕਹਿਣਾ ਸੀ ਕਿ ਜੇਕਰ ਦੀਪ 72 ਘੰਟੇ ਠੀਕ ਰਹਿੰਦਾ ਹੈ ਤਾਂ ਉਸ ਨੂੰ ਬਚਾਇਆ ਜਾ ਸਕਦਾ ਹੈ। ਪਹਿਲੇ 24 ਘੰਟੇ ਤੋਂ ਬਾਅਦ ਉਸ ਦੀ ਹਾਲਤ ਵਿਚ 30 ਫੀਸਦੀ ਸੁਧਾਰ ਹੋਇਆ ਸੀ।

ਹੁਣ ਹਸਪਤਾਲ ਦੇ ਡਾਕਟਰ ਦਾ ਕਹਿਣਾ ਹੈ ਕਿ ਉਹ ਇਕ ਦਿਨ ਹੋਰ ਦੀਪ ਨੂੰ ਆਈ ਸੀ ਯੂ ਵਿੱਚ ਰੱਖਣਗੇ। ਇਸ ਤੋਂ ਬਾਅਦ ਉਸ ਨੂੰ ਵਾਰਡ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ ਅਤੇ 3-4 ਦਿਨਾਂ ਬਾਅਦ ਘਰ ਭੇਜ ਦਿੱਤਾ ਜਾਵੇਗਾ। ਡਾਕਟਰਾਂ ਨੇ ਉਸ ਤੋਂ ਸਿਰਫ਼ ਦਵਾਈਆਂ ਦੇ ਪੈਸੇ ਹੀ ਲੈਣ ਦੀ ਗੱਲ ਆਖੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕੋਈ ਫਾਲਤੂ ਪੈਸੇ ਨਹੀਂ ਲੈਣਗੇ। ਬੈੱਡ ਤੇ ਪਏ ਦੀਪ ਦੇ ਦੱਸਣ ਮੁਤਾਬਕ ਨੌਜਵਾਨਾਂ ਨੂੰ ਕੁੜੀਆਂ ਦੇ ਚੱਕਰ ਵਿਚ ਨਹੀਂ ਪੈਣਾ ਚਾਹੀਦਾ।

ਉਨ੍ਹਾਂ ਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਹੀ ਪਿਆਰ ਕਰਨਾ ਚਾਹੀਦਾ ਹੈ। ਦੀਪ ਦੇ ਦੱਸਣ ਮੁਤਾਬਕ ਪਹਿਲਾਂ ਵੀ 2 ਕੁੜੀਆਂ ਨੇ ਉਸ ਨੂੰ ਧੋ-ਖਾ ਦਿੱਤਾ ਹੈ ਅਤੇ ਹੁਣ ਹਰਜੋਤ ਉਸ ਨਾਲ ਧੋ-ਖਾ ਕਰ ਗਈ ਹੈ। ਜਿਸ ਲੜਕੇ ਨੂੰ ਉਸ ਨੇ ਭਰਾ ਬਣਾਇਆ ਹੋਇਆ ਸੀ, ਉਸੇ ਨਾਲ ਪ੍ਰੇਮ ਕਰਨ ਲੱਗੀ। ਦੀਪ ਚਾਹੁੰਦਾ ਹੈ ਕਿ ਰੱਬ ਉਸ ਦੀ ਕਿਰਤ ਕਮਾਈ ਵਿੱਚ ਬਰਕਤ ਪਾਵੇ ਅਤੇ ਉਹ ਗ-ਰੀ-ਬ ਲੋਕਾਂ ਦੀ ਮਦਦ ਕਰ ਸਕੇ। ਇਹ ਉਸ ਦੀ ਦਿਲੀ ਇੱਛਾ ਹੈ। ਦੀਪ ਦੀ ਭੈਣ ਨੇ ਦੀਪ ਦੇ ਠੀਕ ਹੋਣ ਤੇ ਖੁਸ਼ੀ ਮਹਿਸੂਸ ਕੀਤੀ ਹੈ।

ਉਸ ਦੇ ਦੱਸਣ ਮੁਤਾਬਕ ਉਹ ਪਹਿਲਾਂ ਵੀ ਆਪਣੇ ਭਰਾ ਨੂੰ ਸਮਝਾਉਂਦੀ ਸੀ। ਦੀਪ ਦੇ ਪਿਤਾ ਨੇ ਡਾਕਟਰਾਂ ਦਾ ਬਹੁਤ ਧੰਨਵਾਦ ਕੀਤਾ ਹੈ। ਜਿਨ੍ਹਾਂ ਨੇ ਉਨ੍ਹਾਂ ਦੇ ਪੁੱਤਰ ਨੂੰ ਬਚਾ ਲਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਹੌਸਲਾ ਵੀ ਬਹੁਤ ਦਿੱਤਾ ਅਤੇ ਦਵਾਈ ਦਾ ਖ਼ਰਚਾ ਵੀ ਜਾਇਜ਼ ਲੈ ਰਹੇ ਹਨ। ਉਨ੍ਹਾਂ ਨੇ ਨੌਜਵਾਨ ਮੁੰਡੇ ਕੁੜੀਆਂ ਨੂੰ ਵੀ ਆਪਣੇ ਮਾਤਾ ਪਿਤਾ ਦਾ ਕਹਿਣਾ ਮੰਨਣ ਦੀ ਸਲਾਹ ਦਿੱਤੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *