ਤੜਕੇ ਤੜਕੇ ਗੁਰੂ ਘਰ ਚ ਪਹੁੰਚੀ ਐਨੀ ਪੁਲਿਸ, ਮੱਥਾ ਟੇਕਣ ਆਈਆਂ ਸੰਗਤਾਂ ਦੇ ਉੱਡੇ ਹੋਸ਼

ਤਰਨਤਾਰਨ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਜਿਸ ਵਿਚ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਦਾ ਜ਼ਮੀਨ ਨੂੰ ਲੈ ਕੇ ਵਿਵਾਦ ਹੋ ਗਿਆ। ਪਿੰਡ ਵਾਸੀਆਂ ਵੱਲੋਂ ਇਹ ਜਗ੍ਹਾ ਗੁਰਦੁਆਰਾ ਸਾਹਿਬ ਦੀ ਦੱਸੀ ਜਾ ਰਹੀ ਹੈ ਜਦ ਕਿ ਪਿੰਡ ਦੀ ਪੰਚਾਇਤ ਦਾ ਕਹਿਣਾ ਹੈ ਕਿ ਇਹ ਜਗ੍ਹਾ ਗ੍ਰਾਮ ਪੰਚਾਇਤ ਦੀ ਹੈ। ਸਰਪੰਚ ਦੁਆਰਾ ਮਿਲੀ ਜਾਣਕਾਰੀ ਅਨੁਸਾਰ ਦਿਆਲਪੁਰ ਚੌਂਕ ਵਿੱਚ 4 ਕਨਾਲ 11 ਮਰਲੇ ਦੀ ਜਗ੍ਹਾ ਹੈ ਜੋ ਕਿ ਗ੍ਰਾਮ ਪੰਚਾਇਤ ਦੀ ਹੈ। ਇਸ ਦੇ ਵਿੱਚ ਹੀ ਇੱਕ ਪਾਸੇ ਗੁਰਦੁਆਰਾ ਸਾਹਿਬ ਵੀ ਸਥਿਤ ਹੈ।

50 ਸਾਲ ਪਹਿਲਾਂ ਜਦੋਂ ਰੇਸ਼ਮ ਸਿੰਘ ਇੱਥੋਂ ਦੇ ਸਰਪੰਚ ਸੀ ਤਾਂ ਉਨ੍ਹਾਂ ਵੱਲੋਂ ਇਸ ਜਗ੍ਹਾ ਵਿੱਚ ਦੁਕਾਨਾਂ ਬਣਵਾਈਆਂ ਗਈਆਂ ਸਨ। ਗਾਡਰ, ਬਾਲੇ ਅਤੇ ਮਿੱਟੀ ਦੀ ਚਣਾਈ ਹੋਣ ਕਾਰਨ ਦੁਕਾਨਾਂ ਉਨ੍ਹਾਂ ਦੀਆਂ ਛੱਤਾਂ ਡਿੱਗ ਪਈਆਂ ਹਨ। ਜਿਸ ਕਾਰਨ ਜੋ ਦੁਕਾਨਦਾਰ ਦੁਕਾਨ ਦਾ ਕਿਰਾਇਆ ਦੇ ਰਹੇ ਹਨ। ਉਨ੍ਹਾਂ ਨੇ ਸਰਪੰਚ ਨੂੰ ਬੇਨਤੀ ਕੀਤੀ ਕਿ ਦੁਕਾਨਾਂ ਦੀ ਦੁਬਾਰਾ ਉਸਾਰੀ ਕਰਵਾਈ ਜਾਵੇ। ਸਰਪੰਚ ਵੱਲੋਂ ਮਤਾ ਪਾਸ ਕਰ ਕੇ ਦੁਕਾਨਾਂ ਦੀ ਉਸਾਰੀ ਕਰਵਾਈ ਜਾ ਰਹੀ ਹੈ ਅਤੇ ਗੁਰਦੁਆਰਾ ਸਾਹਿਬ ਦੀ ਗੁਰਦੁਆਰੀ ਵੀ ਦਰੁਸਤ ਕਰਵਾਈ ਜਾ ਰਹੀ ਹੈ।

ਦੁਕਾਨ ਦਾ ਕਿਰਾਇਆ ਦੇ ਰਹੇ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਦੁਕਾਨਾਂ 50 ਸਾਲ ਤੋ ਉਨ੍ਹਾਂ ਕੋਲ ਕਿਰਾਏ ਤੇ ਹਨ ਜਿਸ ਦਾ ਕਰਾਇਆ ਉਹ ਪੰਚਾਇਤ ਨੂੰ ਦਿੰਦੇ ਆ ਰਹੇ ਹਨ। ਪਿਛਲੇ 10 ਮਹੀਨਿਆਂ ਤੋਂ ਦੁਕਾਨਾਂ ਦਾ ਕੰਮ ਚੱਲ ਰਿਹਾ ਹੈ ਪਰ ਗੁਰਦੁਆਰੇ ਦੇ ਕਮੇਟੀ ਮੈਂਬਰ ਸੁਖਰਾਜ ਸਿੰਘ ਦੁਆਰਾ ਇਸ ਕੰਮ ਨੂੰ ਰੋਕਿਆ ਜਾ ਰਿਹਾ ਹੈ। ਨਿਰਮਲ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਦੇ ਸਰਪੰਚ ਵੱਲੋਂ ਗੁਰਦੁਆਰਾ ਸਾਹਿਬ ਬਾਬਾ ਜੀਵਨ ਸਿੰਘ ਦੀ ਜਗ੍ਹਾ ਵਿੱਚ ਜ਼ਬਰਦਸਤੀ ਦੁਕਾਨਾਂ ਦਾ ਕੰਮ ਚਲਾਇਆ ਜਾ ਰਿਹਾ ਹੈ।

ਗੁਰਦੁਆਰਾ ਸਾਹਿਬ ਦੀ ਜਗ੍ਹਾ ਹੋਣ ਕਾਰਨ ਪਿੰਡ ਵਾਸੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਫੈਸਲਾ ਨਹੀਂ ਹੁੰਦਾ ਉਦੋਂ ਤੱਕ ਦੁਕਾਨਾਂ ਦਾ ਕੰਮ ਰੋਕਿਆ ਜਾਵੇਗਾ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਵੀ ਵਿਅਕਤੀ ਦਾ ਕੋਈ ਨੁਕਸਾਨ ਹੋ ਗਿਆ ਤਾਂ ਇਸ ਵਿੱਚ ਡੀ.ਐਸ.ਪੀ, ਐਸ.ਐਚ.ਓ ਜਿਮੇਵਾਰ ਹੋਣਗੇ। ਇੱਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਦੀ ਜਗ੍ਹਾ ਹੈ

ਜੋ ਅੱਜ ਤੋਂ 50 ਸਾਲ ਪਹਿਲਾਂ ਗੁਰੂ ਘਰ ਨੂੰ ਛੱਡ ਗਈ ਸੀ। ਇਹ ਚਾਰ ਕਨਾਲ 11 ਮਰਲੇ ਦੀ ਜਗ੍ਹਾ ਹੈ। ਇਸ ਦੀ ਗੁਰਦੁਆਰੀ ਗੁਰਦੁਆਰਾ ਸਾਹਿਬ ਦੇ ਨਾਂ ਤੇ ਹੀ ਚਲਦੀ ਸੀ। ਉਸ ਸਮੇਂ ਇਹ ਦੁਕਾਨਾ ਇਸ ਕਾਰਨ ਬਣਾਈਆਂ ਗਈਆਂ ਸਨ ਤਾਂ ਜੋ ਗੁਰਦੁਆਰਾ ਸਾਹਿਬ ਲਈ ਥੋੜ੍ਹੀ ਬਹੁਤੀ ਰਾਸ਼ੀ ਇਕੱਠੀ ਹੋਈ ਜਾਵੇ। ਮੌਜੂਦਾ ਸਰਪੰਚ ਅਤੇ ਪੰਚਾਇਤ ਵੱਲੋਂ ਜ਼ਬਰਦਸਤੀ ਦੁਕਾਨਾਂ ਦਾ ਕੰਮ ਕੀਤਾ ਜਾ ਰਿਹਾ ਹੈ। ਜਿਸ ਦਾ ਸਾਰੀ ਸੰਗਤ ਸਖ਼ਤੀ ਨਾਲ ਵਿਰੋਧ ਕਰ ਰਹੀ ਹੈ। ਇਸ ਕਰਕੇ ਉਹ ਪ੍ਰਸ਼ਾਸ਼ਨ ਅਤੇ ਇਲਾਕੇ ਖੇਮਕਰਨ ਦੇ ਐਮ.ਐਲ.ਏ ਨੂੰ ਬੇਨਤੀ ਕਰਦੇ ਹਨ

ਕਿ ਗੁਰਦੁਆਰਾ ਸਾਹਿਬ ਦਾ ਹੱਕ ਗੁਰਦੁਆਰਾ ਸਾਹਿਬ ਨੂੰ ਹੀ ਦਿੱਤਾ ਜਾਵੇ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗਰਾਮ ਪੰਚਾਇਤ ਅਤੇ ਬਾਬਾ ਜੀਵਨ ਸਿੰਘ ਦੀ ਜਗਾ ਦੇ ਨਾਲ ਦੁਕਾਨਾ ਦਾ ਕੰਮ ਚੱਲ ਰਿਹਾ ਹੈ। ਜਿਨ੍ਹਾਂ ਨੂੰ ਲੈ ਕੇ ਮੁਹੱਲੇ ਵਿਚ ਆਪਸੀ ਵਿਵਾਦ ਹੋ ਰਿਹਾ ਹੈ। ਉਨ੍ਹਾਂ ਵਲੋਂ ਦੋਹਾਂ ਧਿਰਾਂ ਨੂੰ ਸ਼ਾਂਤ ਕਰਵਾਇਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਜਿਵੇਂ ਵੀ ਕੋਰਟ ਦੇ ਹੁਕਮ ਹੋਣਗੇ, ਉਸਦੇ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *