IELTS ਵਾਲੇ ਮੁੰਡਾ ਕੁੜੀ ਨੂੰ ਹੋਇਆ ਪਿਆਰ, ਕੁੜੀ ਦੇ ਭਰਾਵਾਂ ਨੂੰ ਲੱਗਿਆ ਪਤਾ ਤਾਂ ਚੁੱਕ ਲਿਆ ਮੁੰਡਾ

ਸੂਬੇ ਦੀ ਪੁਲੀਸ ਲੋਕਾਂ ਦੀ ਜਾਨ ਮਾਲ ਦੀ ਰਖਵਾਲੀ ਕਰਦੀ ਹੈ। ਇਹ ਗੱਲ ਫ਼ਰੀਦਕੋਟ ਪੁਲੀਸ ਨੇ ਸੱਚ ਕਰ ਦਿਖਾਈ। ਜਦੋਂ ਕਿਸੇ ਮੁਖ਼ਬਰ ਦੀ ਇਤਲਾਹ ਤੇ ਤੁਰੰਤ ਕਾਰਵਾਈ ਕਰਦੇ ਹੋਏ ਇਕ ਨੌਜਵਾਨ ਦੀ ਜਾਨ ਬਚਾ ਲਈ ਗਈ। ਮਾਮਲਾ ਪ੍ਰੇਮ ਸਬੰਧਾਂ ਦਾ ਹੈ। ਪੁਲੀਸ ਨੂੰ ਇਤਲਾਹ ਮਿਲੀ ਸੀ ਕਿ ਲੜਕੀ ਦਾ ਪਿਤਾ ਅਤੇ ਭਰਾ ਮੁੰਡੇ ਨੂੰ ਧੱਕੇ ਨਾਲ ਮੋਟਰਸਾਈਕਲ ਤੇ ਹੀ ਚੁੱਕ ਕੇ ਲੈ ਗਏ ਹਨ। ਪੁਲੀਸ ਨੇ ਮੌਕੇ ਤੇ ਪਹੁੰਚ ਕੇ ਲੜਕੇ ਨੂੰ ਛੁਡਾ ਲਿਆ ਹੈ। ਉਸ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਵਿਖੇ ਭਰਤੀ ਕਰਵਾਇਆ ਗਿਆ ਹੈ।

ਦੋਵੇਂ ਦੋਸ਼ੀਆਂ ਨੂੰ ਮੌਕੇ ਤੋਂ ਕਾਬੂ ਕਰਕੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਫ਼ਰੀਦਕੋਟ ਦੇ ਥਾਣਾ ਸਦਰ ਦੇ ਪਿੰਡ ਬੁਰਜ ਮਸਤੇ ਦਾ ਹਰਪ੍ਰੀਤ ਸਿੰਘ ਫ਼ਰੀਦਕੋਟ ਵਿਖੇ ਆਈਲੈਟਸ ਕਰਨ ਆਉਂਦਾ ਸੀ। ਉਸ ਦਾ ਰਾਈਆਂ ਵਾਲਾ ਪਿੰਡ ਦੀ ਇਕ ਲੜਕੀ ਨਾਲ ਪ੍ਰੇਮ ਚੱਕਰ ਸੀ। ਲੜਕੀ ਦੇ ਪਰਿਵਾਰ ਨੇ ਲੜਕੇ ਦੇ ਪਰਿਵਾਰ ਨੂੰ ਉਲਾਂਭਾ ਦਿੱਤਾ। ਜਿਸ ਕਰਕੇ ਪਰਿਵਾਰ ਨੇ ਲੜਕੇ ਦਾ ਰਸਤਾ ਬਦਲ ਦਿੱਤਾ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਲੜਕੀ ਫੇਰ ਵੀ ਲੜਕੇ ਨਾਲ ਸੰਪਰਕ ਰੱਖਦੀ ਰਹੀ।

ਲੜਕੀ ਦੇ ਮਾਪਿਆਂ ਨੇ ਆਪਣੀ ਲੜਕੀ ਨੂੰ ਸਮਝਾਉਣ ਦੀ ਬਜਾਏ, ਲੜਕੇ ਨੂੰ ਹੀ ਰਸਤੇ ਵਿੱਚੋਂ ਹਟਾਉਣ ਦੀ ਸਕੀਮ ਬਣਾ ਲਈ। ਲੜਕੀ ਦੇ ਪਿਤਾ ਅਤੇ ਭਰਾ ਨੇ ਧੱਕੇ ਨਾਲ ਲੜਕੇ ਨੂੰ ਮੋਟਰਸਾਈਕਲ ਤੇ ਬਿਠਾ ਲਿਆ ਅਤੇ ਆਪਣੇ ਪਿੰਡ ਵਾਲੇ ਪਾਸੇ ਲੈ ਗਏ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਉਨ੍ਹਾਂ ਨੂੰ ਕਿਸੇ ਮੁਖਬਰ ਨੇ ਇਸ ਦੀ ਇਤਲਾਹ ਦੇ ਦਿੱਤੀ। ਪੁਲਿਸ ਨੇ ਤੁਰੰਤ ਇਨ੍ਹਾਂ ਦਾ ਪਿੱਛਾ ਕੀਤਾ ਅਤੇ ਡਰੇਨ ਦੇ ਪੁਲ ਨੇਡ਼ੇ ਤੋਂ ਝਾੜੀਆਂ ਵਿੱਚੋਂ ਲੜਕੇ ਨੂੰ ਛੁਡਾ ਲਿਆ। ਲੜਕੇ ਦੇ 7-8 ਸੱ ਟਾਂ ਲੱਗੀਆਂ ਹੋਈਆਂ ਸਨ।

ਲੜਕੀ ਦੇ ਪਿਤਾ ਜਸਪਾਲ ਸਿੰਘ ਅਤੇ ਭਰਾ ਕਮਲਜੀਤ ਸਿੰਘ ਨੂੰ ਇਕ ਬੇਸਬਾਲ ਅਤੇ ਇਕ ਰਾਡ ਸਮੇਤ ਮੌਕੇ ਤੋਂ ਕਾ ਬੂ ਕਰ ਲਿਆ ਹੈ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਪੁਲਿਸ ਨੇ ਸਿਰਫ 40 ਮਿੰਟਾਂ ਵਿੱਚ ਲੜਕੇ ਨੂੰ ਛੁਡਾ ਲਿਆ। ਜੇ ਉਹ ਮੌਕੇ ਤੇ ਨਾ ਪਹੁੰਚਦੇ ਤਾਂ ਲੜਕੇ ਦੀ ਜਾਨ ਜਾ ਸਕਦੀ ਸੀ। ਪਿਤਾ ਪੁੱਤਰ ਨੂੰ ਫੜ ਕੇ ਵੱਖ ਵੱਖ ਧਾਰਾਵਾਂ ਅਧੀਨ ਉਨ੍ਹਾਂ ਤੇ ਮਾਮਲਾ ਦਰਜ ਕੀਤਾ ਗਿਆ ਹੈ। ਲੜਕੇ ਦਾ ਮੈਡੀਕਲ ਕਰਵਾਇਆ ਗਿਆ ਹੈ। ਹੁਣ ਉਹ ਫਰੀਦਕੋਟ ਦੇ ਮੈਡੀਕਲ ਕਾਲਜ ਵਿਚ ਭਰਤੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *