CM ਚੰਨੀ ਦੇ ਕਾਫ਼ਿਲੇ ਅੱਗੇ ਹੋ ਰਿਹਾ ਸੀ ਵਿਆਹ, ਗੱਡੀ ਚੋਂ ਉਤਰ ਚੰਨੀ ਨੇ ਲਾੜਾ ਲਾੜੀ ਨੂੰ ਦਿੱਤੀਆਂ ਮੁਬਾਰਕ ਤੇ ਸ਼ਗਨ

ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਪੂਰੀ ਤਰ੍ਹਾਂ ਛਾਏ ਹੋਏ ਹਨ। ਉਹ ਸੂਬੇ ਦੇ ਆਮ ਲੋਕਾਂ ਨਾਲ ਨੇੜਤਾ ਰੱਖ ਕੇ ਚੱਲ ਰਹੇ ਹਨ। ਉਨ੍ਹਾਂ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਜ਼ਮੀਨ ਨਾਲ ਜੁੜੇ ਹੋਏ ਨੇਤਾ ਹਨ। ਇਹ ਗੱਲ ਉਦੋਂ ਵੀ ਸਾਹਮਣੇ ਆਈ ਸੀ। ਜਦੋਂ ਮੁੱਖ ਮੰਤਰੀ ਕਿਸੇ ਫਾਈਵ ਸਟਾਰ ਹੋਟਲ ਦੀ ਬਜਾਏ ਅੰਮ੍ਰਿਤਸਰ ਵਿਖੇ ਇੱਕ ਟੀ ਸਟਾਲ ਤੇ ਆਪਣੇ ਸਾਥੀਆਂ ਸਮੇਤ ਚਾਹ ਪੀਂਦੇ ਦੇਖੇ ਗਏ। ਉਹ ਜਲੰਧਰ ਦੇ ਕਾਲਜ ਵਿੱਚ ਵੀ ਸੁ ਰੱ ਖਿ ਆ ਛਤਰੀ ਤੋੜ ਕੇ ਵਿਦਿਆਰਥੀਆਂ ਨੂੰ ਮਿਲਣ ਲੱਗ ਪਏ ਸਨ।

ਜਿਸ ਤੋਂ ਵਿਦਿਆਰਥੀ ਬਹੁਤ ਪ੍ਰਭਾਵਿਤ ਹੋਏ ਸਨ। ਮੁੱਖ ਮੰਤਰੀ ਦੇ ਆਮ ਜਨਤਾ ਵਿਚ ਵਿਚਰਨ ਸਬੰਧੀ ‌ਇੱਕ ਹੋਰ‌ ਉਦਾਹਰਨ ਦੇਖਣ ਨੂੰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਸੁਰੱਖਿਆ ਦਸਤੇ ਸਮੇਤ ਜਾ ਰਹੇ ਸਨ। ਰਸਤੇ ਵਿੱਚ ਉਨ੍ਹਾਂ ਨੇ ਨਵਾਂ ਵਿਆਹਿਆ ਜੋੜਾ ਦੇਖਿਆ। ਜਿਨ੍ਹਾਂ ਦਾ ਹੁਣੇ ਹੀ ਵਿਆਹ ਹੋਇਆ ਸੀ ਅਤੇ ਉਹ ਕੋਈ ਸ਼ਗਨ ਦੀਆਂ ਰਸਮਾਂ ਕਰ ਰਹੇ ਸਨ। ਇਨ੍ਹਾਂ ਕੋਲ ਮਠਿਆਈ ਵੀ ਸੀ ਅਤੇ ਪਰਿਵਾਰ ਦੇ ਹੋਰ ਮੈਂਬਰ ਵੀ ਸਨ।

ਮੁੱਖ ਮੰਤਰੀ ਨੇ ਆਪਣੀ ਗੱਡੀ ਰੁਕਵਾਈ। ਉਹ ਗੱਡੀ ਵਿੱਚੋਂ ਉੱਤਰੇ। ਮੁੱਖ ਮੰਤਰੀ ਨੇ ਇਸ ਪਰਿਵਾਰ ਨਾਲ ਗੱਲਬਾਤ ਕੀਤੀ। ਪਰਿਵਾਰ ਨੂੰ ਵਿਆਹ ਦੀਆਂ ਮੁਬਾਰਕਾਂ ਦਿੱਤੀਆਂ। ਮੁੱਖ ਮੰਤਰੀ ਨੇ ਮੂੰਹ ਮਿੱਠਾ ਕੀਤਾ ਅਤੇ ਵਿਆਹ ਵਾਲੀ ਕੁੜੀ ਨੂੰ ਸ਼ਗਨ ਵੀ ਦਿੱਤਾ। ਮੁੱਖ ਮੰਤਰੀ ਦੀ ਇਸ ਅਦਾ ਨੇ ਸਾਰੇ ਪਰਿਵਾਰ ਨੂੰ ਖੁਸ਼ ਕਰ ਦਿੱਤਾ। ਪਰਿਵਾਰ ਬਾਗੋ ਬਾਗ ਹੋ ਗਿਆ ਕਿ ਮੁੱਖ ਮੰਤਰੀ ਉਨ੍ਹਾਂ ਦੀ ਖੁਸ਼ੀ ਵਿੱਚ ਸ਼ਰੀਕ ਹੋਏ ਹਨ।

ਇਸ ਤਰਾਂ ਮੁੱਖ ਮੰਤਰੀ ਵੱਲੋਂ ਸੂਬੇ ਦੀ ਆਮ ਜਨਤਾ ਨਾਲ ਵਿਚਰਨ ਦੀ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਤਕ ਕਿਸੇ ਵੀ ਮੁੱਖ ਮੰਤਰੀ ਵੱਲੋਂ ਅਜਿਹਾ ਨਹੀਂ ਕੀਤਾ ਗਿਆ। ਇਸ ਗੱਲੋਂ ਹਰ ਕੋਈ ਮੁੱਖ ਮੰਤਰੀ ਦੀ ਪ੍ਰਸੰਸਾ ਕਰ ਰਿਹਾ ਹੈ। ਅੱਜ ਸੂਬੇ ਨੂੰ ਅਜਿਹੇ ਨੇਤਾਵਾਂ ਦੀ ਜਰੂਰਤ ਹੈ, ਜੋ ਆਮ ਜਨਤਾ ਦੇ ਨਾਲ ਮਿਲ ਕੇ ਚੱਲ ਸਕਣ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *