ਬਿਜਲੀ ਵਾਲਿਆਂ ਕੱਟਤਾ ਬਾਪੂ ਦਾ ਮੀਟਰ, ਬਾਪੂ ਪੈ ਗਿਆ ਪਿੱਛੇ, ਕਹਿੰਦਾ ਮੈ ਕਰਦਾ ਹੁਣੇ CM ਚੰਨੀ ਨੂੰ ਫੋਨ

ਅੱਜਕੱਲ੍ਹ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿੱਚ ਇੱਕ ਬਜ਼ੁਰਗ ਅੰਮ੍ਰਿਤਧਾਰੀ ਵਿਅਕਤੀ ਬਿਜਲੀ ਵਿਭਾਗ ਦੇ ਇਕ ਮੁਲਾਜ਼ਮ ਨਾਲ ਗਰਮ ਹੋ ਰਿਹਾ ਹੈ। ਵੀਡੀਓ ਦੇਖਣ ਤੋਂ ਪਤਾ ਲੱਗਦਾ ਹੈ ਕਿ ਇਸ ਮੁਲਾਜ਼ਮ ਨੇ ਇਕ ਪਰਿਵਾਰ ਦਾ ਬਿਜਲੀ ਦਾ ਕੁਨੈਕਸ਼ਨ ਕੱਟ ਦਿੱਤਾ ਹੈ, ਕਿਉਂਕਿ ਇਸ ਪਰਿਵਾਰ ਵੱਲ ਬਿਜਲੀ ਦੇ ਬਿੱਲ ਦੀ ਕੁਝ ਰਕਮ ਬਕਾਇਆ ਖੜ੍ਹੀ ਹੈ। ਇਸ ਤੇ ਬਜ਼ੁਰਗ ਵੱਲੋਂ ਉਸ ਮੁਲਾਜ਼ਮ ਨੂੰ ਪੁੱਛਿਆ ਜਾ ਰਿਹਾ ਹੈ ਕਿ ਉਸ ਨੇ ਬਿਜਲੀ ਦਾ ਕੁਨੈਕਸ਼ਨ ਕਿਉਂ ਕੱਟਿਆ ਹੈ?

ਕੀ ਉਸ ਨੂੰ ਪਤਾ ਨਹੀਂ ਕਿ ਸੂਬੇ ਦੇ ਮੁੱਖ ਮੰਤਰੀ ਨੇ ਐਲਾਨ ਕੀਤਾ ਹੈ ਕਿ ਭਾਵੇਂ ਕਿਸੇ ਦਾ ਬਿਜਲੀ ਦਾ ਬਿੱਲ ਬਕਾਇਆ ਖੜ੍ਹਾ ਹੋਵੇ, ਉਸ ਦਾ ਕੁਨੈਕਸ਼ਨ ਨਹੀਂ ਕੱਟਿਆ ਜਾਵੇਗਾ। ਕੁਨੈਕਸ਼ਨ ਕੱਟਣ ਆਇਆ ਬਿਜਲੀ ਮੁਲਾਜ਼ਮ ਆਪਣੇ ਆਪ ਨੂੰ ਕਸੂਤਾ ਘਿਰਿਆ ਮਹਿਸੂਸ ਕਰਦਾ ਹੈ। ਉਹ ਕਹਿੰਦਾ ਹੈ ਕਿ ਉਸ ਨੂੰ ਤਾਂ ਜੇ.ਈ. ਨੇ ਭੇਜਿਆ ਹੈ। ਬਿਜਲੀ ਮੁਲਾਜ਼ਮ ਬਜ਼ੁਰਗ ਨੂੰ ਜੇ.ਈ. ਨਾਲ ਮੋਬਾਈਲ ਤੇ ਗੱਲ ਕਰਨ ਲਈ ਕਹਿੰਦਾ ਹੈ ਪਰ ਬਜ਼ੁਰਗ ਗੱਲ ਕਰਨ ਤੋਂ ਇਨਕਾਰ ਕਰ ਦਿੰਦਾ ਹੈ। ਬਜ਼ੁਰਗ ਕਿਸੇ ਨੂੰ ਵੀਡੀਓ ਬਣਾਉਣ ਲਈ ਵੀ ਕਹਿ ਰਿਹਾ ਹੈ।

ਬਜ਼ੁਰਗ ਬਿਜਲੀ ਮੁਲਾਜ਼ਮ ਨੂੰ ਕਹਿੰਦਾ ਹੈ ਕਿ ਜੇ.ਈ. ਇੱਥੇ ਆ ਕੇ ਉਸ ਨਾਲ ਗੱਲ ਕਰੇ। ਬਿਜਲੀ ਮੁਲਾਜ਼ਮ ਦੇ ਦੱਸਣ ਮੁਤਾਬਕ ਜੇ.ਈ. ਸ਼ਾਮ ਨੂੰ ਆਵੇਗਾ। ਇਸ ਤੇ ਬਜ਼ੁਰਗ ਹਦਾਇਤ ਕਰਦਾ ਹੈ ਕਿ ਜੇ.ਈ. ਉਨ੍ਹਾਂ ਦੀ ਮੌਜੂਦਗੀ ਵਿਚ ਆਵੇ। ਬਜ਼ੁਰਗ ਦੇ ਕਹਿਣ ਤੇ ਬਿਜਲੀ ਮੁਲਾਜ਼ਮ ਨੂੰ ਦੁਬਾਰਾ ਕੁਨੈਕਸ਼ਨ ਚਾਲੂ ਕਰ ਕੇ ਖਹਿੜਾ ਛੁਡਾਉਣਾ ਪਿਆ। ਇਸ ਤੋਂ ਬਾਅਦ ਬਿਜਲੀ ਮੁਲਾਜ਼ਮ ਉਥੋਂ ਚੁੱਪਚਾਪ ਚਲਾ ਜਾਂਦਾ ਹੈ। ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਵੀਡੀਓ ਕਿੱਥੋਂ ਦੀ ਹੈ? ਇਸ ਬਾਰੇ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਵੀਡੀਓ ਦੇਖ ਕੇ ਲੋਕ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਤਾਰੀਫ਼ ਕਰ ਰਹੇ ਹਨ। ਅਸੀਂ ਜਾਣਦੇ ਹਾਂ ਕਿ ਉਨ੍ਹਾਂ ਨੇ ਪਿਛਲੇ ਦਿਨੀਂ ਐਲਾਨ ਕੀਤਾ ਸੀ ਕਿ ਜਿਨ੍ਹਾਂ ਗ਼ਰੀਬ ਲੋਕਾਂ ਦੇ ਕੁਨੈਕਸ਼ਨ ਕੱਟੇ ਗਏ ਹਨ, ਉਨ੍ਹਾਂ ਦੇ ਕੁਨੈਕਸ਼ਨ ਦੁਬਾਰਾ ਚਾਲੂ ਕੀਤੇ ਜਾਣਗੇ ਅਤੇ ਬਿਲ ਵੀ ਮਾਫ ਕਰ ਦਿੱਤੇ ਜਾਣਗੇ। ਚੰਨੀ ਦੇ ਕੰਮ ਕਰਨ ਦਾ ਤਰੀਕਾ ਦੇਖ ਪੰਜਾਬ ਦੇ ਲੋਕ ਵੀ ਹੁਣ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰ ਰਹੇ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *