21 ਕਰੋੜ ਦੇ ਝੋਟੇ ਸੁਲਤਾਨ ਬਾਰੇ ਆਈ ਮਾੜੀ ਖਬਰ, ਦਿਲ ਦਾ ਦੌਰਾ ਪੈਣ ਨਾਲ ਹੋਈ ਮੋਤ, ਦੇਖੋ ਤਸਵੀਰਾਂ

ਇਹ ਖਬਰ ਹਰਿਆਣਾ ਦੇ ਜ਼ਿਲ੍ਹਾ ਕੈਥਲ ਦੇ ਪਿੰਡ ਬੁੱਢਾ ਖੇੜਾ ਦੀ ਹੈ। ਜਿੱਥੇ ਦਿਲ ਦਾ ਦੌ-ਰਾ ਪੈਣ ਨਾਲ ਇਕ ਝੋਟੇ ਦੀ ਜਾਨ ਚਲੀ ਗਈ ਹੈ। ਇਹ ਝੋਟਾ ਕੋਈ ਆਮ ਝੋਟਾ ਨਹੀਂ ਸੀ। ਝੋਟੇ ਦਾ ਨਾਮ ‘ਸੁਲਤਾਨ’ ਰੱਖਿਆ ਹੋਇਆ ਸੀ ਅਤੇ ਇਸ ਝੋਟੇ ਦੀ ਕੀਮਤ 21 ਕਰੋੜ ਦੱਸੀ ਜਾਂਦੀ ਹੈ। ਝੋਟੇ ਦੇ ਮਾਲਕ ਦਾ ਨਾਮ ਨਰੇਸ਼ ਹੈ। ‘ਸੁਲਤਾਨ’ ਦੀ ਜਾਨ ਜਾਣ ਨਾਲ ਨਰੇਸ਼ ਨੂੰ ਵੱਡਾ ਝਟਕਾ ਲੱਗਾ ਹੈ। ਜਿੱਥੇ ‘ਸੁਲਤਾਨ’ ਪਰਿਵਾਰ ਲਈ ਇੱਕ ਕਮਾਈ ਦਾ ਸਾਧਨ ਸੀ, ਉੱਥੇ ਹੀ ‘ਸੁਲਤਾਨ’ ਕਾਰਨ ਪਰਿਵਾਰ ਦੀ ਇੱਕ ਵੱਖਰੀ ਪਛਾਣ ਸੀ।

‘ਸੁਲਤਾਨ’ ਤੋਂ ਪਰਿਵਾਰ ਨੂੰ ਲੱਖਾਂ ਰੁਪਏ ਦੀ ਸਾਲਾਨਾ ਆਮਦਨ ਸੀ, ਕਿਉਂਕਿ ‘ਸੁਲਤਾਨ’ ਇੱਕ ਸਾਲ ਵਿੱਚ ਲਗਭਗ 30 ਹਜ਼ਾਰ ਸੀਮਨ ਡੋਜ਼ ਦਿੰਦਾ ਸੀ। ਇਸ ਪਰਿਵਾਰ ਨੂੰ ਹਰ ਕੋਈ ‘ਸੁਲਤਾਨ’ ਵਾਲੇ ਪਰਿਵਾਰ ਦੇ ਨਾਮ ਤੇ ਜਾਣਦਾ ਸੀ । ਇਹ ਝੋਟਾ ਪਸ਼ੂ ਮੇਲਿਆਂ ਦਾ ਸ਼ਿੰਗਾਰ ਹੁੰਦਾ ਸੀ। ਝੱਜਰ, ਕਰਨਾਲ ਅਤੇ ਹਿਸਾਰ ਵਿੱਚ ਰਾਸ਼ਟਰੀ ਪਸ਼ੂ ਸੁੰਦਰਤਾ ਮੁਕਾਬਲਿਆਂ ਵਿੱਚ ਇਹ ਝੋਟਾ ਜੇਤੂ ਐਲਾਨਿਆ ਜਾ ਚੁੱਕਾ ਹੈ। ‘ਸੁਲਤਾਨ’ ਦੀ ਜਾਨ ਜਾਣ ਨਾਲ ਜਿੱਥੇ ਨਰੇਸ਼ ਦੇ ਪਰਿਵਾਰ ਨੂੰ ਝਟਕਾ ਲੱਗਾ ਹੈ, ਉੱਥੇ ਹੀ ਕਈ ਪਸ਼ੂ ਪ੍ਰੇਮੀ ਵੀ ਅਫਸੋਸ ਜਤਾ ਰਹੇ ਹਨ।

ਜਿੰਨੇ ਇਸ ਝੋਟੇ ਦੇ ਕੀਮਤ ਦੱਸੀ ਜਾਂਦੀ ਹੈ, ਉਸ ਨਾਲ 100 ਕਿੱਲਾ ਜ਼ਮੀਨ ਖਰੀਦੀ ਜਾ ਸਕਦੀ ਹੈ। ਇਸ ਲਈ ਅਸੀਂ ਸਹਿਜੇ ਹੀ ਕਹਿ ਸਕਦੇ ਹਾਂ ਕਿ ਪਰਿਵਾਰ ਨੂੰ ਵੱਡਾ ਮਾਲੀ ਨੁਕਸਾਨ ਹੋਇਆ ਹੈ। ਝੋਟੇ ਦੀ ਕੀਮਤ ਨੂੰ ਤਾਂ ਉਹ ਲੋਕ ਹੀ ਸਮਝ ਸਕਦੇ ਹਨ, ਜਿਨ੍ਹਾਂ ਨੂੰ ਪਸ਼ੂ ਰੱਖਣ ਦਾ ਸ਼ੌਕ ਹੈ। ਇਸ ਝੋਟੇ ਦੀ ਮੋਤ ਤੋਂ ਬਾਅਦ ਸ਼ੋਸਲ ਮੀਡੀਆ ਤੇ ਵੀ ਲੋਕ ਦੁੱਖ ਦਾ ਪ੍ਰਗਟਾਵਾ ਕਰ ਰਹੇ ਹਨ।

Leave a Reply

Your email address will not be published. Required fields are marked *