ਵਿਦੇਸ਼ ਤੋਂ ਆਇਆ ਫੋਨ ਸੁਣ ਬਜ਼ੁਰਗ ਦੇ ਪੈਰਾਂ ਹੇਠੋਂ ਨਿਕਲ ਗਈ ਜਮੀਨ, ਪੰਜਾਬੀ ਮੁੰਡੇ ਨਾਲ ਵੱਡੀ ਜੱਗੋ ਤੇਰਵੀ

ਰੋਜ਼ੀ ਰੋਟੀ ਦੇ ਚੱਕਰ ਵਿੱਚ ਨੌਜਵਾਨ ਵਿਦੇਸ਼ਾਂ ਨੂੰ ਜਾਂਦੇ ਹਨ। ਉੱਥੇ ਦਿਨ ਰਾਤ ਕੰਮ ਕਰਦੇ ਹਨ। ਓਵਰ ਟਾਈਮ ਲਗਾ ਕੇ ਵੱਧ ਤੋਂ ਵੱਧ ਪੈਸੇ ਕਮਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਕਿ ਗ਼ ਰੀ ਬੀ ਤੋਂ ਛੁਟਕਾਰਾ ਪਾਇਆ ਜਾ ਸਕੇ। ਉਨ੍ਹਾਂ ਦੀ ਇੱਕ ਹੀ ਇੱਛਾ ਹੁੰਦੀ ਹੈ ਕਿ ਪਰਿਵਾਰ ਦੀ ਆਰਥਿਕ ਹਾਲਤ ਸੁਧਾਰੀ ਜਾ ਸਕੇ। ਇਸ ਲਈ ਆਪਣੇ ਸੁਖ ਆਰਾਮ ਦੀ ਪ੍ਰਵਾਹ ਨਾ ਕਰਦੇ ਹੋਏ, ਉਹ ਕੰਮ ਕਰਦੇ ਰਹਿੰਦੇ ਹਨ। ਗੁਰਦਾਸਪੁਰ ਦੇ 26 ਸਾਲਾ ਨੌਜਵਾਨ ਅਮਨਦੀਪ ਦੀ ਸਾਊਦੀ ਅਰਬ ਵਿੱਚ ਜਾਨ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਸੁਣਨ ਵਿੱਚ ਇਹ ਵੀ ਹੈ ਕਿ ਉਸ ਨੇ ਖੁਦ ਹੀ ਜਾਨ ਦੇ ਦਿੱਤੀ ਹੈ। ਮ੍ਰਿਤਕ ਦੇ ਵੱਡੇ ਭਰਾ ਨੇ ਦੱਸਿਆ ਹੈ ਕਿ ਅਮਨਦੀਪ 8-9 ਸਾਲ ਪਹਿਲਾਂ ਵਿਦੇਸ਼ ਗਿਆ ਸੀ। ਉਹ ਰਾਤ ਨੂੰ ਸਵਾ 10 ਵਜੇ ਤੱਕ ਪਰਿਵਾਰ ਨਾਲ ਗੱਲਾਂ ਕਰਦਾ ਰਿਹਾ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਜਿੰਨੀ ਜਲਦੀ ਹੋ ਸਕੇ, ਉਸ ਦੀ ਮ੍ਰਿਤਕ ਦੇਹ ਭਾਰਤ ਮੰਗਵਾਈ ਜਾਵੇ। ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੇ ਰਾਤ ਦੇਰ ਤਕ ਪਰਿਵਾਰ ਨਾਲ ਗੱਲਾਂ ਕੀਤੀਆਂ। ਉਹ ਕਹਿੰਦਾ ਸੀ ਕਿ ਉਹ ਸਵੇਰੇ ਫੇਰ ਗੱਲ ਕਰੇਗਾ ਪਰ ਦੁਬਾਰਾ ਗੱਲ ਕਰਨੀ ਨਸੀਬ ਨਹੀਂ ਹੋਈ।

ਮ੍ਰਿਤਕ ਦੀ ਮਾਂ ਨੇ ਵੀ ਮ੍ਰਿਤਕ ਦੇਹ ਘਰ ਮੰਗਵਾਉਣ ਦੀ ਮੰਗ ਕੀਤੀ ਹੈ। ਮ੍ਰਿਤਕ ਅਮਨਦੀਪ ਦੇ ਪਰਿਵਾਰ ਦੇ ਇੱਕ ਬਜ਼ੁਰਗ ਨੇ ਦੱਸਿਆ ਹੈ ਕਿ ਅਮਨਦੀਪ ਕਈ ਸਾਲ ਪਹਿਲਾਂ ਵਿਦੇਸ਼ ਗਿਆ ਸੀ। ਉੱਥੇ ਉਹ ਡਰਾਈਵਰੀ ਕਰਦਾ ਸੀ। ਬਜ਼ੁਰਗ ਦੇ ਦੱਸਣ ਮੁਤਾਬਕ ਪਹਿਲਾਂ ਤਾਂ ਅਮਨਦੀਪ ਟਰਾਲਾ ਚਲਾਉਂਦਾ ਸੀ ਪਰ ਹੁਣ ਸਕੂਲ ਦੀ ਬੱਸ ਚਲਾਉਣ ਲੱਗਾ ਸੀ। ਪਰਿਵਾਰ ਨੂੰ ਫੋਨ ਆਇਆ ਕਿ ਅਮਨਦੀਪ ਨਾਲ ਹਾਦਸਾ ਵਾਪਰ ਗਿਆ ਹੈ।

ਉਸ ਦੇ ਕੁਝ ਸੱਟਾਂ ਲੱਗੀਆਂ ਹਨ। ਉਨ੍ਹਾਂ ਨੂੰ 15-20 ਮਿੰਟ ਬਾਅਦ ਫਿਰ ਫੋਨ ਆ ਗਿਆ ਕਿ ਉਨ੍ਹਾਂ ਦਾ ਲੜਕਾ ਇਸ ਦੁਨੀਆ ਵਿਚ ਨਹੀਂ ਰਿਹਾ। ਬਜ਼ੁਰਗ ਨੇ ਦੱਸਿਆ ਹੈ ਕਿ ਅਜੇ ਕੁਝ ਸਮਾਂ ਪਹਿਲਾਂ ਪਰਿਵਾਰ ਦੀ ਇਕ ਲੜਕੀ ਦੀ ਜਾਨ ਚਲੀ ਗਈ ਸੀ। ਉਨ੍ਹਾਂ ਦੀ ਮੰਗ ਹੈ ਕਿ ਵਿਦੇਸ਼ ਤੋਂ ਅਮਨਦੀਪ ਦੀ ਮ੍ਰਿਤਕ ਦੇਹ ਭਾਰਤ ਮੰਗਵਾਈ ਜਾਵੇ। ਮ੍ਰਿਤਕ ਦੀ ਮਾਂ ਦਾ ਰੋ ਰੋ ਬੁਰਾ ਹਾਲ ਹੈ। ਪਰਿਵਾਰ ਵਿੱਚ ਸੋਗ ਦੀ ਲਹਿਰ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *